ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਵਰਣਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣ… ਵ੍ਰਣਸੰ. व्रण. ਧਾ- ਸ਼ਬਦ ਕਰਨਾ, ਜ਼ਖ਼ਮ (ਘਾਉ) ਕਰਨਾ। ੨. ਸੰਗ੍ਯਾ- ਘਾਉ. ਜਖ਼ਮ. ਫੱਟ। ੩. ਫੋੜਾ. ਵਰਣੀਵਰ੍‍ਣਨ ਕੀਤੀ. ਕਥਨ ਕੀਤੀ। ੨. ਸੰਗ੍ਯਾ- ਪੁਰੋਹਿਤ ਆਦਿ ਨੂੰ ਜਪ ਆਦਿ ਕ੍ਰਿਯਾ ਵਿੱਚ ਲਾਉਣ ਲਈ ਪੂਜਣਾ. ਸੰ. ਵਰਣ¹। ੩. ਸੰ. वर्णिन्. ਬ੍ਰਹਮਚਾਰੀ. ਵ੍ਰਣੀव्रणिन. ਵਿ- ਘਾਇਲ. ਜ਼ਖ਼ਮ ਵਾਲਾ. ਫੱਟੜ। ੨. ਜਿਸ ਦੇ ਫੋੜਾ ਨਿਕਲਿਆ ਹੈ. ਵਰਣਸੰਕਰਸੰਗ੍ਯਾ- वर्णसपर. ਚਾਰ ਵਰਣਾਂ ਦੇ ਇਸਤ੍ਰੀ ਪੁਰਖਾਂ ਦੇ ਪਰਸਪਰ ਮੇਲ ਤੋਂ ਪੈਦਾ ਹੋਈ ਸੰਤਾਨ. ਦੋਗਲਾ. ਦੇਖੋ, ਦਸਅਠ ਵਰਨ। ੨. ਰੰਗਾਂ ਦਾ ਮੇਲ. ਵਰਣਚਿਤ੍ਰਦੇਖੋ, ਚਿਤ੍ਰ ਅਲੰਕਾਰ ਦਾ ਅੰਗ (ੳ). ਵਰਣਦੋਖੀਵਿ- वर्णदोषिन. ਜਾਤਿ ਦਾ ਵਿਰੋਧੀ. ਕੁਲ ਨਾਲ ਵੈਰ ਕਰਨ ਵਾਲਾ। ੨. ਉਹ ਵਕਤਾ, ਜੋ ਕਰਤਾ ਦੇ ਭਾਵ ਤੋਂ ਵਿਰੁੱਧ ਆਪਣੀ ਇੱਛਾ ਅਨੁਸਾਰ ਅੱਖਰਾਂ ਨੂੰ ਤ… ਵਰਣਨਸੰ. ਵਰ੍‍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ. ਵਰਣਮਾਲਾਸੰਗ੍ਯਾ- ਵਰਣ (ਅੱਖਰਾਂ) ਦੀ ਮਾਲਾ (ਪੰਕ੍ਤਿ) ਹਰੂਫ਼ੇ ਤਹੱਜੀ. ਸਿਹਰਫੀ, ਪੈਂਤੀ ਆਦਿ. Alphabet। ੨. ਬਾਵਨ ਅੱਖਰੀ. ਵਰਣਮੈਤ੍ਰੀਦੇਖੋ, ਅਨੁਪ੍ਰਾਸ. ਵਰਣਾਕ੍ਰਿ- ਵਿਆਹੁਣਾ. ਵਰ ਪ੍ਰਾਪਤ ਕਰਨਾ। ੨. ਸੰਗ੍ਯਾ- ਕਾਸ਼ੀ ਦੇ ਉੱਪਰ ਪਾਸੇ ਦੀ ਇੱਕ ਨਦੀ ਦੇਖੋ, ਬਨਾਰਸ. ਵਰਣਾਸ਼੍ਰਮਵਰਣ ਅਤੇ ਆਸ਼੍ਰਮ. ਦੇਖੋ, ਚਾਰ ਆਸ਼੍ਰਮ ਅਤੇ ਚਾਰ ਵਰਣ. ਵਰਣਾ ਕੀ ਦਾਤਿਹਿੰਦੂਮਤ ਅਨੁਸਾਰ ਵਰ੍‍ਣਭੇਦ ਕਰਕੇ ਦਾਨਵਿਧਿ. ਦੇਖੋ, ਵਰਨਾਂ ਕੀ ਦਾਤਿ. ਵਰਣਾਵਰਣਦੇਖੋ, ਵਰਨਾਵਰਨ. ਵਰਣਿਕਸੰ. वर्णिक. ਵਿ- ਅੱਖਰਾਂ ਦਾ। ੨. ਸੰਗ੍ਯਾ- ਲਿਖਾਰੀ. ਮੁਨਸ਼ੀ. ਵਰਣਿਤਸੰ. वर्णित. ਵਿ- ਆਖਿਆ ਹੋਇਆ. ਬਯਾਨ ਕੀਤਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.