ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਮੁਸਸੰ. मुष्. ਧਾ- ਚੁਰਾਉਣਾ, ਖੋਹਣਾ, ਤੋੜਨਾ, ਚੀਰਨਾ, ਮਾਰਣਾ, ਤੜਫਣਾ। ੨. ਸੰ. मुस्. ਧਾ ਹੁਕੜੇ ਕਰਨਾ, ਨਾਸ਼ ਕਰਨਾ. ਮੁਸਿਲੁੱਟਕੇ. ਖੋਹਕੇ. "ਪਾਚਉ ਮੁਸਿ, ਮੁਸਲਾ ਬਿਛਾਵੈ." (ਆਸਾ ਕਬੀਰ) "ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ." (ਸ. ਕਬੀਰ) ੨. ਤੜਫਕੇ. "ਮੁਸਿ ਮੁਸਿ ਰੋ… ਮੂਸਸੰ. मृष्. ਧਾ- ਚੋਰੀ ਕਰਨਾ (ਚਰਾਉਣਾ). ੨. ਸੰਗ੍ਯਾ- ਮੂਸ. ਚੂਹਾ ਮੂਕ੍ਸ਼੍‍ਕ. "ਰੇ ਮਨ ਮੂਸ। ਬਿਲਾ ਮਹਿ ਗਰਬਤ." (ਸਵੈਯੇ ਸ੍ਰੀ ਮੁਖਵਾਕ ਮਃ ੫) ਦ… ਮੁਸਲਿਧਰਖਾ. ਮੁਸਲਮਾਨੀ ਦੇ ਧਾਰਨ ਵਾਲਾ. ਜਿਸ ਨੇ ਸਿੱਖਧਰਮ ਵਿੱਚ ਲਿਆਦੇ ਬਿਨਾ ਇਸਲਾਮ ਮਤ ਦੀ ਇਸਤ੍ਰੀ ਧਾਰਨ ਕੀਤੀ ਹੈ। ੨. ਮੁਸਲ (ਮੂਸਲ) ਧਾਰਨ ਵਾਲਾ ਬਲਭਦ… ਮੁਸ-ਹਫ਼ਅਿ. ⁧مصہب⁩ ਮੁਸਹਿਫ. ਸਹਿੀਫਹ (ਰਸਾਲੇ) ਜਿਸ ਵਿੱਚ ਇਕੱਠੇ ਕੀਤੇ ਹੋਣ. ਉਹ ਗ੍ਰੰਥ. ਜਿਸ ਵਿੱਚ ਕਈ ਗ੍ਰੰਥਾ ਦਾ ਸੰਗ੍ਰਹ ਹੋਵੇ। ੨. ਕੁਰਾਨ. ਮੁਸਲਮਾ… ਮੁਸਕਫ਼ਾ. [مُشک] ਮੁਸ਼ਕ. ਸੰਗ੍ਯਾ- ਕਸਤੂਰੀ. ਮ੍ਰਿਗਮਦ। ੨. ਭਾਵ- ਸੁਗੰਧ. ਖ਼ੁਸ਼ਬੂ. "ਹੂਰ ਨੂਰ ਮੁਸਕ ਖੁਦਾਇਆ." (ਮਾਰੂ ਸੋਲਹੇ ਮਃ ੫) ੩. ਸੰ. ਮੁਸ੍ਕ. … ਮੁਸਕਸਾਫਾ. ⁧مشکسا⁩ ਕਸਤੂਰੀ ਘਸਾਉਣਵਾਲਾ। ੨. ਕਸਤੂਰੀ ਜੇਹੀ ਸੁਗੰਧ ਦੇਣ ਵਾਲਾ. ਮੁਸਕਤਿਦੇਖੋ, ਮਸਕਤਿ. ਮੁਸਕਲਅ਼. [مُشکل] ਮੁਸ਼ਕਿਲ. ਸ਼ਕਲ (ਪੈਰ ਬੰਨ੍ਹਣ) ਦਾ ਭਾਵ. ਜਕੜਨ ਦੀ ਕ੍ਰਿਯਾ। ੨. ਔਖ. ਕਠਿਨਾਈ. "ਜਹਿ ਮੁਸਕਲ ਹੋਵੈ ਅਤਿ ਭਾਰੀ." (ਸੁਖਮਨੀ) ਮੁਸਕਲਕੁਸ਼ਾਫਾ. ⁧مشکلکشا⁩ ਵਿ- ਕਠਿਨਾਈ ਦੂਰ ਕਰਨ ਵਾਲਾ. ਅੌਖ ਮਿਟਾਉਣ ਵਾਲਾ. ਮੁਸਕਾਸੰਗਯਾ- ਪਿੱਠ ਪਿੱਛੇ ਹੱਥ ਜਕੜਨ ਦੀ ਹਿਯਾ. ਸੰਸਹਿਤ ਵਿੱਚ ਮੁਸਕ ਨਾਮ ਚੋਰ ਦਾ ਹੈ. ਚੋਰ ਵਾਙ ਬੰਨੀ ਲੈਣਾ. "ਤਿਸ ਕੀ ਭੁਜ ਮੁਸਕਾ ਬੰਧਵਾਈ." (ਗੁਪ੍ਰ… ਮੁਸਕਾਉਣਾਦੇਖੋ, ਮੁਸਕਰਾਨਾ. ਮੁਸਕਾਕਅਰ੍‍ਕ ਮੁਸ਼ਕ (ਅੱਕ ਦੀ ਬੂ). "ਤਿਨ ਹਰਿ ਹਿਰਦ ਬਾਸੁ ਬਸਾਨੀ, ਛੁਟਿਗਈ ਮੁਸਕੀ ਮੁਸਕਾਕ." (ਕਾਨ ਮਃ ੪) ਜਿਨ੍ਹਾਂ ਦੇ ਹਿਰਦੇ ਵਿੱਚ ਹਰਿ (ਕਰਤਾਰ ਰੂਪ … ਮੁਸਕਾਨਮੰਦ ਮ੍‍ਮਯਨ. ਦੇਖੋ, ਮੁਸਕਰਾਨਾ. ਮੁਸਕਾਰੇਮੁਸਕਰਾਉਂਦਾ ਹੈ. "ਖਾਇ ਖਾਇ ਮੁਸਕਾਰੈ." (ਸਾਰ ਮਃ ੫) ਮੁਸ਼ੱਕਤਦੇਖੋ, ਮਸਕਤਿ. ਮੁਸ਼ਕਿਲਦੇਖੋ, ਮੁਸਕਲ. ਮੁਸ਼ਕੀਫੈਲਾਈ. ਵਿਸ੍ਤਾਰੀ. "ਹਰਿ ਮੁਸਕੀ ਮੁਸਕ ਗੰਧਾਰੇ." (ਨਟ ਅਃ ਮਃ ੪) ਕਸ੍ਤੂਰੀ ਦੀ ਸੁਗੰਧ ਫੈਲਾਈ. ਭਾਵ- ਕੀਰਤਿ ਫੈਲਾ ਗਈ। ੨. ਫ਼ਾ. [مُشکین] ਮੁਸ਼ਕੀ… ਮੁਸ਼ਕੀਂਦੇਖੋ, ਮੁਸਕੀ ੨. ਮੁਸ਼ੱਜਰਅ਼. [مُشجّر] ਉਹ ਵਸਤ੍ਰ. ਜਿਸ ਪੁਰ ਸ਼ਜਰ (ਬੇਲ ਬੂਟਾ) ਕੱਢਿਆ ਹੋਵੇ. "ਅੰਬਰ ਮੁਸ਼ੱਜਰ ਫ਼ਾਮ ਨਾਨਾ." (ਸਲੋਹ) ਮੁਸ਼ੱਜਰ ਵਸਤ੍ਰ ਅਨੇਕ ਫ਼ਾਮ (ਰੰਗਾਂ) ਦ… ਮੁਸ਼ਟਿਦੇਖੋ, ਮੁਸਟਿ. ਮੁਸ਼ਟਿਕਦੇਖੋ, ਮੁਸਟ. ਮੁਸ਼ਟਿਯੁੱਧਦੇਖੋ, ਮੁਸਟਿਯੁੱਧ. ਮੁਸ਼ਤਦੇਖੋ, ਮੁਸਟਿ. ਮੁਸਤਸਨਾਅ਼. [مُستشنٰے] ਵਿ- ਸ਼ਨੀ (ਦੂਜਾ ਕਰਨ) ਦਾ ਭਾਵ. ਇੱਕ ਤੋਂ ਦੂਜੇ ਨੂੰ ਵੱਖ ਕਰਨ ਦੀ ਕ੍ਰਿਯਾ. ਜੋ ਅਲਗ ਕੀਤਾ ਗਿਆ ਹੈ. ਭਾਵ- ਜੋ ਕਿਸੇ ਨਿਯਮ ਅਥਵਾ… ਮੁਸਤਹੱਕਅਿ. ⁧مستحق⁩ ਹਿੱਕਿ ਰੱਖਣ ਵਾਲਾ. ਅਧਿਕਾਰੀ. ਮੁਸਤਹਰਅਿ. ⁧مشتہر⁩ ਵਿ- ਸ਼ੁਹਰਤ ਵਾਲਾ. ਮਸ਼ਹੂਰ ਕੀਤਾ ਗਿਆ. ਮੁਸਤਕਿਲਅਿ. ⁧مستقل⁩ ਵਿ- ਕਿੱਲ (ਕਿਮੀ) ਵਾਲਾ. ਭਾਵ- ਜੋ ਆਪਣੀ ਕਮੀ ਪੂਰੀ ਕਰਨ ਲਈ ਹੋਰ ਕਿਸੇ ਦੀ ਸਹਾਇਤਾ ਨਹੀਂ ਚਾਹੁੰਦਾ. ਦਿ੍ਰੜੀ. ਪੱਕਾ. ਕਿਾਇਮ. ਮੁਸਤਕੀਮਅਿ. ⁧مستقیم⁩ ਵਿ- ਜੋ ਕਿਵਮ (ਰਾਸਤੀ) ਸਹਿਤ ਹੈ. ਸਿੱਧਾ. ਇਰਾਦੇ ਪੁਰ ਪੱਕਾ ਰਹਿਣ ਵਾਲਾ. ਜੋ ਆਪਣਾ ਰਾਹ ਨਾ ਛੱਡੇ. ਮੁਸਤਗੀਸਅ਼. [مستغیث] ਮੁਸਤਗ਼ੀਸ. ਇਸਤਗ਼ਾਸ਼ਹ (ਫ਼ਰਿਆਦ) ਕਰਨ ਵਾਲਾ. ਮੁਸਤਨਦਅ਼. [مُستند] ਵਿ- ਸਨਦ (ਦਲੀਲ) ਵਾਲਾ. ਯੁਕ੍ਤਿ ਸਹਿਤ. ਬਾਸਬੂਤ. ਮੁਸਤਫਾਅ਼. [مُصطفٰے] ਮੁਸਤ਼ਫਾ. ਵਿ- ਜੋ ਸਫ਼ਵ (ਖ਼ਾਲਿਸ) ਕੀਤਾ ਗਿਆ ਹੈ. ਚੁਣਿਆ ਹੋਇਆ। ੨. ਅ਼. [مُستعفی] ਇਸਤੀਅ਼ਫਾ ਦੇਣ ਵਾਲਾ. ਨੌਕਰੀ ਤੋਂ ਛੁਟਕਾ… ਮੁਸਤਫਾਬਾਦਇੱਕ ਸ਼ਹਿਰ, ਜੋ ਜਿਲਾ ਅੰਬਾਲਾ, ਤਸੀਲ ਜਗਾਧਰੀ, ਥਾਣਾ ਛਾਪਰ ਵਿੱਚ ਰੇਲਵੇ ਸਟੇਸ਼ਨ ਮੁਸਤਫਾਬਾਦ ਤੋਂ ਦੋ ਮੀਲ ਪੂਰਵ ਹੈ. ਸਢੌਰਾ ਫਤੇ ਕਰਨ ਤੋਂ ਪਹਿਲਾਂ… ਮੁਸਤਫੀਦੇਖੋ, ਮੁਸਤਫਾ ੨. ਮੁਸਤਬਹਅਿ. ⁧مشتبہ⁩ ਵਿ- ਸ਼ੁਬਹ (ਸੰਸ਼ਯ) ਸਹਿਤ. ਸੰਦਿਗਧ. ਸ਼ੱਕੀ. ਮੁਸ਼ਤਰੀਅ਼. [مُشتری] ਸੰਗ੍ਯਾ- ਸ਼ਿਰਾ (ਖ਼ਰੀਦ) ਕਰਨ ਵਾਲਾ. ਖ਼ਰੀਦਾਰ। ੨. ਇੱਕ ਨਕ੍ਸ਼੍‍ਤ੍ਰ. ਵ੍ਰਿਹਸਪਤਿ. ਦੇਖੋ, ਗ੍ਰਹ. ਮੁਸ਼ਤਾਕਅਿ. ⁧مشتاق⁩ ਮੁਸ਼ਤਾਕ. ਵਿ- ਇਸ਼ਤਯਾਕਿ (ਸ਼ੌਕਿ) ਰੱਖਣ ਵਾਲਾ. "ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ." (ਆਸਾ ਅਃ ਮਃ ੫) "ਕਰਤੇ ਕੁਦਰਤੀ ਮੁਸਤਾਕੁ"… ਮੁਸਤਬਾਦਮੁਸਤਫਾਬਾਦ ਦਾ ਰੂਪਾਤਰ. ਮੁਸਤੇਦਅਿ. ⁧مستعد⁩ ਵਿ- ਅਿਦ ਤਿਆਰ ਹੋਇਆ. ਆਮਾਦਹ. ਕਿਸੇ ਕੰਮ ਕਰਨ ਨੂੰ ਤਿਆਰ. ਮੁਸਤੋਫੀਅਿ. ⁧مستوفی⁩ ਵਿ- ਵਫਾ (ਪੂਰਾ ਕਰਾਉਣ) ਵਾਲਾ। ੨. ਸੰਗਯਾ- ਹਿਸਾਬ ਦਾ ਪੜਤਾਲੀਆ। ੩. ਗਰੋਹ ਦਾ ਮੁਖੀਆ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.