ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਮਨਸੰ. ਸ਼ਮਨ. ਸੰਗ੍ਯਾ- ਹਿੰਸਾ. ਵਧ. ਵਿਨਾਸ਼. "ਜਾਂਕੇ ਆਨ ਸਮ ਨਾ ਵਿਘਨ ਗਨ ਸਮਨਾ." (ਗੁਪ੍ਰਸੂ) ਜਿਸ ਦੇ ਹੋਰ ਤੁਲ੍ਯ ਨਹੀਂ, ਵਿਘਨਾਂ ਦੇ ਸਮੁਦਾਇ ਨੂੰ …
ਸੰਮਨਸ਼ਾਹਬਾਜਪੁਰੇ ਦਾ ਵਸਨੀਕ ਮੂਸਨ ਦਾ ਪਿਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨੰਨ ਸਿੱਖ. ਇਹ ਭਾਣਾ ਮੰਨਣ ਵਿੱਚ ਅਦੁਤੀ ਸੀ. ਕਪੂਰ ਦੇਉ ਦੇ ਪੁੱਛਣ ਪੁਰ …
ਸੰਮਨ ਬੁਰਜਅ਼. [مُثنمن بُرج] ਮੁਸੁੰਮਨਬੁਰਜ. ਅਠ- ਪਹਿਲੂ ਬੁਰਜ. ਦੇਖੋ, ਸੰਮਨ ੨. "ਥਿਰ੍ਯੋ ਬੁਰਜ ਸੰਮਨ ਕੀ ਬਾਰੀ." (ਗੁਪ੍ਰਸੂ)
ਸਮਨੇਸਮਾਣੇ. ਸਮਾਏ. ਮਿਲੇ. "ਸਲਲੈ ਸਲਲ ਸਮਣੇ." (ਨਟ ਮਃ ੪) ੨. ਸਮਾਨਤਾ ਵਾਲੇ। ੩. ਸਮ ਵਰਣ ਹੋਏ. ਇੱਕ ਰੰਗ ਬਣੇ.
ਸਮਨਵਿਤਸੰ. ਵਿ- ਚੰਗੀ ਤਰਾਂ ਮਿਲਿਆ ਹੋਇਆ. ਸੰਮਿਲਿਤ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.