ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਵਰਨਦੇਖੋ, ਵਰਣ। ੨. ਰੰਗ (ਵਰ੍ਣ). "ਵਰਨ ਚਿਹਨ ਨ ਜਾਇ ਲਖਿਆ." (ਵਡ ਛੰਤ ਮਃ ੫) ੩. ਜਾਤਿਭੇਦ. "ਚਾਰੇ ਵਰਨ ਆਖੈ ਸਭੁਕੋਈ." (ਭੈਰ ਮਃ ੩)
ਵਰਨੀਵਰਣਨ ਕਰਾਂ. "ਕਿਉ ਵਰਨੀ, ਕਿਉ ਜਾਣਾ?" (ਜਪੁ) ੨. ਦੇਖੋ, ਵਰਣੀ. ੨.
ਵਰਨ ਅਵਰਨਵਿ- ਵਰ੍ਣ (ਅੱਖਰਾਂ) ਕਰਕੇ. ਜਿਸ ਦਾ ਵਰਣਨ ਨਹੀਂ ਹੋ ਸਕਦਾ। ੨. ਉੱਤਮ ਅਤੇ ਨੀਚ ਵਰਣ। ੩. ਵਰ੍ਣਾਭਿਮਾਨ ਤੋਂ ਰਹਿਤ. "ਗੁਰਮੁਖ ਵਰਨ ਅਵਰਨ ਹੋਇ." …
ਵਰਨਹਦੇਖੋ, ਵਰਨਾ.
ਵਰਨਨਦੇਖੋ, ਵਰਣਨ.
ਵਰਨਾਂ ਕੀ ਦਾਤਿਦੇਖੋ, ਵਰਣਾ ਕੀ ਦਾਤਿ. "ਪੁਰਬੀ ਨਾਵੈ ਵਰਨਾ ਕੀ ਦਾਤਿ." (ਬਸੰ ਮਃ ੧)
ਵਰਨਾ ਵਰਨਦੇਖੋ, ਵਰਨ ਅਵਰਨ ੨. "ਵਰਨਾ- ਵਰਨ ਨ ਭਾਵਨੀ ਜਿਸ ਕਿਸੈ ਵਡਾ ਕਰੇਇ." (ਸ੍ਰੀ ਅਃ ਮਃ ੧) ਕਿਸੇ ਨੂੰ ਵਡਿਆਉਣ ਲਈ ਕਰਤਾਰ ਨੂੰ ਉੱਚ ਅਤੇ ਨੀਚ ਵਰਣ ਪਸੰ…
ਵਰਨਾਫ਼ਾ. [ورنہ] ਵਰਨਹ. ਕ੍ਰਿ. ਵਿ- ਨਹੀਂ ਤਾਂ. ਅਨ੍ਯਥਾ। ੨. ਦੇਖੋ, ਵਰਣਾ ੧.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.