ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮੁਸ਼ਕੀਫੈਲਾਈ. ਵਿਸ੍ਤਾਰੀ. "ਹਰਿ ਮੁਸਕੀ ਮੁਸਕ ਗੰਧਾਰੇ." (ਨਟ ਅਃ ਮਃ ੪) ਕਸ੍ਤੂਰੀ ਦੀ ਸੁਗੰਧ ਫੈਲਾਈ. ਭਾਵ- ਕੀਰਤਿ ਫੈਲਾ ਗਈ। ੨. ਫ਼ਾ. [مُشکین] ਮੁਸ਼ਕੀ…
ਮੁਸ਼ਕੀਂਦੇਖੋ, ਮੁਸਕੀ ੨.
ਮੁਸਕਫ਼ਾ. [مُشک] ਮੁਸ਼ਕ. ਸੰਗ੍ਯਾ- ਕਸਤੂਰੀ. ਮ੍ਰਿਗਮਦ। ੨. ਭਾਵ- ਸੁਗੰਧ. ਖ਼ੁਸ਼ਬੂ. "ਹੂਰ ਨੂਰ ਮੁਸਕ ਖੁਦਾਇਆ." (ਮਾਰੂ ਸੋਲਹੇ ਮਃ ੫) ੩. ਸੰ. ਮੁਸ੍ਕ. …
ਮੂਸਕਸੰ. ਮੂਸਕ ਅਤੇ ਮੋਸਕ. ਚੋਰ। ੨. ਚੂਹਾ. ਦੇਖੋ, ਮੂਸ ਧਾ.
ਮੁਸਕਸਾਫਾ. مشکسا ਕਸਤੂਰੀ ਘਸਾਉਣਵਾਲਾ। ੨. ਕਸਤੂਰੀ ਜੇਹੀ ਸੁਗੰਧ ਦੇਣ ਵਾਲਾ.
ਮੁਸਕਤਿਦੇਖੋ, ਮਸਕਤਿ.
ਮੁਸਕਲਅ਼. [مُشکل] ਮੁਸ਼ਕਿਲ. ਸ਼ਕਲ (ਪੈਰ ਬੰਨ੍ਹਣ) ਦਾ ਭਾਵ. ਜਕੜਨ ਦੀ ਕ੍ਰਿਯਾ। ੨. ਔਖ. ਕਠਿਨਾਈ. "ਜਹਿ ਮੁਸਕਲ ਹੋਵੈ ਅਤਿ ਭਾਰੀ." (ਸੁਖਮਨੀ)
ਮੁਸਕਲਕੁਸ਼ਾਫਾ. مشکلکشا ਵਿ- ਕਠਿਨਾਈ ਦੂਰ ਕਰਨ ਵਾਲਾ. ਅੌਖ ਮਿਟਾਉਣ ਵਾਲਾ.
ਮੁਸਕਾਸੰਗਯਾ- ਪਿੱਠ ਪਿੱਛੇ ਹੱਥ ਜਕੜਨ ਦੀ ਹਿਯਾ. ਸੰਸਹਿਤ ਵਿੱਚ ਮੁਸਕ ਨਾਮ ਚੋਰ ਦਾ ਹੈ. ਚੋਰ ਵਾਙ ਬੰਨੀ ਲੈਣਾ. "ਤਿਸ ਕੀ ਭੁਜ ਮੁਸਕਾ ਬੰਧਵਾਈ." (ਗੁਪ੍ਰ…
ਮੁਸਕਾਉਣਾਦੇਖੋ, ਮੁਸਕਰਾਨਾ.
ਮੁਸਕਾਕਅਰ੍ਕ ਮੁਸ਼ਕ (ਅੱਕ ਦੀ ਬੂ). "ਤਿਨ ਹਰਿ ਹਿਰਦ ਬਾਸੁ ਬਸਾਨੀ, ਛੁਟਿਗਈ ਮੁਸਕੀ ਮੁਸਕਾਕ." (ਕਾਨ ਮਃ ੪) ਜਿਨ੍ਹਾਂ ਦੇ ਹਿਰਦੇ ਵਿੱਚ ਹਰਿ (ਕਰਤਾਰ ਰੂਪ …
ਮੁਸਕਾਨਮੰਦ ਮ੍ਮਯਨ. ਦੇਖੋ, ਮੁਸਕਰਾਨਾ.
ਮੁਸਕਾਰੇਮੁਸਕਰਾਉਂਦਾ ਹੈ. "ਖਾਇ ਖਾਇ ਮੁਸਕਾਰੈ." (ਸਾਰ ਮਃ ੫)
ਮੁਸ਼ੱਕਤਦੇਖੋ, ਮਸਕਤਿ.
ਮੁਸ਼ਕਿਲਦੇਖੋ, ਮੁਸਕਲ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.