ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭੈਸੰ. ਭਯ. ਸੰਗ੍ਯਾ- ਡਰ. ਖ਼ੌਫ਼. "ਭੈ ਵਿਚਿ ਸੂਰਜੁ ਭੈ ਵਿਚਿ ਚੰਦੁ." (ਵਾਰ ਆਸਾ) ੨. ਭਵ. ਸੰਸਾਰ. ਜਗਤ. "ਭੈਤ੍ਰਾਸ ਨਾਲ ਕ੍ਰਿਪਾਲੁ ਗੁਣਨਿਧਿ." (ਗੂਜ…
ਭੇਭਏ ਦਾ ਸੰਖੇਪ. ਹੋਏ. ਦੇਖੋ, ਭੂ ਧਾ। ੨. ਵ੍ਯ- ਦ੍ਵਾਰਾ. ਸੇ. ਤੋਂ "ਬਾਣ ਕਮਾਣ ਭੇ ਐਂਚ ਮਾਰੇ." (ਵਿਚਿਤ੍ਰ)
ਭੈ ਅਟਵੀਭੈ ਦਾਇਕ ਅਟਵੀ (ਜੰਗਲ). ਭਯਾਨਕ ਵਨ. ਦੇਖੋ, ਅਟਵੀ.
ਭੈਆਨਵਿ- ਭਯਾਨਕ. ਡਰਾਉਣਾ. ਭਯੰਕਰ.
ਭੈਆਨਕਵਿ- ਭਯਾਨਕ. ਡਰਾਉਣਾ. ਭਯੰਕਰ.
ਭੈਇਲਾਭਇਆ. ਹੋਇਆ. "ਕਾਸਟ ਚੰਦਨੁ ਭੈਇਲਾ." (ਪ੍ਰਭਾ ਨਾਮਦੇਵ)
ਭੈਸਸੰ. ਮਹਿਸ ਅਤੇ ਮਹਿਸੀ. ਝੋਟਾ ਅਤੇ ਮੱਝ। ੨. ਦੇਖੋ, ਪਹਿਲਾਪੂਤੁ.
ਭੈਂਸਸੰ. ਮਹਿਸ ਅਤੇ ਮਹਿਸੀ. ਝੋਟਾ ਅਤੇ ਮੱਝ। ੨. ਦੇਖੋ, ਪਹਿਲਾਪੂਤੁ.
ਭੈਸਜਸੰ. भैषज्. भेषज्य. ਸੰਗਯਾ- ਦਵਾ. ਅੌਖਧ। ਇਲਾਜ. ਰੌਗ ਦੂਰ ਕਰਨ ਦਾ ਜਤਨ.
ਭੈਸਜ੍ਯਸੰ. भैषज्. भेषज्य. ਸੰਗ੍ਯਾ- ਦਵਾ. ਔਖਧ। ਇਲਾਜ. ਰੌਗ ਦੂਰ ਕਰਨ ਦਾ ਜਤਨ.
ਭੈਸਰਦੇਖੋ, ਭੈਂਸ ਅਤੇ ਭੈਂਸਾ. "ਭੈਸਰ ਮਾਥੇ ਸੀਂਗਗੋ." (ਟੋਡੀ ਨਾਮਦੇਵ)
ਭੈਸਾਸੰ. ਮਹਿਸ. ਝੋਟਾ. "ਭੈਸਾ ਭਗਤਿ ਕਰਾਵੈ." (ਆਸਾ ਕਬੀਰ) ਭਾਵ- ਖੋਰੀ (ਦ੍ਵੇਸ ਰੱਖਣ ਵਾਲਾ) ਦਿਲ. ਦੇਖੋ, ਫੀਲੁ.
ਭੈਂਸਾਸੰ. ਮਹਿਸ. ਝੋਟਾ. "ਭੈਸਾ ਭਗਤਿ ਕਰਾਵੈ." (ਆਸਾ ਕਬੀਰ) ਭਾਵ- ਖੋਰੀ (ਦ੍ਵੇਸ ਰੱਖਣ ਵਾਲਾ) ਦਿਲ. ਦੇਖੋ, ਫੀਲੁ.
ਭੈਸਾਗਰੋਦੇਖੋ, ਮਹਿਖਾਸੁਰ. ਭਵਸਾਗਰ. ਸੰਸਾਰ ਸਮੁੰਦਰ। ੨. ਭੈਦਾਇਕ (ਭਯਾਨਕ) ਸਾਗਰ. "ਭੈਸਾਗਰੋ ਭੈਸਾਗਰ ਤਰਿਆ." (ਸੂਹੀ ਛੰਤ ਮਃ ੫) "ਜਿਉ ਬੋਹਿਥੁ ਭੈਸਾਗਰ …
ਭੈਹਰਾਵਿ- ਭਯਹਾਰਾ. ਭੈ ਦੇਣ ਵਾਲਾ. ਡਰਾਉਣਾ. "ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ." (ਗਉ ਅਃ ਮਃ ੫)
ਭੈਹਰੀਆਵਿ- ਭਯਹਾਰਾ. ਭੈ ਦੇਣ ਵਾਲਾ. ਡਰਾਉਣਾ. "ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ." (ਗਉ ਅਃ ਮਃ ੫)
ਭੈਕਰਵਿ- ਭਯੰਕਰ. ਡਰਾਉਣਾ.
ਭੈਕਸੰਗਯਾ- ਭਿਖਯਾ (ਭੀਖ) ਮੰਗਣ ਦਾ ਭਾਵ। ੨. ਭਿਖਯਾ ਦਾ ਅੰਨ.
ਭੈਖੱਯਦੇਖੋ, ਭੇਖਜ ਅਤੇ ਭੈਖਜਯ.
ਭੈਂਗਾਦੇਖੋ, ਭਵਿੰਗਾ.
ਭੈਚਕਵਿ- ਭੈ ਨਾਲ ਚਕਿਤ (ਹੈਰਾਨ).
ਭੈਜਲਭੈਦਾਇਕ ਜਲ। ੨. ਭਵਜਲ, ਸੰਸਾਰਸਮੁੰਦਰ "ਭੈ ਤੇ ਭੈਜਲੁ ਲੰਘੀਅੈ." (ਮਃ ੧. ਵਾਰ ਮਲਾ)
ਭੈਜਲੁਭੈਦਾਇਕ ਜਲ। ੨. ਭਵਜਲ, ਸੰਸਾਰਸਮੁੰਦਰ "ਭੈ ਤੇ ਭੈਜਲੁ ਲੰਘੀਐ." (ਮਃ ੧. ਵਾਰ ਮਲਾ)
ਭੈਣੁਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰ…
ਭੈਟਣਿ ਅਗਨਿ ਭਖੈ ਭੈ ਨਾਲਿ(ਗਉ ਮਃ ੧) ਕਰਤਾਰ ਦਾ ਭੈ ਅਗਨਿ ਹੈ ਜੋ ਦੇਹ ਨੂੰ ਭਖਾਉਂਦੀ (ਤਪਾਉਂਦੀ) ਹੈ, ਅਤੇ ਕੁਕਰਮਾ ਦਾ ਭੈ ਨਾਲਿ (ਫੂਕਣੀ) ਹੈ.
ਭੈਤ੍ਰਾਸਭਵਤ੍ਰਾਸ. ਦੇਖੋ, ਭੈ ੨.
ਭੈਤ੍ਰਾਸ ਨਾਸਵਿ- ਭਵਤ੍ਰਾਸ ਨਾਸ਼ਕ. ਦੇਖੋ, ਭੈ ੨.
ਭੈਨਾਸਨਵਿ- ਭਯ ਨਾਸ਼ ਕਰਤਾ. "ਭੈਨਾਸਨ ਦੁਰਮਤਿਹਰਨ ਕਲਿ ਮੈ ਹਰਿ ਕੋ ਨਾਮ." (ਸਃ ਮਃ ੯)
ਭੈਨਿਰਭਉਭਯ ਤੋਂ ਨਿਰਭੈ। ੨. ਭਵ (ਸੰਸਾਰ) ਤੋਂ ਨਿਰਭੈ। ੪. ਭਵ (ਜਨਮ) ਤੋਂ ਨਿਰਭੈ। ੪. ਦੇਖੋ, ਅਟਲ ੨.
ਭੈਪਾਵਕਭੈਦਾਇਕ ਅਗਨਿ। ੨. ਭਯਾਨਕ ਅਗਨਿ ਸਾਗਰ. "ਭੈਪਾਵਕ ਪਾਰਿ ਪਰਾਨਿਹਾਂ." (ਆਸਾ ਮਃ ੫)
ਭੈਭਉਭਵ (ਸੰਸਾਰ) ਭੈ। ੨. ਭਯ ਤੋਂ ਭਵ (ਪੈਦਾ ਹੋਇਆ). ਡਰ ਤੋਂ ਉਪਜਿਆ. "ਭੈਭਉ ਭਰਮੁ ਖੋਇਆ ਗੁਰਿਪੂਰੈ." (ਮਾਝ ਮਃ ੫) ੩. ਜਨਮ ਮਰਨ ਦੀ ਚਿੰਤਾ. "ਭੈਭਉ …
ਭੈਭਾਇਭਯ ਅਤੇ ਭਾਵ. ਕਰਤਾਰ ਦਾ ਡਰ ਅਤੇ ਪ੍ਰੇਮ. "ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ." (ਮਾਲੀ ਮਃ ੪)
ਭੈਭੀਤਭਯ ਦ੍ਵਾਰਾ ਡਰਿਆ ਹੋਇਆ. "ਭੈ ਭੀਤ ਦੂਤਹ."(ਸਹਸ ਮਃ ੫)
ਭੈ ਭੈਤ੍ਰਾਸਭਵ ਭਵ ਤ੍ਰਾਸ. ਭਵ (ਜਨਮ) ਤੋਂ ਭਵ (ਹੋਇਆ) ਭਯ, ਜਨਮ ਮਰਨ ਤੋਂ ਉਪਜਿਆ ਡਰ। ੨. ਭਯ ਭਵ ਤ੍ਰਾਸ. ਨਰਕਾਦਿ ਦੇ ਭਯ ਤੋਂ ਉਪਜਿਆ ਡਰ. "ਭੈ ਭੈ ਤ੍ਰਾਸ ਭਏ…
ਭੈਭੰਜਨਦੇਖੋ, ਭਉ ਭੰਜਨ. "ਭੈਭੰਜਨ ਅਘਦੂਖ ਨਾਸ" (ਬਾਵਨ)
ਭੈਮੀਭੀਮ ਰਾਜਾ ਦੀ ਪੁਤ੍ਰੀ, ਦਮਯੰਤੀ. ਨਲ ਦੀ ਇਸਤ੍ਰੀ.
ਭੈਯਾਭਾਈ. ਭ੍ਰਾਤਾ.
ਭੈਯਾਨਵਿ- ਭਯਾਨ. ਭਯੰਕਰ. "ਗਨੰਤ ਸ੍ਵਾਸਾ ਭੈਯਾਨ ਧਰਮੰ." (ਸਹਸ ਮਃ ੫) ਭੈਦਾਇਕ ਧਰਮਰਾਜ.
ਭੈਰਵਸੰ. ਭੈਰਵ. ਵਿ- ਡਰਾਉਣਾ. ਭੈਦਾਇਕ "ਰਨ ਭੈਰਵ ਭੇਰਿ ਬਜਾਇ ਨਗਾਰੇ." (ਚਰਿਤ੍ਰ ੧) ੨. ਸੰਗ੍ਯਾ- ਸ਼ਿਵ. ਰੁਦ੍ਰ. "ਭੈਰਵ ਕਹੂੰ ਠਾਢ ਭੁੰਕਾਰੈ." (ਚਰਿਤ…
ਭੈਰਉਸੰ. ਭੈਰਵ. ਵਿ- ਡਰਾਉਣਾ. ਭੈਦਾਇਕ “ਰਨ ਭੈਰਵ ਭੇਰਿ ਬਜਾਇ ਨਗਾਰੇ.” (ਚਰਿਤ੍ਰ ੧) ੨. ਸੰਗ੍ਯਾ- ਸ਼ਿਵ. ਰੁਦ੍ਰ. “ਭੈਰਵ ਕਹੂੰ ਠਾਢ ਭੁੰਕਾਰੈ.” (ਚਰਿ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.