ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਰਣਾਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ …
ਸਰਣਾਈਸਰਣ. ਪਨਾਹ. "ਠਾਕੁਰ ਤੁਮ ਸਰਣਾਈ ਆਇਆ." (ਸਾਰ ਮਃ ੫)
ਸਰਣਾਗਤਵਿ- ਸ਼ਰਣ- ਆਗਤ. ਸ਼ਰਣ ਆਇਆ ਹੋਇਆ. "ਸਰਣਾਗਤ ਪ੍ਰਤਿਪਾਲਕ ਹਰਿ ਸੁਆਮੀ." (ਧਨਾ ਮਃ ੪)
ਸਰਣਾਲਯਸੰਗ੍ਯਾ- ਉਹ ਥਾਂ ਜਿਥੇ ਸ਼ਰਣਾਗਤਾਂ ਨੂੰ ਪਨਾਹ ਮਿਲੇ। ੨. ਗੁਰੁਦ੍ਵਾਰਾ। ੩. ਕਰਤਾਰ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.