ਸਿਰਿ ਵਿਚਿ ਨਿਕੈ ਵਾਲ ਹੋਇ ਸਾਧੂ ਚਰਣ ਚਵਰ ਕਰਿ ਢਾਲੈ।
ਪਉੜੀ ੧੮ : ਵਾਲ ਦਾ ਦ੍ਰਿਸ਼ਟਾਂਤ
pauRee 18 : vaal dhaa dhirashaTaa(n)t
पउड़ी १८ : वाल दा दृशटाँत
ਸਿਰਿ ਵਿਚਿ ਨਿਕੈ ਵਾਲ ਹੋਇ ਸਾਧੂ ਚਰਣ ਚਵਰ ਕਰਿ ਢਾਲੈ।
sir vich nikai vaal hoi saadhoo charan chavar kar ddaalai|
सिरि विचि निकै वाल होइ साधू चरण चवर करि ढालै।
ਗੁਰ ਸਰ ਤੀਰਥ ਨਾਇ ਕੈ ਅੰਝੂ ਭਰਿ ਭਰਿ ਪੈਰਿ ਪਖਾਲੈ।
gur sar teerath nai kai a(n)jhoo bhar bhar pair pakhaalai|
गुर सर तीरथ नाइ कै अंझू भरि भरि पैरि पखालै।
ਕਾਲੀ ਹੂੰ ਧਉਲੇ ਕਰੇ ਚਲਣ ਜਾਣਿ ਨੀਸਾਣੁ ਸਮ੍ਹਾਲੈ।
kaalee hoo(n) dhaule kare chalan jaan neesaan samhaalai|
काली हूँ धउले करे चलण जाणि नीसाणु सम्हालै।
ਪੈਰੀ ਪੈ ਪਾ ਖਾਕ ਹੋਇ ਪੂਰਾ ਸਤਿਗੁਰੁ ਨਦਰਿ ਨਿਹਾਲੈ।
pairee pai paa khaak hoi pooraa satigur nadhar nihaalai|
पैरी पै पा खाक होइ पूरा सतिगुरु नदरि निहालै।
ਕਾਗ ਕੁਮੰਤਹੁੰ ਪਰਮ ਹੰਸੁ ਉਜਲ ਮੋਤੀ ਖਾਇ ਖਵਾਲੈ।
kaag kuma(n)tahu(n) param ha(n)s ujal motee khai khavaalai|
काग कुमंतहुँ परम हंसु उजल मोती खाइ खवालै।
ਵਾਲਹੁ ਨਿਕੀ ਆਖੀਐ ਗੁਰ ਸਿਖੀ ਸੁਣਿ ਗੁਰਸਿਖ ਪਾਲੈ।
vaalahu nikee aakheeaai gur sikhee sun gursikh paalai|
वालहु निकी आखीऐ गुर सिखी सुणि गुरसिख पालै।
ਗੁਰਸਿਖੁ ਲੰਘੈ ਪਿਰਮ ਪਿਆਲੈ ॥੧੮॥
gursikh la(n)ghai piram piaalai ||18||
गुरसिखु लंघै पिरम पिआलै ॥१८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ