ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਬਦਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) …
ਸਬਦਿਸੰਗ੍ਯਾ- ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩) ੨. ਆਕ…
ਸਬਦੀਸੰਗ੍ਯਾ- ਉਪਦੇਸ਼ਦਾਤਾ ਸਤਿਗੁਰੂ। ੨. ਗੁਰੁਉਪਦੇਸ਼ ਧਾਰਨ ਵਾਲਾ ਸਿੱਖ। ੩. ਸੰ. शब्दिन् ਸ਼ਬ੍ਦਿਨ. ਬੋਲਣ ਵਾਲਾ. ਵਕਤਾ. "ਨਾਦੀ ਬੇਦੀ ਸਬਦੀ ਮੋਨੀ ਜਮ…
ਸਬਦੁਦੇਖੋ, ਸਬਦ। ੨. ਧਰਮਜੀਵਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ.
ਸਬਦ ਅਤੀਤਸੰ. शब्दातीत. ਸ਼ਬ੍ਦਾਤੀਤ. ਵਿ- ਸ਼ਬਦ ਤੋਂ ਪਰੇ. ਜੋ ਬਾਣੀ ਦ੍ਵਾਵਾਰਾ ਕਥਨ ਨਾ ਕੀਤਾ ਜਾ ਸਕੇ.
ਸਬਦ ਸ਼ਕਤਿਸ਼ਬ੍ਦ ਦੀ ਉਹ ਸਾਮਰਥ੍ਯ, ਜਿਸਤੋਂ ਅਰਥ ਭਾਨ ਹੁੰਦਾ ਹੈ. ਦੇਖੋ, ਵ੍ਰਿੱਤਿ ੪.
ਸਬਦ ਸਪੁੰਨਸ਼ਬਦ (ਗ੍ਯਾਨ) ਸੰਪੰਨ. ਜਿਸਨੇ ਗ੍ਯਾਨ ਸਿੱਧ ਕੀਤਾ ਹੈ. "ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭਿ ਤੇਰੇ." (ਸਵੈਯੇ ਮਃ ੪. ਕੇ)
ਸਬਦਸਰਸੰਗ੍ਯਾ- ਸਤਿਗੁਰੂ, ਜੋ ਗ੍ਯਾਨ ਦਾ ਸਮੁੰਦਰ ਹੈ। ੩. ਸ਼੍ਰੀ ਗੁਰੂ ਨਾਨਕ ਦੇਵ. "ਦੁਰਤ ਨਿਵਾਰਣ ਸਬਦਸਰੇ." (ਸਵੈਯੇ ਮਃ ੧. ਕੇ)
ਸਬਦਸਾਸਤ੍ਰਸੰ. शब्दशास्त्र ਸੰਗ੍ਯਾ- ਵ੍ਯਾਕਰਣ. ਉਹ ਸ਼ਾਸਤ੍ਰ, ਜਿਸਤੋ ਸ਼ਬਦਾਂ ਦਾ ਸ਼ੁੱਧ ਸਰੂਪ ਅਤੇ ਵਰਤਣਾ ਜਾਣਿਆ ਜਾਵੇ.
ਸਬਦ ਸੁਰਤਿਸੰਗ੍ਯਾ- ਸ਼ਬਦਾਕਾਰ ਵ੍ਰਿੱਤਿ. ਆਤਮ ਸਰੂਪ ਵਿੱਚ ਲੀਨ ਹੋਈ ਬੁੱਧਿ। ੨. ਗੁਰੁਸ਼ਬਦ ਵਿੱਚ ਜੁੜੀ ਹੋਈ ਵ੍ਰਿੱਤਿ. "ਸਾਕਤ ਨਰ ਸਬਦ ਸੁਰਤਿ ਕਿਉ ਪਾਈਐ। ਸ਼ਬਦ…
ਸਬਦਸੁਰਸੰਗਯਾ- ਸਤਿਗੁਰੂ, ਜੋ ਗਯਾਨ ਦਾ ਸੂਰਜ ਹੈ। ੨. ਜਿਸ ਵਿੱਚ ਉਪਦੇਸ਼ ਦਾ ਸ਼ੂਰਤ੍ਵ ਹੈ. "ਸਬਦਸੂਰ ਬਲਵੰਤ." (ਸਵੈਯੇ ਮਃ ੨. ਕੇ)
ਸਬਦਕਰਣੀਸੰਗ੍ਯਾ- ਵ੍ਯਾਖ੍ਯਾ ਤੇ ਅਮਲ ਕਰਨ ਦੀ ਕ੍ਰਿਯਾ. ਕਹਿਣੀ. ਦੇ ਮੁਤਾਬਿਕ ਅਮਲ. "ਇਸੁ ਜਗ ਮਹਿ ਸਬਦਕਰਣੀ ਹੈ ਸਾਰ." (ਪ੍ਰਭਾ ਅਃ ਮਃ ੧) ੨. ਗੁਰੁਉਪਦੇਸ਼ …
ਸਬਦਘਰਸੰਗ੍ਯਾ ਸਤਿਗੁਰੂ, ਜੋ ਸਤਯ ਉਪਦੇਸ਼ ਦਾ ਘਰ ਹੈ। ੨. ਸ਼੍ਰੀ ਗੁਰੂ ਗ੍ਰੰਥਸਾਹਿਬ.
ਸਬਦਤਰੰਗਦੇਖੋ, ਆਗਰ। ੨. ਸੰਗ੍ਯਾ- ਸ੍ਵਰ ਤਾਨ.
ਸਬਦਨਿਸਾਣੁਸ਼ਬਦ ਰੂਪ ਨਿਸ਼ਾਨ (ਨਗਾਰਾ). ਭਾਵ- ਉਪਦੇਸ਼ ਦੀ ਡੌਂਡੀ. ਵਾਹਗੁਰੂ ਦੇ ਨਾਉਂ ਦਾ ਨਿਸ਼ਾਨ (ਧੌਂਸੇ) ਦੀ ਚੋਟ ਨਾਲ, ਪ੍ਰਚਾਰ. "ਧੁਨਿ ਉਪਜੈ ਸਬਦਨੀਸਾਣ…
ਸਬਦਬੀਣਾਸੰਗ੍ਯਾ- ਅਜਪਾ ਜਾਪ ਦੀ ਅਖੰਡ ਧੁਨਿ. "ਬਾਜੰਤ ਨਾਨਕ ਸਬਦਬੀਣਾ." (ਸਹਸ ਮਃ ੫)
ਸਬਦਬੇਧਸੰਗ੍ਯਾ- ਕ਼ੇਵਲ ਸਬਦ ਸੁਣਕੇ (ਅੱਖਾਂ ਨਾਲ ਦੇਖੇ ਬਿਨਾ) ਨਸ਼ਾਨਾ ਵਿੰਨ੍ਹਣ ਦੀ ਕ੍ਰਿਯਾ.
ਸਬਦਬੇਧੀਵਿ- ਸ਼ਬਦ ਸੁਣਕੇ ਅੰਧੇਰੇ ਵਿੱਚ ਨਿਸ਼ਾਨਾ ਵਿੰਨ੍ਹਣ ਵਾਲਾ.
ਸਬਦਬ੍ਰਹਮਬਾਣੀ ਰੂਪ ਬ੍ਰਹਮ. ਧਰਮਗ੍ਰੰਥ ਰੂਪ ਈਸ਼੍ਵਰ.੧੮੫ ਦੇਖੋ, ਸਬਦ.
ਸਬਦਭੇਦਿਵਿ- ਗੁਰੁਉਪਦੇਸ਼ ਦਾ ਭੇਦ (ਮਰਮ) ਜਾਣਨ ਵਾਲਾ. "ਸਬਦਭੇਦਿ ਕੋਈ ਮਹਲੁ ਪਾਏ." (ਮਾਝ ਅਃ ਮਃ ੩) ੨. ਸ਼ਬਦ ਦਾ ਭੇਦ ਜਾਣਨ ਤੋਂ. ਗੁਰੁਬਾਣੀ ਦਾ ਸਿੱਧਾਂਤ …
ਸਬਦਭੇਦੀਸੰ. शब्दभेदिन् ਵਿ- ਸ਼ਬਦ ਅਨੁਸਾਰ ਜੋ ਨਿਸ਼ਾਨਾ ਭੇਦਨ ਕਰੇ. ਦੇਖੋ, ਸਬਦਬੇਧੀ ਅਤੇ ਸਬਦਭੇਦਿ। ੨. ਸੰਗ੍ਯਾ- ਰਾਜਾ ਦਸ਼ਰਥ। ੩. ਅਰਜੁਨ.
ਸਬਦਵਿਦਿਆਧਰਮਗ੍ਰੰਥਾਂ ਦਾ ਇਲਮ। ੨. ਵ੍ਯਾਕਰਣ ਵਿਦ੍ਯਾ। ੩. ਕਾਵ੍ਯ ਵਿਦ੍ਯਾ.
ਸਬਦਵ੍ਰਿੱਤੀਦੇਖੋ, ਸਬਦਸ਼ਕਤਿ ਅਤੇ ਵਿੱਤਿ.
ਸਬਦਾਸੰ. ਸਰ੍ਵਦਾ. ਕ੍ਰਿ. ਵਿ- ਸਦੈਵ. ਨਿਤ੍ਯ. ਹਮੇਸ਼ਾਂ. "ਕ੍ਯੋਂ ਇਮ ਰੀਤਿ ਚਲਾਵਤ ਹੋ, ਦਿਨ ਦਨਐਕ ਚਲੈ ਸਬਦਾ ਨ ਚਲੈਗੀ." (ਦੱਤਾਵ)
ਸਬਦਾਯਮਾਨਵਿ- ਸ਼ਬ੍ਦਾਯਮਾਨ ਸ਼ਬਦ ਕਰਦਾ ਹੋਇਆ. ਧੁਨਿ ਸਹਿਤ. ਸ਼ੋਰ ਕਰਦਾ ਹੋਇਆ. "ਬਹੁ ਸਬਦਾਯਮਾਨ ਜਿਮ ਗੰਗਾ." (ਗੁਪ੍ਰਸੂ)
ਸਬਦਾਰਥਸੰਗ੍ਯਾ- ਸ਼ਬ੍ਦਾਰ੍ਥ. ਸ਼ਬਦ ਦਾ ਅਰਥ. ਵਾਕ ਦਾ ਭਾਵ.
ਸਬਦਿਅਤੀਤਸਬ੍ਦਾਤੀਤ ਮੇ. ਜੋ ਕਥਨ ਤੋਂ ਪਰੇ ਹੈ ਪਾਰਬ੍ਰਹਮ, ਉਸ ਵਿੱਚ. "ਸਬਦਿਅਤੀਤ ਅਨਾਹਦਿ ਰਾਤਾ." (ਰਾਮ ਨਾਮਦੇਵ)
ਸਬਦੁਸੋਹਿਲਾਗੁਰੁਉਪਦੇਸ਼ ਦਾ ਗੀਤ. ਨਾਮ ਦਾ ਗੀਤ. "ਸਬਦੁਸੋਹਿਲਾ ਸਤਿਗੁਰੂ ਸੁਣਾਇਆ." (ਅਨੰਦੁ)
ਸਬਦਤਸਬਦ ਕਰਕੇ. ਗੁਰਸ਼ਬਦ ਦ੍ਵਾਰਾ. "ਸਬਦੂ ਊਚਾ ਹੋਇ." (ਆਸਾ ਮਃ ੩) ੨. ਸਭ ਤੋਂ. ਸਵੰ ਸੇ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.