ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਵਛਸੰ. वत्स- ਵਤ੍ਸ. ਸੰਗ੍ਯਾ- ਬੱਚਾ. "ਕੇਤੇ ਅਛ ਬਛ ਹੁਇ ਸਪਛ ਉਡਜਾਂਹਿਗੇ." (ਅਕਾਲ) ਕਿਤਨੇ ਗਰੁੜਾਦਿਕ ਦੇ ਬੱਚੇ ਪੰਖ ਸਹਿਤ ਹੋਕੇ ਉਡਜਾਂਹਿਗੇ. ਦੇ…
ਵੱਛਸੰ. वक्षस्. ਸੰਗ੍ਯਾ- ਛਾਤੀ। ੨. ਰਿਦਾ. ਮਨ. "ਵੱਛ ਸ੍ਵੱਛ ਮਹਿ ਗੁਨਿਯੇ." (ਨਾਪ੍ਰ) ੩. ਵਤਸ (ਬੱਚੇ) ਦੀ ਥਾਂ ਭੀ ਵੱਛ ਸ਼ਬਦ ਆਇਆ ਹੈ. "ਅੱਛ ਵੱਛ …
ਵਛਲਸੰ. वत्सल्. ਵਤ੍ਸਲ. ਵਿ- ਸਨੇਹ ਵਾਲਾ. ਪਿਆਰ ਵਾਲਾ. ਪਿਆਰਾ. "ਭਗਤਿਵਛਲ ਅਨਾਥਨਾਥੇ." (ਸਹਸ ਮਃ ੫) "ਹਰਿਜੀਉ ਦਾਤਾ ਭਗਤਵਛਲੁ ਹੈ." (ਸ੍ਰੀ ਮਃ ੩)
ਵਛਲੁਸੰ. वत्सल्. ਵਤ੍ਸਲ. ਵਿ- ਸਨੇਹ ਵਾਲਾ. ਪਿਆਰ ਵਾਲਾ. ਪਿਆਰਾ. "ਭਗਤਿਵਛਲ ਅਨਾਥਨਾਥੇ." (ਸਹਸ ਮਃ ੫) "ਹਰਿਜੀਉ ਦਾਤਾ ਭਗਤਵਛਲੁ ਹੈ." (ਸ੍ਰੀ ਮਃ ੩…
ਵਛੇਰਖਤ੍ਰੀਆਂ ਦੀ ਇੱਕ ਜਾਤਿ. "ਸਾਂਈਦਾਸ ਵਛੇਰ ਹੈ." (ਭਾਗੁ) ੨. ਘੋੜੇ ਦੀ ਬੱਚੀ. ਛੋਟੀ ਖੱਚਰ.
ਵਛੇਰੀਘੋੜੇ ਦਾ ਬੱਚਾ ਬੱਚੀ. ਦੇਖੋ, ਬਛੇਰਾ.
ਵੱਛਾਦੇਖੋ, ਬੱਛਾ। ੨. ਦੇਖੋ, ਵਕ੍ਸ਼੍ ੪.
ਵੰਛਾਦੇਖੋ, ਬਾਂਛਾ.
ਵੰਛਿਤਵਾਂਛਿਤ. ਚਾਹਿਆ ਹੋਇਆ. ਲੋੜੀਂਦਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.