ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਰਫਅ਼. [سرف] ਸਰਫ਼. ਸੰਗ੍ਯਾ- ਫਿਰਨਾ. ਘੂੰਮਨਾ। ੨. ਪਰਖਣਾ। ੩. ਖ਼ਰਚ। ੪. ਲਾਭ। ੫. ਸ਼ਬਦ- ਸਾਧਨ ਵਿਦ੍ਯਾ। ੬. ਜ਼ਮਾਨੇ ਦੀ ਚਾਲ। ੭. ਅ਼. [شرف] ਸ਼ਰਫ਼.…
ਸਰਫੀਅ਼. [صرفی] ਸਰਫ਼ੀ. ਵਿ- ਵ੍ਯਾਕਰਣ ਵੇਤਾ. ਸਰਫ਼ ਦਾ ਜਾਣੂ। ੨. ਸੰਗ੍ਯਾ- ਅਸ਼ਰਫ਼ੀ ਦਾ ਸੰਖੇਪ. "ਸਰਫੀ ਕਾਢ ਅਗ੍ਰ ਗੁਰੁ ਧਰੀ." (ਗੁਵਿ ੧੦)
ਸਰਫ ਅਲੀਅੌਰੰਗਜ਼ੇਬ ਦੀ ਸੈਨਾ ਦਾ ਇੱਕ ਸਰਦਾਰ, ਜੋ ਆਨੰਦਪੁਰ ਦੀ ਅਖੀਰੀ ਲੜਾਈ ਵਿੱਚ ਮੌਜੂਦ ਸੀ.
ਸਰਫਰਾਜਫਾ. سرفراز ਮਗਰੂਰ. ਉੱਚੇ ਸਿਰ ਵਾਲਾ। ੨. ਇੱਜ਼ਤ ਅਤੇ ਅਧਿਕਾਰ ਦਾ ਵਧਣਾ.
ਸਰਫਰਾਜੀਫਾ. سرفرازی ਸੰਗਯਾ- ਅਹੰਕਾਰ. ਅਭਿਮਾਨ। ੨. ਸਰਦਾਰੀ. ਇੱਜਤ. "ਦਈ ਸਰਫਰਾਜੀ ਤਿਸ ਕਾਲਾ." (ਗੁਪ੍ਰਸੂ)
ਸਰਫਾਅ਼. [صرفہ] ਸਰਫ਼ਹ. ਸੰਗ੍ਯਾ- ਖਰਚ ਵਿੱਚ ਤੰਗੀ ਕਰਨੀ. ਸੂਮਪੁਣਾ. ਕ੍ਰਿਪਣਤਾ. "ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ." (ਸਵਾ ਮਃ ੧)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.