ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਯਾਸੰ. ਧਾ- ਜਾਣਾ (ਗਮਨ ਕਰਨਾ), ਪਹੁਁਚਣਾ, ਸਾਮ੍ਹਣੇ ਜਾਣਾ, ਵੈਰੀ ਦਾ ਟਾਕਰਾ ਕਰਨ ਲਈ ਜਾਣਾ। ੨. ਅ਼. [یا] ਵ੍ਯ- ਸੰਬੋਧਨ ਹੇ! ਐ! "ਯਾ ਖੁਦਾਇ! ਇਹ … ਯਾਰਾਂਵਿ- ਗਿਆਰਾਂ. ਏਕਾਦਸ਼ (੧੧). ੨. ਮਿਤ੍ਰਾਂ ਦੋਸਤਾਂ, ਜਿਵੇਂ- ਯਾਰਾਂ ਨਾਲ ਬਹਾਰਾਂ. (ਲੋਕੋ) ਯਾਨਸੰ. ਸੰਗ੍ਯਾ- ਗਮਨ. ਜਾਣਾ। ੨. ਹਮਲਾ. ਆਕ੍ਰਮਣ. ਧਾਵਾ। ੩. ਜਾਣ ਦਾ ਸਾਧਨ ਰਥ ਘੋੜਾ ਆਦਿ ਸਵਾਰੀ. ਦੇਖੋ, ਯਾ ਧਾ. ਯਾਰਮੀਤ ਸਾਜਨ. ਵਿ- ਯਾਰ (ਸਹਾਇਕ) ਮੀਤ (ਮਿਤ੍ਰ) ਸਾਜਨ (ਸੁਜਨ) ਸਹਾਇਤਾ ਕਰਨ ਵਾਲਾ ਨੇਕ ਦੋਸ੍ਤ. "ਯਾਰ ਮੀਤ ਸੁਨਿ ਸਾਜਨਹੁ! ਬਿਨੁ ਹਰਿ ਛੂਟਨੁ ਨਾਹਿ."… ਯਾਸਸੰ. यशास्. ਸੰਗਯਾ- ਯਸ਼. ਕੀਰਤਿ. ਜਸ। ੨. ਦੇਖੋ, ਜਾਸੁ। ੩. ਯਸਯ. ਜਿਸ ਦਾ. ਜਿਸ ਕੋ. "ਯਾਸੁ ਜਪਤ ਮਨਿ ਹੋਇ ਅਨੰਦੁ." (ਬਾਵਨ) ੪. ਅਿ. ⁧یاس⁩ ਸ… ਯਾਸੁਸੰ. यशस्. ਸੰਗ੍ਯਾ- ਯਸ਼. ਕੀਰਤਿ. ਜਸ। ੨. ਦੇਖੋ, ਜਾਸੁ। ੩. ਯਸ੍ਯ. ਜਿਸ ਦਾ. ਜਿਸ ਕੋ. "ਯਾਸੁ ਜਪਤ ਮਨਿ ਹੋਇ ਅਨੰਦੁ." (ਬਾਵਨ) ੪. ਅ਼. [یاس] ਸ… ਯਾਹਿਸਰਵ- ਇਸ ਨੂੰ ਯਾਹੁਸਰਵ- ਯਹੀ. ਇਹੋ. "ਯਾਹੂ ਤਰਨਤਾਰਨ ਸਮਰਾਥਾ." (ਬਾਵਨ) ੨. ਯਾਹੂੰ. ਇਸ ਨੂੰ ਹੀ. ਯਾਕਉਸਰਵ- ਇਸ ਨੂੰ. "ਸਾਚ ਕਹਿਤ ਮੈ ਯਾ ਕਉ." (ਬਿਲਾ ਮਃ ੯) ਯਾਕੀਸਰਵ- ਇਸ ਦੀ। ੨. ਤੁ. ਤਾਤਾਰੀ. Seythian। ੩. ਦਾਗ. ਗੁਲ. ਯਾਕੀਨਦੇਖੋ, ਯਕੀਨ. ਯਾਕੂਤਅ਼. [یاقوُت] ਸੰਗ੍ਯਾ- ਮਾਣਿਕ. ਲਾਲ. ਯਾਕੂਬਦੇਖੋ, ਯਕੂਬ। ੨. ਵਿ- ਯਕੂਬ ਨਾਲ ਹੈ ਜਿਸ ਦਾ ਸੰਬੰਧ ਯਕੂਬ ਦਾ. ਯਾਗਸੰ. ਸੰਗ੍ਯਾ- ਯਜਨ ਦੀ ਕ੍ਰਿਯਾ. ਅਗਨਿ ਵਿੱਚ ਹਵਨ ਆਦਿ ਸਾਮਗ੍ਰੀ ਪਾਉਣ ਦਾ ਕਰਮ. ਯਗ੍ਯ. ਜੱਗ. ਦੇਖੋ, ਯਜਧਾ. ਯਾਗਸੇਨਿਸੰ. याज्ञसेनी- ਯਾਗ੍ਯਸੇਨੀ. ਯਗ੍ਯਸੇਨ (ਦ੍ਰਪਦ) ਦੀ ਪੁਤ੍ਰੀ, ਦ੍ਰੌਪਦੀ. ਦੇਖੋ, ਜਾਗਸੇਨਿ ਅਤੇ ਜਾਗਮੇਨਿ. ਯਾਗਵਲਕਦੇਖੋ, ਯਾਗ੍ਯਵਲਕ੍ਯ. ਯਾਗਸੇਨੀਦੇਖੋ, ਜਾਗਸੇਨਿ, ਜਾਗਮੇਨਿ ਅਤੇ ਯਾਗਸੇਨਿ. ਯਾਗ੍ਯਵਲਕ੍ਯਸੰ. याज्ञवल्क्य. ਵੈਸ਼ੰਪਾਯਨ ਦਾ ਚੇਲਾ ਇੱਕ ਪ੍ਰਸਿੱਧ ਵੈਦਿਕ ਰਿਖੀ, ਜੋ ਆਤਮ ਗਿਆਨੀ ਸੀ. ਇਸ ਦੀਆਂ ਇਸਤ੍ਰੀਆਂ ਮੈਤ੍ਰੇਯੀ ਅਤੇ ਕਾਤ੍ਯਾਯ ਨੀ ਭੀ ਪ… ਯਾਚਸੰ. याच्. ਧਾ- ਮੰਗਣਾ (ਯਾਚਨਾ ਕਰਨਾ). ਯਾਚਕਸੰ. ਵਿ- ਮੰਗਣ ਯੋਗ੍ਯ. ਦੇਖੋ, ਯਾਚ ਧਾ. ੨. ਸੰਗ੍ਯਾ- ਮੰਗਤਾ. ਯਾਚਨਸੰ. ਸੰਗ੍ਯਾ- ਮੰਗਣ ਦੀ ਕ੍ਰਿਯਾ. ਦੇਖੋ, ਯਾਚ ਧਾ. ਯਾਚਨੀਯਸੰ. ਵਿ- ਮੰਗਣ ਯੋਗ੍ਯ. ਦੇਖੋ, ਯਾਚ ਧਾ. ਯਾਜਕਸੰ. ਸੰਗ੍ਯਾ- ਯਜਨ ਕਰਾਉਣ ਵਾਲਾ. ਜੋ ਵਿਧਿ ਸਹਿਤ ਯਗ੍ਯ ਕਰਾਵੇ. ਪੁਰੋਹਿਤ. ਦੇਖੋ, ਯਜ ਧਾ. ਯਾਜਨਸੰ. ਸੰਗ੍ਯਾ- ਯਜਨ ਕਰਾਉਣ ਦੀ ਕ੍ਰਿਯਾ. ਯਗ੍ਯ ਕਰਾਉਣਾ. ਦੇਖੋ, ਯਜ ਧਾ. ਯਾਤਨਾਸੰ. ਸੰਗ੍ਯਾ- ਸਖ਼ਤ ਦਰਦ. ਵਡੀ ਪੀੜ। ੨. ਸਜ਼ਾ. ਤਾੜਨਾ. ਦੇਖੋ, ਯਤ ਧਾ. ਯਾਤਾਸੰ. ਦੇਰਾਨੀ ਜੇਠਾਨੀਆਂ (ਭਾਈਆਂ ਦੀਆਂ ਇਸਤ੍ਰੀਆਂ) ਆਪੋ ਵਿੱਚੀ ਯਾਤਾ ਆਖੀਆਂ ਜਾਂਦੀਆਂ ਹਨ. ਯਾਤਿਸੰ. ਜਾਂਦਾ (ਗਮਨ ਕਰਦਾ) ਹੈ. ਯਾਤੁਸੰ. ਉਹ ਜਾਵੇ। ੨. ਸੰਗ੍ਯਾ- ਰਾਹੀ. ਮੁਸਾਫਿਰ। ੩. ਰਾਖਸ। ੪. ਕਾਲ। ੫. ਪੌਣ. ਹਵਾ। ੬. ਹਿੰਸਾ। ੭. ਅਸਤ੍ਰ. ਯਾਤੇਕ੍ਰਿ. ਵਿ- ਇਸ ਵਾਸਤੇ. ਇਸ ਲਈ. "ਚੰਚਲ ਤ੍ਰਿਸ਼ਨਾ ਸੰਗਿ ਬਸਤੁ ਹੈ, ਯਾਤੇ ਬਿਰੁ ਨ ਰਹਾਈ." (ਗਉ ਮਃ ੯) ਯਾਤ੍ਰਾਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ. ਯਾਤ੍ਰੀਸੰ. यात्रिन्. ਵਿ- ਸਫਰ ਕਰਨ ਵਾਲਾ। ੨. ਸੰਗ੍ਯਾ- ਮੁਸਾਫਿਰ। ੩. ਜਿੱਤਣ ਦੀ ਇੱਛਾ ਨਾਲ ਧਾਵਾ ਕਰਨ ਵਾਲਾ। ੪. ਤੀਰਥਯਾਤ੍ਰੀ ਦੇਖੋ, ਯਾ- ਧਾ. ਯਾਦਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼. ਯਾਦਗਾਰਫਾ. ⁧یادگاری⁩ ਸੰਗਯਾ- ਸਮਰਣ ਕਰਨ ਦੀ ਹਿਯਾ. ਚੇਤੇ ਕਰਨਾ. ਯਾਦਗਾਰੀਫ਼ਾ. ਸੰਗ੍ਯਾ- ਸਮਰਣ ਕਰਨ ਦੀ ਕ੍ਰਿਯਾ. ਚੇਤੇ ਕਰਨਾ. ਯਾਦਗੀਰੀਫ਼ਾ. [یادگاری] ਸੰਗ੍ਯਾ- ਸ੍‍ਮਰਣ ਕਰਨ ਦੀ ਕ੍ਰਿਯਾ. ਚੇਤੇ ਕਰਨਾ. ਯਾਦ-ਦਾਸ਼ਤਫਾ. ⁧یدداشت⁩ ਸੰਗਯਾ- ਯਾਦ (ਸਮਰਣ) ਰੱਖਣ ਦਾ ਭਾਵ. ਸਿਮਿ੍ਰਤਿ. ਚੇਤਾ. ਯਾਦਵਯਦੁ ਦੀ ਔਲਾਦ ਦੇ ਲੋਕ. ਯਾਦੋ. ਦੇਖੋ, ਯਯਾਤਿ. ਯਾਦਵਾਂ ਵਿੱਚ ਕ੍ਰਿਸਨ ਜੀ ਵਡੇ ਨੀਤਿਵੇੱਤਾ ਅਤੇ ਪ੍ਰਤਾਪੀ ਹੋਏ ਹਨ. ਇਨ੍ਹਾਂ ਦੀ ਰਾਜਧਾਨੀ ਪਹਿਲਾਂ… ਯਾਦਵਨਾਥਯਾਦਵਵੰਸ਼ ਦੇ ਸ੍ਵਾਮੀ ਹਿਸਨਦੇਵ। ੨. ਦੇਖੋ, ਜਾਦਮਰਾਇ ੨. ਯਾਦਵਰਾਜਯਾਦਵਵੰਸ਼ ਦੇ ਸ੍ਵਾਮੀ ਕ੍ਰਿਸਨਦੇਵ। ੨. ਦੇਖੋ, ਜਾਦਮਰਾਇ ੨. ਯਾਦੋਦੇਖੋ, ਯਾਦਵ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.