ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਭਾਸਸੰ. भास्. ਧਾ- ਚਮਕਣਾ, ਦਿਖਾਈ ਦੇਣਾ। ੨. ਸੰ. भाष्- ਭਾਸ੍. ਧਾ- ਬੋਲਣਾ। ੩. ਸੰ. ਭਾਸ. ਸੰਗ੍ਯਾ- ਚਮਕ. ਪ੍ਰਕਾਸ਼। ੪. ਵਿ- ਪ੍ਰਗਟ, ਰੌਸ਼ਨ. "ਹੋ… ਭਾਸੀਪ੍ਰਕਾਸ਼ੀ. ਚਮਕੀ. ਦੇਖੋ, ਭਾਸ। ੨. ਸੰ. भाषिन- ਭਾਸੀ. ਕਹਿਣ ਵਾਲਾ। ੩. ਸੰ. भासिन्. ਚਮਕਣ ਵਾਲਾ. ਭਾਸੁਦੇਖੋ, ਭਾਸ। ੨. ਸੰ. ਸੂਰਯ. ਪ੍ਰਭਾਕਰ. ਭਾਸਕਸੰ. ਵਿ- ਪ੍ਰਕਾਸ਼ਕ। ੨. ਭਾਸਕ. ਬੋਲਣ ਵਾਲਾ. ਵਕਤਾ. ਭਾਸਕਰਸੰ. ਭਾਸ੍‌ਕਰ. ਸੰਗ੍ਯਾ- ਪ੍ਰਕਾਸ਼ ਕਰਨ ਵਾਲਾ, ਸੂਰਜ। ੨. ਅਗਨਿ। ੩. ਸੁਵਰਨ. ਸੋਨਾ। ੪. ਵੀਰ. ਬਹਾਦੁਰ ਪੁਰਖ. "ਤਾਹਿ ਬਰਾਬਰ ਭਾਸਕਰ ਯੁੱਧ ਸਮੇ ਮੋ … ਭਾਸਕਾਰਵਿ- ਭਾਸ (ਪ੍ਰਕਾਸ਼) ਕਰਨ ਵਾਲਾ। ੨. ਸੰ. ਭਾਸ਼੍ਯਕਾਰ. ਗ੍ਰੰਥ ਦੀ ਟੀਕਾ ਕਰਨ ਵਾਲਾ. ਵ੍ਯਾਖ੍ਯਾ ਕਰਤਾ. ਭਾਸਣਦੇਖੋ, ਭਾਸਨ ਅਤੇ ਭਾਖਣ. ਭਾਸਨਸੰ. ਸੰਗ੍ਯਾ- ਚਮਕਣ ਦਾ ਭਾਵ. ਪ੍ਰਕਾਸ਼ਣਾ। ੨. ਦੇਖੋ, ਭਾਖਣ. ਭਾਸਾਦੇਖੋ, ਭਾਖਾ. ਭਾਸਾਚਿਤ੍ਰਦੇਖੋ, ਚਿਤ੍ਰ ਦਾ ਅੰਗ (ਹ). ਭਾਸਿਤਵਿ- ਪ੍ਰਕਾਸ਼ਿਤ। ੨. ਭਾਸਿਤ. ਕਿਹਾ ਹੋਇਆ. ਭਾਸੈਪ੍ਰਕਾਸ਼ੈ, "ਗੁਰੁਤਾ ਭਾਸੈ ਬਿਦਿਤ ਜਗ." (ਗੁਪ੍ਰਸੂ) ਦੇਖੋ, ਭਾਸ. ਭਾਸਯਸੰ. ਭਾਸਯ. ਸੰਗਯਾ- ਉਹ ਟੀਕਾਰੂਪ ਗ੍ਰੰਥ, ਜਿਸ ਵਿੱਚ ਕਿਸੇ ਸੂਤ੍ਰ ਆਦਿ ਵਾਕਾ ਦਾ ਖੋਲੀਕੇ ਅਰਥ ਲਿਖਿਆ ਜਾਵੇ। ੨. ਵਿਸਤਾਰ ਸਹਿਤ ਕੀਤੀ ਵਯਾਖਯਾ। ੩.… ਭਾਸਵਰਸੰ. ਵਿ- ਚਮਕੀਲਾ. ਦੇਖੋ, ਭਾਸ। ੨. ਸੰਗ੍ਯਾ- ਸੂਰਜ. ਪ੍ਰਭਾਕਰ। ੩. ਅਗਨਿ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.