ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਕਟਸੰ. शकट ਸੰਗ੍ਯਾ- ਗੱਡਾ. ਛਕੜਾ। ੨. ਸ਼ਰੀਰ. ਦੇਹ। ੩. ਦੇਖੋ, ਸ਼ਕਟਾਸੁਰ.
ਸੰਕਟਸੰ. सङ्कट ਸੰਗ੍ਯਾ- ਦੁੱਖ. ਕਲੇਸ਼. "ਸੰਕਟ ਘੋਰ ਕਟੇ ਖਿਨ ਭੀਤਰਿ." (ਦੇਵ ਮਃ ੫) ੨. ਦੇਖੋ, ਸਕਟਾਸੁਰ.
ਸੰਕਟਿਸੰਕਟ ਮੇ. ਕਲੇਸ਼ ਵਿੱਚ. ਦੇਖੋ, ਸੰਕਟ. "ਸੰਕਟਿ ਨਹੀ ਪਰੈ ਜੋਨਿ ਨਹੀ ਆਵੈ." (ਗਉ ਕਬੀਰ)
ਸੰਕਟਮੋਚਵਿ- ਦੁਖ ਤੋਂ ਛੁਡਾਉਣ ਵਾਲਾ. "ਗੋਵਿੰਦ ਸੰਕਟਮੋਚ." (ਰਾਮ ਛੰਤ ਮਃ ੫)
ਸੰਕਟਮੋਚਕਵਿ- ਦੁਖ ਤੋਂ ਛੁਡਾਉਣ ਵਾਲਾ. "ਗੋਵਿੰਦ ਸੰਕਟਮੋਚ." (ਰਾਮ ਛੰਤ ਮਃ ੫)
ਸਕਟ ਨਾਲਸੰਗਯਾ- ਸ਼ਕਟ (ਗੱਡੇ) ਉੱਤੇ ਰੱਖੀ ਤੋਪ. ਅਰਥਾਤ ਪਹੀਏਦਾਰ ਤਖਤੇ ਉੱਪਰ ਜੜੀ ਹੋਈ ਤੋਪ। ੨. ਤੋਪ ਦੀ ਗੱਡੀ. Gun- carriage.
ਸਕਟ ਨਾਲਿਕਾਸੰਗ੍ਯਾ- ਸ਼ਕਟ (ਗੱਡੇ) ਉੱਤੇ ਰੱਖੀ ਤੋਪ. ਅਰਥਾਤ ਪਹੀਏਦਾਰ ਤਖ਼ਤੇ ਉੱਪਰ ਜੜੀ ਹੋਈ ਤੋਪ। ੨. ਤੋਪ ਦੀ ਗੱਡੀ. Gun- carriage.
ਸਕਟਨੀਸੰਗ੍ਯਾ- ਸ਼ਕਟ (ਗੱਡਿਆਂ) ਵਾਲੀ ਸੈਨਾ, ਅਰਥਾਤ ਜਿਸ ਨਾਲ ਸਾਮਾਨ ਦੇ ਗੱਡੇ ਰਹਿੰਦੇ ਹੋਣ. (ਸਨਾਮਾ).
ਸਕਟਬ੍ਯੂਹਸੰ. ਸ਼ਕਟ- ਵ੍ਯੂਹ. ਗੱਡੇ ਦੇ ਆਕਾਰ ਦਾ ਬਣਾਇਆ ਹੋਇਆ ਫੌਜ ਦਾ ਦਸ੍ਤਾ. ਜੰਗ ਵਿੱਚ ਗੱਡੇ ਵਾਙ ਬਣੀ ਹੋਈ ਫੌਜ. "ਸਕਟਾਬ੍ਯੂਹ ਰਚਾ ਸੁਰਪਤਿ ਤਬ." (ਚਰਿਤ…
ਸਕਟਾਦੇਖੋ, ਸਕਟ.
ਸਕਟਾਸੁਰਸੰ. ਸ਼ਕਟ- ਅਸੁਰ. ਗੱਡੇ ਦੀ ਸ਼ਕਲ ਦਾ ਇੱਕ ਦੈਤ. ਇੱਕ ਕੰਸ ਦਾ ਭੇਜਿਆ ਕ੍ਰਿਸਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸਨ ਜੀ ਤੋਂ ਮਾਰਿਆ ਗਿਆ. "ਪ੍ਰ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.