ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭਗਵਤभगवत्. ਵਿ- ਐਸ਼੍ਵਰਯ ਵਾਲਾ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਦੇਖੋ, ਭਗਵਾਨ। ੩. ਭਾਗਵਤ ਦੀ ਥਾਂ ਭੀ ਭਗਵਤ ਸ਼ਬਦ ਆਇਆ ਹੈ. ਦੇਖੋ, ਕਲਿਭਗਵਤ ਅਤੇ ਭੀ…
ਭਗਵਤੀਵਿ- ਗਿਆਨ ਆਦਿ ਗੁਣਾਂ ਵਾਲੀ. ਐਸ਼੍ਵਰਯ ਵਾਲੀ। ੨. ਸੰਗ੍ਯਾ- ਦੁਰਗਾ. ਦੇਵੀ। ੩. ਤਲਵਾਰ. "ਕੋਪ ਸਿੰਘ ਭਗਵਤੀ ਨਿਕਾਰੀ." (ਗੁਰੁਸੋਭਾ) ੫. ਇੱਕ ਛੰਦ. …
ਭਗਵੰਤੀਭਗਵਤ ਸੰਬੰਧੀ. ਕਰਤਾਰ ਦਾ. ਵਾਹਗੁਰੂ ਦਾ ਉਪਾਸਕ. "ਧਨੁ ਭਗਵੰਤੀ ਨਾਨਕਾ, ਜਿਨਾ ਗੁਰਮੁਖਿ ਲਧਾ ਹਰਿ." (ਸਵਾ ਮਃ ੩) ੨. ਭਾਗ੍ਯਵੰਤੀਂ. ਭਾਗਵਾਨਾਂ ਨੇ…
ਭਗਵਤਗੀਤਾभगवद्गीता. ਸ਼੍ਰੀ ਕ੍ਰਿਸਨ ਜੀ ਦਾ ਉਪਦੇਸ਼ਰੂਪ ਅਠਾਰਾਂ ਅਧ੍ਯਾਯ ਦਾ ਗ੍ਰੰਥ. ਦੇਖੋ, ਗੀਤਾ ੩.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.