ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭੂਸੰ. ਧਾ- ਹੋਣਾ, ਪੈਦਾ ਹੋਣਾ. (ਦੇਖੋ, ਅਭੂ) ਸਮਝਣਾ, ਢੂੰਢਣਾ, ਦਿਖਾਈ ਦੇਣਾ, ਅਧਿਕ ਹੋਣਾ, ਘੇਰਨਾ, ਪਾਲਨ ਕਰਨਾ, ਥਾਪਣਾ, ਜਿੱਤਣਾ, ਇਕੱਠਾ ਕਰਨਾ। …
ਭਪੰਜਾਬੀ ਵਰਣਮਾਲਾ ਦਾ ੨੯ ਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਹੋਠ ਹੈ. ਪੰਜਾਬੀ ਵਿੱਚ ਇਹ ਬ ਦੀ ਥਾਂ ਭੀ ਵਰਤੀਦਾ ਹੈ, ਜੈਸੇ ਸਰਬ ਦੀ ਥਾਂ ਸਭ, ਅਤੇ …
ਭਿਵ੍ਯ- ਭੀ ਆਪਿ. ਪੁਨਹ। ੨. ਔਰ. ਅਤੇ. "ਮਨੁ ਤਨੁ ਤੇਰਾ, ਇਹੁ ਜੀਉ ਭਿ ਵਾਰੇ ਜੀਉ." (ਗਉ ਮਃ ੫)
ਭੀਵ੍ਯ- ਅਪਿ. ਅਪਰੰਚ. "ਭੀ ਸੋ ਸਤੀਆ ਜਾਣੀਅਨ੍ਹਿ, ਸੀਲ ਸੰਤੋਖਿ ਰਹੰਨ੍ਤਿ." (ਮਃ ੩. ਵਾਰ ਸੂਹੀ) ੨. ਨਿਸ਼ਚਯ. ਹੀ "ਤਾਰੇਦੜੋ ਭੀ ਤਾਰਿ." (ਮਃ ੫. ਵਾਰ…
ਭੁਦੇਖੋ, ਭੂ। ੨. ਭੂਮਿ (ਪ੍ਰਿਥਿਵੀ) ਦਾ ਸੰਖੇਪ.
ਭੂਖਣਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩…
ਭੂਅਸੰਗ੍ਯਾ- ਭੂ. ਭੂਮਿ. ਪ੍ਰਿਥਿਵੀ.
ਭੂਆਉਣਾਹਿ- ਭ੍ਰਮਾਉਣਾ. ਘੁਮਾਉਣਾ। ੨. ਲੋਟਾਨਾ. ਮੋੜਨਾ.
ਭੂਪਾਲਪ੍ਰਿਥਿਵੀ ਦੀ ਪਾਲਨਾ ਕਰਨ ਵਾਲਾ
ਭੂਆਲਭੂਪਾਲ. ਪ੍ਰਿਥਿਵੀ ਦਾ ਪਾਲਕ ਰਾਜਾ. "ਮਨੁ ਭਯੋ ਰਾਜ ਮਹਿ ਕੋ ਭੂਅਰ." (ਬ੍ਰਹਮਾਵ)
ਭੂਗਰਨੀਜਿਲਾ ਤਸੀਲ ਥਾਣਾ ਹੁਸ਼ਿਆਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਦਸ ਮੀਲ ਦੱਖਣ ਹੈ. ਇਸ ਪਿੰਡ ਦੀ ਆਬਾਦੀ ਵਿੱਚ ਗੁਰੂ ਹਰਿਰਾਇ …
ਭੂਮਨਭੂਮਾਨ. ਭੂਵਾਨ. ਜ਼ਿਮੀਦਾਰ. ਬਿਸਵੇਦਾਰ. "ਬਡੇ ਬਡੇ ਰਾਜੇ ਅਰੁ ਭੂਮਨ." (ਧਨਾ ਮਃ ੫) "ਧਣੀ ਭੂਮਨ ਚਤੁਰਾਂਗਾ." (ਜੈਤ ਮਃ ੫) ਸ੍ਵਾਮੀ ਹੈ ਜ਼ਿਮੀਦਾਰਾਂ…
ਭੂਅਕੰਪਸੰਗ੍ਯਾ- ਭੂਕੰਪ. ਭੁਚਾਲ. ਦੇਖੋ, ਭੂਚਾਲ.
ਭੂਅਬਾਲਕਪ੍ਰਿਥਿਵੀ ਦਾ ਪੁਤ੍ਰ. ਦੇਖੋ, ਭੂਮਾਸੁਰ ਅਤੇ ਭੋਮਾਸੁਰ. "ਭੂਅਬਾਲਕ ਤੋ ਇਹ ਭਾਂਤ ਸੁਨ੍ਯੋ." (ਕ੍ਰਿਸਨਾਵ)
ਭੂਅਭੰਜਨਦੇਖੋ, ਸਿਰੰ.
ਭੂਅਮੰਡਲਪ੍ਰਿਥਿਵੀ ਮੰਡਲ. ਭੂਗੋਲ.
ਭੂਆਪਿਤਾ ਦੀ ਭੈਣ. ਪਿਤ੍ਰਿਸ੍ਵਸਾ (स्वसृ)
ਭੂਆਰਭੂਪਾਲ. ਪਿ੍ਰਥਿਵੀ ਦਾ ਪਾਲਕ ਰਾਜਾ. "ਮਨੁ ਭਯੋ ਰਾਜ ਮਹਿ ਕੋ ਭੂਅਰ." (ਬ੍ਰਹਮਾਵ)
ਭੂਸਸੰ. ਭਸ੍. ਧਾ- (ਭੌਂਕਣਾ) "ਸ੍ਵਾਨ ਭੂਸਕੈ ਮਰਤ ਹੈ." (ਭਾਗੁ ਕ) ੨. ਸੰ. ਭੂਸ (भृष्. ) ਧਾ- ਸਵਾਰਨਾ. ਸਿੰਗਾਰਨਾ.
ਭੂਸਣਸੰ. ਭੂਸਣ. ਸੰਗ੍ਯਾ- ਸਜਾਵਟ ਹੋਵੇ ਜਿਸ ਨਾਲ, ਗਹਿਣਾ, ਦੇਖੋ, ਭੂਸ ੨। ੨. ਕਾਵ੍ਯ ਦਾ ਅਲੰਕਾਰ। ੩. ਇੱਕ ਕਵਿ, ਜੋ ਸ਼ਿਵਰਾਜਭੂਸਣ ਅਤੇ ਭੂਸਣਹਜ਼ਾਰਾ…
ਭੂਸਤਭੌਂਕਣਾ. (ਦੇਖੋ, ਭਸ ਧਾ) "ਭੂਸਤ ਮਨੋ ਬਾਦ ਬਿਦ੍ਯਾਧਰ." (ਚਰਿਤ੍ਰ ੨੬੬) ੨. ਦੇਖੋ, ਭੂਸਿਤ.
ਭੂਸਨਭੌਂਕਣਾ, ਦੇਖੋ, ਭਸ ਧਾ. "ਲਹੈ ਨ ਸ੍ਵਾਨ ਨ ਭੂਸਨ ਆਵੈ." (ਚਰਿਤ੍ਰ ੨੯੦) ੨. ਦੇਖੋ, ਭੂਸਣ। ੩. ਦੇਖੋ, ਦੁਆਦਸ ਭੂਸਣ.
ਭੂਸਲਾਵਿ- ਭੂ (ਪ੍ਰਿਥਿਵੀ) ਦੀ ਸ਼ਕਲ ਦਾ, ਮਿੱਟੀ ਰੰਗਾ। ੨. ਦੇਖੋ, ਭੋਸਲਾ.
ਭੂਸਾਦੇਖੋ, ਭੁਸ ੨। ੨. ਸੰ. ਭੂਸਾ. ਸ੍ਰਿੰਗਾਰ ਸਜਾਵਟ. ਦੇਖੋ, ਭੂਸ ੨.
ਭੂਸਿਤਸੰ. ਭੂਸਿਤ. ਵਿ- ਸਜਿਆ ਹੋਇਆ. ਸ਼੍ਰਿੰਗਾਰ ਸਹਿਤ ਅਲੰਕ੍ਰਿਤ.
ਭੂਸੀਛਿਲਕਾ. ਤੁਸ. ਸੂੜ੍ਹ. ਦੇਖੋ, ਭੁਸ ੨. "ਜਉ ਕੀ ਭੂਸੀ ਖਾਉ." (ਸ. ਕਬੀਰ)
ਭੂਸੁਤਪ੍ਰਿਥਿਵੀ ਦਾ ਪੁਤ੍ਰ ਮੰਗਲ। ੨. ਦੇਖੋ, ਭੂਮਾਸੁਰ। ੩. ਬਿਰਛ. (ਸਨਾਮਾ) ੪. ਘਾਹ (ਸਨਾਮਾ)
ਭੂਸੁਤਾਪ੍ਰਿਥਿਵੀ ਦਾ ਪੁਤ੍ਰੀ ਸੀਤਾ.
ਭੂਸੁਰਪ੍ਰਿਥਿਵੀ ਦਾ ਦੇਵਤਾ. ਸਾਧੁ. ਆਤਮਗ੍ਯਾਨੀ. ਸਦਾਚਾਰੀ। ੨. ਹਿੰਦੂਮਤ ਅਨੁਸਾਰ ਬ੍ਰਾਹਮਣ.
ਭੂਸੈਭੌਂਕਦਾ ਹੈ. ਦੇਖੋ, ਭਸ ਧਾ.
ਭੂਹਸੰਗ੍ਯਾ- ਕ੍ਰੋਧ. ਦੇਖੋ, ਭੂਹੇ। ੨. ਭੂ. ਪ੍ਰਿਥਿਵੀ.
ਭੂਹਾਲਭੂਪਾਲ. ਪਿ੍ਰਥਿਵੀਪਾਲਕ, ਰਾਜਾ. ਬਾਦਸ਼ਾਹ. "ਭਲਉ ਭੂਹਾਲੁ ਤੇਜੋਤਨਾ." (ਸਵੈਯੇ ਮਃ ੩. ਕੇ) ਬਾਬਾ ਤੇਜੋ ਜੀ ਦੇ ਸੁਪੁਤ੍ਰ ਗੁਰੂ ਅਮਰਦੇਵ ਭਲੋ (ਉੱਤਮ…
ਭੂਹਾਲੂਭੂਪਾਲ. ਪ੍ਰਿਥਿਵੀਪਾਲਕ, ਰਾਜਾ. ਬਾਦਸ਼ਾਹ. "ਭਲਉ ਭੂਹਾਲੁ ਤੇਜੋਤਨਾ." (ਸਵੈਯੇ ਮਃ ੩. ਕੇ) ਬਾਬਾ ਤੇਜੋ ਜੀ ਦੇ ਸੁਪੁਤ੍ਰ ਗੁਰੂ ਅਮਰਦੇਵ ਭਲੋ (ਉੱਤਮ)…
ਭੂਹੀਸੰਗ੍ਯਾ- ਭੂ. ਪ੍ਰਿਥਿਵੀ. ਭੂਮਿ। ੨. ਗੁੱਸੇ ਹੋਈ.
ਭੂਹੇਸੰ. भृणि. ਭੂਰ੍ਣਿ. ਵਿ- ਖ਼ੁਫ਼ਾ. ਗੁੱਸੇ ਹੋਇਆ.
ਭੂਚਾਲਪ੍ਰਿਥਿਵੀ ਦਾ ਕੰਬਣਾ. ਜ਼ਲਜ਼ਲਾ. Earth- quake ਸ਼ੱਕੁਲਅਰਜ਼. ਭੰਭ. ਪਦਾਰਥਵਿਦ੍ਯਾ ਦੇ ਜਾਣਨ ਵਾਲੇ ਮੰਨਦੇ ਹਨ ਕਿ ਭੂਗਰਭ ਦੀ ਅਗਨੀ ਦੇ ਸੰਯੋਗ ਨਾਲ ਅਨ…
ਭੂਗੋਲਪ੍ਰਿਥਿਵੀ ਦਾ ਗੋਲਾ, ਗੋਲਾਕਾਰ ਭੂਮੰਡਲ. ਭੂਚਕ੍ਰ. Terrestrial globe
ਭੂਗੋਲਵਿਦਿਆਉਹ ਵਿਦ੍ਯਾ. ਜਿਸ ਦ੍ਵਾਰਾ ਪ੍ਰਿਥਿਵੀ ਦਾ ਆਕਾਰ, ਉਸ ਦੇ ਹਿੱਸੇ, ਚਾਲ ਆਦਿਕ ਦਾ ਪੂਰਾ ਗ੍ਯਾਨ ਹੋਵੇ. Geography.
ਭੂੰਚਦੇਖੋ, ਭੁੰਚ.
ਭੂਚਕ੍ਰਭੂਮਿ (ਜ਼ਮੀਨ) ਦੀ ਗਰਦਿਸ਼. ਪ੍ਰਿਥਿਵੀ ਦੇ ਘੁੰਮਣ ਦੀ ਕ੍ਰਿਯਾ। ੨. ਦੇਖੋ, ਭੂਗੋਲ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.