ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਰੈਨਦੇਖੋ, ਰੈਣ. ਰੇਨਰੇਣੁ. ਰਜ. ਦੇਖੋ, ਰੇਣ. "ਰਾਰਾ ਹੇਨ ਹੋਤ ਸਭ ਜਾਂਕੀ." (ਬਾਵਨ) ਰੇਨੀਦੇਖੋ, ਰੈਨੀ. ਰੈਨਿਸੰਗ੍ਯਾ- ਰਜਨੀ. ਰਾਤ੍ਰਿ. "ਰੈਨਿ ਦਿਨਸੁ ਪ੍ਰਭੁ ਸੇਵ ਕਮਾਨੀ." (ਰਾਮ ਮਃ ੫) ੨. ਭਾਵ- ਕਾਲੇ ਕੇਸ਼ਾਂ ਵਾਲੀ ਯੁਵਾ ਅਵਸਥਾ. "ਰੈਨਿ ਗਈ, ਮਤ ਦਿਨੁ ਭੀ … ਰੈਨਾਈਰਾਤ੍ਰਿ ਮੇਂ ਰਾਤ ਵੇਲੇ. "ਜਿਉ ਸੁਪਨਾ ਰੈਨਾਈ." (ਸਾਰ ਮਃ ੯) ੨. ਰਾਤ੍ਰਿ ਨਾਲ ਹੈ ਜਿਸ ਦਾ ਸੰਬੰਧ। ੩. ਰਾਤ੍ਰਿਭਰ. ਸਾਰੀ ਰਾਤ. ਦੇਖੋ, ਦਿਨ ਰੈਨਾਈ… ਰੈਨਹਾਰਾਤ੍ਰਿ ਦੇ ਮਿਟਾਉਣ ਵਾਲਾ ਸੂਰਜ. (ਸਨਾਮਾ) ਰੈਨਧਰਸੂਰਜ ਨੂੰ ਧਾਰਨ ਵਾਲਾ ਆਕਾਸ਼. (ਸਨਾਮਾ) ਰੈਨਚਾਰੀਦੇਖੋ, ਰਜਨੀਚਰ. ਰੈਨਪਤਿਰਜਨੀਪਤਿ, ਚੰਦ੍ਰਮਾ. ਰੈਨਪਤਿਧਰਚੰਦ੍ਰਮਾ ਨੂੰ ਧਾਰਨ ਵਾਲਾ ਆਕਾਸ਼. (ਸਨਾਮਾ) ਰੈਨਰਮਨਰਾਤ੍ਰਿ ਨੂੰ ਰਮਣ (ਭੋਗਣ) ਵਾਲਾ, ਚੰਦ੍ਰਮਾ. (ਸਨਾਮਾ) ਰੈਨਰਮਨੀਰਜਨੀਰਮਣ (ਚੰਦ੍ਰਮਾ) ਨਾਲ ਹੈ ਜਿਸ ਦਾ ਸੰਬੰਧ, ਚੰਦ੍ਰਭਾਗਾ ਨਦੀ. (ਸਨਾਮਾ) ਰੈਨੜੀਸੰਗ੍ਯਾ- ਰਾਤ੍ਰਿ. ਰਜਨੀ. "ਵਧੁ ਸੁਖੁ ਰੈਨੜੀਏ, ਪ੍ਰਿਆ ਪ੍ਰੇਮੁ ਲਗਾ." (ਬਿਹਾ ਛੰਤ ਮਃ ੫) ੨. ਭਾਵ- ਉਮਰ. ਰੈਨੜੀਏਰਾਤਿ੍ਰ ਮੇਂ. ਰਾਤ ਵਿੱਚ. "ਰੈਨੜੀਅੈ ਚਾਮਕਨਿ ਤਾਰੇ." (ਆਸਾ ਛੰਤ ਮਃ ੫) ਰੈਨਾਰਸਮੁੰਦਰ. ਦੇਖੋ, ਰੈਣਾਇਰ. "ਰੈਨਾਇਰ ਬਿਛੋਰਿਆ, ਰਹੁ ਰੇ ਸੰਖ! ਮਝੂਰਿ." (ਸ. ਕਬੀਰ) ਦੇਖੋ, ਮਝੂਰਿ. ਰੈਨਾਇਰਾਤਿ੍ਰ ਮੇਂ ਰਾਤ ਵੇਲੇ. "ਜਿਉ ਸੁਪਨਾ ਰੈਨਾਈ." (ਸਾਰ ਮਃ ੯) ੨. ਰਾਤਿ੍ਰ ਨਾਲ ਹੈ ਜਿਸ ਦਾ ਸੰਬੰਧ। ੩. ਰਾਤਿ੍ਰਭਰ. ਸਾਰੀ ਰਾਤ. ਦੇਖੋ, ਦਿਨ ਰੈਨਾਈ… ਰੈਨਾਧਿਪਰਜਨਿ (ਰਾਤ੍ਰਿ) ਦਾ ਅਧਿਪਤਿ (ਸ੍ਵਾਮੀ), ਚੰਦ੍ਰਮਾ. ਰੈਨਿ ਦਿਨੀਅਰੁਰਾਤ੍ਰਿਦਿਨ. ਭਾਵ- ਹਰ ਵੇਲੇ. "ਆਸਾ ਪਿਆਸੀ ਰੈਨਿਦਿਨੀਅਰੁ." (ਬਿਹਾ ਛੰਤ ਮਃ ੫) ਰੇਨਾਸੰਗਯਾ- ਰੇਤਾ. ਸਿਕਤਾ. ਬਾਲੂ। ੨. ਲੋਹਾ ਆਦਿ ਧਾਤੁ ਰੇਤਣ ਦਾ ਸੰਦ। ੩. ਸੰ. रेतस्. ਵੀਰਯ. "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾ… ਰੇਨਰਹਿ- ਦੰਦੇਦਾਰ ਰੇਤ ਅੌਜ਼ਾਰ ਨਾਲ ਕਿਸੇ ਧਾਤੁ ਨੂੰ ਖੁਰਚਣਾ. ਰੇਨ੍ਕਾਦੇਖੋ, ਰੇਣਕਾ ਅਤੇ ਰੇਣੁਕਾ. ਰੇਨ ਰਾਵਲਮਕਰੰਦਰੂਪ ਰਜ. ਰੇਣੁ (ਮਕਰੰਦ) ਰਵਾਲ (ਧੂਲਿ). "ਲੇ ਗੁਰਪਗ ਰੇਨ ਰਵਾਲ." (ਨਟ ਪੜਤਾਲ ਮਃ ੪) ਰੇਨਾਰਰਜ- ਧੂੜ. ਦੇਖੋ, ਰੇਣਾਰੁ. "ਮੰਗੈ ਦਾਨੁ ਹਰਿ ਸੰਤਰੇਨਾਰੁ." (ਮਃ ੪. ਵਾਰ ਬਿਹਾ) ਰੇਨਾਰੂਰਜ- ਧੂੜ. ਦੇਖੋ, ਰੇਣਾਰੁ. "ਮੰਗੈ ਦਾਨੁ ਹਰਿ ਸੰਤਰੇਨਾਰੁ." (ਮਃ ੪. ਵਾਰ ਬਿਹਾ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.