ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮਜਹਬਅ਼. [مذہب] ਮਜਹਬ. ਸੰਗ੍ਯਾ- ਜਹਬ (ਚੱਲਣ) ਦਾ ਥਾਂ. ਰਸਤਾ. ਪੰਥ। ੨. ਧਰਮ. ਦੀਨ.
ਮਜਬੀਦੇਖੋ, ਮਜਹਬ ਅਤੇ ਮਜਹਬੀ.
ਮਜਬੂਤਅ਼. [مضبوُط] ਮਜਬੂਤ਼. ਵਿ- ਜਬਤੁ. (ਕ਼ਾਬੂ) ਆਇਆ ਹੋਇਆ. ਵਸ਼ ਵਿੱਚ ਆਇਆ। ੨. ਭਾਵ- ਦ੍ਰਿੜ੍ਹ. ਤਕੜਾ. ਪੱਕਾ.
ਮਜਬੂਰਅ਼. [مجبوُر] ਵਿ- ਜਿਸ ਪੁਰ ਜਬਰ ਕੀਤਾ ਗਿਆ ਹੈ। ੨. ਬੇਅਖ਼ਤਿਆਰ. ਬੇ ਬਸ (ਵਿਵਸ਼).
ਮਜਬੂਰੀਫ਼ਾ. [مجبوُری] ਸੰਗ੍ਯਾ- ਬੇਬਸੀ. ਬੇ ਅਖ਼ਤਿ੍ਯਾਰੀ. ਵਿਵਸ਼ਤਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.