ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਮਾਟਸੰਗ੍ਯਾ- ਮਟਕਾ. ਮਿੱਟੀ ਦਾ ਵਡਾ ਬਰਤਨ. ਮੱਟ. "ਮਿਤ੍ਰਹਿ ਡਾਰ ਮਾਟ ਮਹਿ ਦਯੋ." (ਚਰਿਤ੍ਰ ੪੧) ੨. ਬੱਚੇਦਾਨ. ਰਿਹਮ. "ਬਹੁਰਿ ਨ ਜੋਨੀ ਮਾਟ." (ਮਲਾ … ਮਾਟੀਸੰਗ੍ਯਾ- ਮਿੱਟੀ. ਮ੍ਰਿੱਤਿਕਾ. "ਮਾਟੀ ਕੇ ਕਰਿ ਦੇਵੀ ਦੇਵਾ." (ਗਉ ਕਬੀਰ) ੨. ਭਾਵ- ਸਰੀਰ ਦੇਹ. "ਮਾਟੀ ਅੰਧੀ ਸੁਰਤ ਸਮਾਈ." (ਮਾਝ ਮਃ ੫) ਜੜ੍ਹ ਦੇ… ਮਾਟੁਦੇਖੋ, ਮਾਟ. "ਕਾਮ ਕ੍ਰੋਧ ਫੂਟੇ ਬਿਖੁ ਮਾਟੁ." (ਗਉ ਮਃ ੧) ਮਾਟਕਾਸੰਗ੍ਯਾ- ਮਟਕਾ. ਮੱਟ. "ਮਥ੍ਯੋ ਛੀਰਸਿੰਧੰ ਮਨੋ ਮਾਟਕੇਵੰ." (ਕੱਛਾਵ) ਮਟਕੇ- ਇਵ. ਮਟਕੇ ਵਾਂਙ. ਮਾਟਕੇਵੰਦੇਖੋ, ਮਾਟਕਾ. ਮਾਟਾਮਟਕਾ. ਮੱਟ. "ਸਮੁੰਦ ਬਿਲੋਵਨ ਕਉ ਮਾਟਾ." (ਸੋਰ ਕਬੀਰ) ਮਾਟੀ ਕਾ ਪੁਤਲਾਸੰ. मृत् पुत्तलिका. ਭਾਵ- ਸ਼ਰੀਰ ਦੇਹ. "ਮਾਟੀ ਕੋ ਪੁਤਰਾ ਕੈਸੇ ਨਚਤੁ ਹੈ." (ਆਸਾ ਰਵਿਦਾਸ) ਮਾਟੀ ਕੇ ਪੁਤਰਾਸੰ. मृत् पुत्त्लिका. ਭਾਵ- ਸ਼ਰੀਰ ਦੇਹ. "ਮਾਟੀ ਕੋ ਪੁਤਰਾ ਕੈਸੇ ਨਚਤੁ ਹੈ." (ਆਸਾ ਰਵਿਦਾਸ) ਮਾਟੀ ਲੇਨੀਜੀਵਨਦਸ਼ਾ ਵਿੱਚ ਆਪਣੇ ਸ਼ਰੀਰ ਪੁਰ ਮਿੱਟੀ ਪਵਾਕੇ ਪ੍ਰਾਣ ਤਿਆਗਣ ਦੀ ਕ੍ਰਿਯਾ. "ਜੁਗਿਯਾ ਮਾਟੀ ਲਈ ਤਿਹਾਰੇ." (ਚਰਿਤ੍ਰ ੮੧) ਸੰਨ੍ਯਾਸੀ ਅਤੇ ਯੋਗੀ ਇਸ … ਮਾਟੁਕਾਦੇਖੋ, ਮਾਟਕਾ। ੨. ਅੱਖ ਦੇ ਮਟਕਣ (ਝਪਕਣ) ਦੀ ਕ੍ਰਿਯਾ। ੩. ਨਿਮੇਸ. ਅੱਖ ਝਪਕਣ ਦਾ ਵੇਲਾ. "ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ." (ਸ. ਕਬੀਰ) ਮਾਟੁਲੀਮਟਕੀ. ਚਾਟੀ। ੨. ਭਾਵ- ਸ਼ਰੀਰ. ਦੇਹ. "ਅਤਿ ਜਜਰੀ ਤੇਰੀ ਰੇ! ਮਾਟਲੀ." (ਸਾਰ ਮਃ ੫)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.