ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਹਦਦੇਖੋ, ਹੱਦ. ਹੱਦਅ਼. [حّد] ਹ਼ੱਦ. ਸੰਗ੍ਯਾ- ਕਿਨਾਰਾ. ਸੀਮਾ. ਅਵਧਿ। ੨. ਤੇਜੀ. ਤੁੰਦੀ. ਹਦੀਅ਼. [ہادی] ਹਾਦੀ. ਵਿ- ਰਾਹ ਦਿਖਾਉਣ ਵਾਲਾ। ੨. ਭਾਵ- ਹਦਾਯਤ ਕਰਨ ਵਾਲਾ. ਸਿਖ੍ਯਾ ਦੇਣ ਵਾਲਾ. "ਉਚ ਹਦੀ ਵੈਣੁ ਵਿਰਕਿਓਨੁ." (ਵਾਰ ਰਾਮ ੩) ਉੱਚੇ … ਹਦਫਅ਼. [ہدف] ਸੰਗ੍ਯਾ- ਨਿਸ਼ਾਨਾ. ਲਕ੍ਸ਼੍ਯ. ਹਦਰਤਦੇਖੋ, ਹਜਰਤ. ਇਸ ਦਾ ਉੱਚਾਰਣ ਅਰਬੀ ਦੀ ਰੀਤਿ ਕਰਕੇ ਹਿਦਰਤ ਭੀ ਸਹੀ ਹੈ. ਹਦਰਥਦੇਖੋ, ਹਜਰਤ. ਇਸ ਦਾ ਉੱਚਾਰਣ ਅਰਬੀ ਦੀ ਰੀਤਿ ਕਰਕੇ ਹ਼ਦਰਤ ਭੀ ਸਹੀ ਹੈ. ਹਦਰਥੀਦੇਖੋ, ਹਜਰਤ. ਇਸ ਦਾ ਉੱਚਾਰਣ ਅਰਬੀ ਦੀ ਰੀਤਿ ਕਰਕੇ ਹੁਦਰਤ ਭੀ ਸਹੀ ਹੈ. ਹਦਾਇਤਅਿ. ⁧ہدایت⁩ ਹਿਦਾਯਤ. ਰਾਹ ਦਿਖਾਉਣਾ। ੨. ਭਾਵ- ਸਿਖਯਾ. ਨਸੀਹਤ. ਹਦੀਆ ਬਾਦਰਿਆਸਤ ਕਪੂਰਥਲਾ, ਤਸੀਲ ਫਗਵਾੜੇ ਦਾ ਇੱਕ ਨਗਰ. ਇੱਥੋਂ ਚੜਦੇ ਵੱਲ ਤਕਰੀਬਨ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹ… ਹਦੀਸਅ਼. [حدیث] ਹ਼ਦੀਸ. ਸੰਗ੍ਯਾ- ਬਾਤ. ਗੱਲ। ੨. ਪੈਗ਼ੰਬਰ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਤ। ੩. ਉਹ ਪੁਸਤਕ ਜਿਸ ਵਿੱਚ ਹਜਰਤ ਮੁਹ਼ੰਮਦ ਦੇ ਕਥਨ ਅ… ਹਦੀਸ ਕੱਢਣੀਕ੍ਰਿ- ਨ੍ਹੀਸ ਕੱਢਣੀ. ਨੱਕ ਨਾਲ ਲੀਕ ਕੱਢਣੀ. ਭਾਵ- ਪ੍ਰਤਿਗ੍ਯਾ ਕਰਨੀ ਕਿ ਮੈਂ ਇਹ ਕੰਮ ਮੁੜ ਨਹੀਂ ਕਰਾਂਗਾ. "ਤਾਂਕੈ ਆਗੈ ਖੜੇ ਕਢਹਿ ਹਦੀਸ." (ਰਤਨ… ਹਦੂਰਅ਼. [حضوُر] ਹ਼ਜੂਰ. ਇਸ ਦਾ ਉੱਚਾਰਣ ਅਰਬੀ ਵਿੱਚ ਹ਼ਦੂਰ ਭੀ ਹੁੰਦਾ ਹੈ. "ਸਚੈ ਸਬਦਿ ਹਦੂਰ." (ਵਾਰ ਬਿਲਾ ਮਃ ੩) ਹਦੂਰੀਹਿ. ਵਿ- ਹਿਜ਼ੂਰੀ ਵਿੱਚ. ਸਨਮੁਖ. ਰੂਬਰੂ. "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ." (ਜਪੁ) ੨. ਲੋਕਾ ਦੇ ਸਾਮੀਣੇ. ਖੁਲੇ ਮੈਦਾਨ ਵਿੱਚ. "ਮਹਿਲਾ …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.