ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸ਼ਰੀਕਅਿ. شریک ਸ਼ਰੀਕ. ਸੰਗਯਾ- ਸ਼ਿਰਕ (ਹਿੱਸਾ) ਰੱਖਣ ਵਾਲਾ। ੨. ਜੋ ਆਪਣੇ ਤਾਈਂ ਤੁੱਲ ਜਾਣੇ. "ਤਿਸ ਕਾ ਸਰੀਕ ਕੋ ਨਹੀ." (ਵਾਰ ਵਡ ਮਃ ੩) ੩. ਸੰ. …
ਸਰੀਕੀਵਿ- ਸ਼ਰਾਕਤ ਵਾਲਾ. ਹਿੱਸੇਦਾਰ. "ਤਬ ਹੁਇ ਭਿਸਤ ਸਰੀਕੀ." (ਆਸਾ ਕਬੀਰ) ੨. ਸੰਗ੍ਯਾ- ਸ਼ਰਾਕਤ. ਹਿੱਸੇਦਾਰੀ.
ਸ੍ਰਿਕਸੰ. सृक ਸੰਗ੍ਯਾ- ਕਮਲ। ੨. ਨੀਲੋਫਰ. ਭਮੂਲ। ੩. ਤੀਰ। ੪. ਪਵਨ। ੫. ਮਾਲਾ। ੬. ਸੰ. सृक्क ਸ੍ਰਿੱਕ. ਖਾਖ. ਹੋਠਾਂ ਦਾ ਕੋਣਾ.
ਸ੍ਰੀਕਦੇਖੋ, ਸਰੀਕ. "ਨ੍ਰਿ ਸ੍ਰੀਕ ਹੈ." (ਜਾਪੁ) ਅਕਾਲ ਸ਼ਰੀਕ ਰਹਿਤ ਹੈ। ੨. ਸੰ. ਸ਼੍ਰੀਕ. ਸੁੰਦਰਤਾ. ਖੂਬਸੂਰਤੀ.
ਸ਼ਰਿਕਾਅਿ. سرقہ ਸਰਿਕਿਾ. ਸੰਗਯਾ- ਚੋਰੀ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.