ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮਹਰਮਾਹਰ ਦਾ ਸੰਖੇਪ। ੨. ਅ਼. [مہر] ਸੰਗ੍ਯਾ- ਇਸਲਾਮਮਤ ਅਨੁਸਾਰ ਉਹ ਰਕਮ, ਜੋ ਨਿਕਾਹ ਸਮੇਂ ਪਤੀ ਵੱਲੋਂ ਇਸਤ੍ਰੀ ਨੂੰ ਦੇਣੀ ਠਹਿਰਾਈ ਜਾਵੇ. ਇਸ ਦੀ ਕੋ…
ਮਹਰੀਮਹਰ (ਇਸਤ੍ਰੀਧਨ) ਦੇ ਅਧਿਕਾਰ ਵਾਲੀ, ਭਾਰਯਾ. ਦੇਖੋ, ਮਿਹਰੀ। ੨. ਮਾਹੀਗੀਰ ਦੀ ਇਸਤ੍ਰੀ। ੩. ਝਿਉਰੀ. ਧੀਵਰੀ.
ਮਹਰਟਾਮਹਾਰਾਸ੍ਟ੍ਰ. ਦੇਖੋ, ਮਰਹਟਾ.
ਮਹਰਮਅ਼. [محرم] ਉਹ ਆਦਮੀ, ਜਿਸ ਨੂੰ ਹੁਰਮ (ਜਨਾਨਖਾਨੇ) ਵਿੱਚ ਜਾਣ ਦੀ ਖੁਲ੍ਹ ਹੋਵੇ। ੨. ਭਾਵ- ਪੂਰਾ ਭੇਤੀ. "ਮਹਰਮ ਮਹਿਲ ਨ ਕੋ ਅਟਕਾਵੈ." (ਗਉ ਰਵਿਦ…
ਮਹਰਮ ਰਾਜ਼ਫਾ. محرمراز ਵਿ- ਗੁਪਤ ਭੇਦ ਦਾ ਜਾਣੂ.
ਮਹਰਮਿੱਠਾਦੇਖੋ, ਜੋਧਰਾਯ.
ਮਹਰਾਸੰਗ੍ਯਾ- ਮਾਹੀਗੀਰ। ੨. ਧੀਵਰ. ਝਿਉਰ.
ਮਹਰਾਜਮਹਾਰਾਜਾ. ਬਾਦਸ਼ਾਹ। ੨. ਦੇਖੋ, ਮਹਿਰਾਜ। ੩. ਦੇਖੋ, ਮੇਹਰਾਜ.
ਮਹਰਾਜਰੀਮਹਾਰਾਜ (ਕਰਤਾਰ) ਦੀ, ਦਾ. "ਮਹਰਾਜਰੀ ਮਾਇਓ." (ਟੋਢੀ ਮਃ ੫) "ਮਹਰਾਜਰੋ ਗਾਥੁ, ਵਾਹੂ ਸਿਉ ਲੁਭੜਿਓ." (ਟੋਡੀ ਮਃ ੫)
ਮਹਰਾਜਰੋਮਹਾਰਾਜ (ਕਰਤਾਰ) ਦੀ, ਦਾ. "ਮਹਰਾਜਰੀ ਮਾਇਓ." (ਟੋਢੀ ਮਃ ੫) "ਮਹਰਾਜਰੋ ਗਾਥੁ, ਵਾਹੂ ਸਿਉ ਲੁਭੜਿਓ." (ਟੋਡੀ ਮਃ ੫)
ਮਹਰਾਬਦੇਖੋ, ਮਿਹਰਾਬ.
ਮਹਰਾਵਣਮਹਾਰਾਵਣ. "ਅਦਭੁਤ ਰਾਮਾਯਣ" ਵਿੱਚ, (ਜਿਸ ਨੂੰ ਵਾਲਮੀਕਿ ਰਿਖਿ ਦਾ ਰਚਿਆ ਦੱਸਿਆ ਜਾਂਦਾ ਹੈ), ਲਿਖਿਆ ਹੈ ਕਿ ਇੱਕ ਵਾਰ ਅਯੋਧ੍ਯਾ ਵਿੱਚ ਰਾਮਚੰਦ੍ਰ ਜ…
ਮਹਰੂਮਅਿ. محروم ਵਿ- ਜੋ ਹਿਰਮ (ਰੋਕ) ਰੱਖਿਆ ਜਾਵੇ। ੨. ਵਾਜਿਆ ਹੋਇਆ। ੩. ਕਿਸੇ ਚੀਜ਼ ਤੋਂ ਖਾਲੀ ਰਹਿਣ ਵਾਲਾ.
ਮਹਰੇਰੁਦੇਖੋ, ਰੇਰੁ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.