ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਰਿਤਸੰ. सरित. ਨਦੀ. ਗਮਨ ਕਰਨ ਵਾਲੀ ਹੋਣ ਕਰਕੇ ਇਹ ਨਾਉਂ ਹੈ. ਦੇਖੋ, ਸ੍ਰਿ ਧਾ.
ਸ੍ਰਿਤਿਸੰ. सृति (ਸ੍ਰਿ- ਗਮਨ). ਸੰਗ੍ਯਾ- ਜਾਣ ਦੀ ਕ੍ਰਿਯਾ. ਗਮਨ। ੨. ਮਾਰਗ. ਰਸਤਾ. ਸੜਕ.
ਸਰਿਤਜਸੰਗ੍ਯਾ- ਗੰਗਾ ਨਦੀ ਦਾ ਪੁਤ੍ਰ ਭੀਸਮ- ਪਿਤਾਮਾ। ੨. ਘਾਸ. (ਸਨਾਮਾ)
ਸਰਿਤਾਸੰ. ਸੰਗ੍ਯਾ- ਨਦੀ. ਪ੍ਰਵਾਹ ਵਾਲੀ. ਦੇਖੋ, ਸਰਿਤ. "ਹੇਤ ਭਗਤਿ ਸਰਿਤਾ ਬਿਸਤਾਰਨ। ਨਾਨਕ ਰਾਇ ਜਗਤ ਨਿਸਤਾਰਨ." (ਨਾਪ੍ਰ)
ਸਰਿਤਾਧਿਪਤਿਸਰਿਤ ਪਤਿ. ਨਦੀਆ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ.
ਸਰਿਤਾਨਾਥਸਰਿਤ ਪਤਿ. ਨਦੀਆਂ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ.
ਸਰਿਤਾਪਤਿਸਰਿਤ ਪਤਿ. ਨਦੀਆਂ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ.
ਸਰਿਤੇਸਰੀਸੰਗ੍ਯਾ- ਨਦੀਆਂ ਦੀ ਈਸ੍ਵਰੀ ਗੰਗਾ. (ਸਨਾਮਾ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.