ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਰਣਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ. ਸਰਣਿਦੇਖੋ, ਸਰਣ। ੨. ਸੰ. ਸਰਣਿ. ਮਾਰਗ. ਰਸਤਾ. ਡੰਡੀ. ਸੜਕ. ਇਹ ਸ਼ਬਦ ਸ਼ਰਣਿ ਭੀ ਸਹੀ ਹੈ. ੩. ਸੰ. शरनय ਸਰਨ੍ਯ. ਸ਼ਰਣ ਆਏ ਦੀ ਰਖ੍ਯਾ ਕਰਨ ਲਾਇਕ। ੪. ਪ੍… ਸਰਣੀਦੇਖੋ, ਸਰਣ ਅਤੇ ਸਰਣਿ. ਸਰੰਣੀਦੇਖੋ, ਸਰਨ੍ਯ. "ਸਰੰਣੀ ਉਧਾਰੇ." (ਕਲਕੀ) ਸਰਣਜਾਚਕਵਿ- ਸ਼ਰਣਯਾਚਕ. ਰਖਯਾ ਚਾਹੁਣ ਵਾਲਾ. ਪਨਾਹ ਮੰਗਣ ਵਾਲਾ. "ਸਰਣਜਾਚਿਕ ਪ੍ਰਤਿਪਾਲਣ." (ਸਵੈਯੇ ਮਃ ੨. ਕੇ) ਸਰਣਜੋਗਵਿ- ਪਨਾਹ ਦੇਣ ਲਾਇਕ. ਰਖ੍ਯਾ ਕਰਨ ਯੋਗ੍ਯ. ਸਰਣਾਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ … ਸਰਣਾਈਸਰਣ. ਪਨਾਹ. "ਠਾਕੁਰ ਤੁਮ ਸਰਣਾਈ ਆਇਆ." (ਸਾਰ ਮਃ ੫) ਸਰਣਾਗਤਵਿ- ਸ਼ਰਣ- ਆਗਤ. ਸ਼ਰਣ ਆਇਆ ਹੋਇਆ. "ਸਰਣਾਗਤ ਪ੍ਰਤਿਪਾਲਕ ਹਰਿ ਸੁਆਮੀ." (ਧਨਾ ਮਃ ੪) ਸਰਣਾਲਯਸੰਗ੍ਯਾ- ਉਹ ਥਾਂ ਜਿਥੇ ਸ਼ਰਣਾਗਤਾਂ ਨੂੰ ਪਨਾਹ ਮਿਲੇ। ੨. ਗੁਰੁਦ੍ਵਾਰਾ। ੩. ਕਰਤਾਰ. ਸਰਣਿ ਸਮਰਥਵਿ- ਸਰਣ ਦੇਣ ਯੋਗ. "ਸਰਣਿ ਸਮਰਥ ਅਗੋਚਰ ਸੁਆਮੀ." (ਸੂਹੀ ਮਃ ੫) ਸਰਣਿਸਮਾਈਸ਼ਰਣਾਗਤਾਂ ਦੀ ਜਿੱਥੇ ਸਮਾਈ ਹੁੰਦੀ ਹੈ. ਸਰਣਾਗਤਾਂ ਨੂੰ ਪਨਾਹ ਵਿੱਚ ਲੈਣ ਵਾਲਾ. "ਸਰਣਿਸਮਾਈ ਦਾਸਹਿਤੁ." (ਗਉ ਮਃ ੫) ਸਰਣਿਸੁਰਸੰ. शारण्ायशाूर. ਸ਼ਰਣਯਸ਼ੂਰ. ਵਿ- ਸ਼ਰਣਾਗਤਾ ਦੀ ਰਖਯਾ ਕਰਨ ਲਈ ਬਹਾਦੁਰ. ਭਾਵ ਜੋ ਸ਼ਰਣ ਆਏ ਨੂੰ ਨਾ ਦੇਵੇ ਅਤੇ ਵਿਰੋਧੀਆ ਦਾ ਟਾਕਰਾ ਕਰੇ. "ਸਰ… ਸਰਣਿ ਜੋਗੁਵਿ- ਸ਼ਰਣ ਦੇਣ ਯੋਗ. "ਸਰਣਿ ਜੋਗੁ ਸਮਰਥੁ ਮੋਹਨੁ." (ਗਉ ਛੰਤ ਮਃ ੫) ਸਰਣਿਬਦਨਸ਼ਰਣਾਗਤਾ ਕਰਕੇ ਬੰਦਨਾ ਯੋਗ, "ਸਰਣਿਬੰਦਨ ਕਰੁਣਾਪਤੇ." (ਕੇਦਾ ਮਃ ੫) ਸਰਣਯਦੇਖੋ, ਸਰਨਯ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.