ਵਾਰ ੩

ਮੁਲਿ ਨ ਮਿਲੈ ਅਮੋਲੁ ਨ ਕੀਮਤਿ ਪਾਈਐ।

ਪਉੜੀ ੫ : ਗੁਰਮੁਖਿ ਪੰਥੀ
pauRee 5 : gurmukh pa(n)thee
पउड़ी ५ : गुरमुखि पंथी
ਮੁਲਿ ਨ ਮਿਲੈ ਅਮੋਲੁ ਨ ਕੀਮਤਿ ਪਾਈਐ।
mul na milai amol na keemat paieeaai|
मुलि न मिलै अमोलु न कीमति पाईऐ।
ਪਾਇ ਤਰਾਜੂ ਤੋਲੁ ਨ ਅਤੁਲੁ ਤੁਲਾਈਐ।
pai taraajoo tol na atul tulaieeaai|
पाइ तराजू तोलु न अतुलु तुलाईऐ।
ਨਿਜ ਘਰਿ ਤਖਤੁ ਅਡੋਲੁ ਨ ਡੋਲਿ ਡੋਲਾਈਐ।
nij ghar takhat addol na ddol ddolaieeaai|
निज घरि तखतु अडोलु न डोलि डोलाईऐ।
ਗੁਰਮੁਖਿ ਪੰਥ ਨਿਰੋਲੁ ਨ ਰਲੇ ਰਲਾਈਐ।
gurmukh pa(n)th nirol na rale ralaieeaai|
गुरमुखि पंथ निरोलु न रले रलाईऐ।
ਕਥਾ ਅਕਥ ਅਬੋਲੁ ਨ ਬੋਲ ਬੁਲਾਈਐ।
kathaa akath abol na bol bulaieeaai|
कथा अकथ अबोलु न बोल बुलाईऐ।
ਸਦਾ ਅਭੁਲੁ ਅਭੋਲੁ ਨ ਭੋਲਿ ਭੁਲਾਈਐ।
sadhaa abhul abhol na bhol bhulaieeaai|
सदा अभुलु अभोलु न भोलि भुलाईऐ।
ਗੁਰਮੁਖਿ ਪੰਥੁ ਅਲੋਲੁ ਸਹਜਿ ਸਮਾਈਐ।
gurmukh pa(n)th alol sahaj samaieeaai|
गुरमुखि पंथु अलोलु सहजि समाईऐ।
ਅਮਿਉ ਸਰੋਵਰ ਝੋਲੁ ਗੁਰਮੁਖਿ ਪਾਈਐ।
amiau sarovar jhol gurmukh paieeaai|
अमिउ सरोवर झोलु गुरमुखि पाईऐ।
ਲਖ ਟੋਲੀ ਇਕ ਟੋਲੁ ਨ ਆਪੁ ਗਣਾਈਐ ॥੫॥
lakh Tolee ik Tol na aap ganaieeaai ||5||
लख टोली इक टोलु न आपु गणाईऐ ॥५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ