ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਬੇਰਸੰ. ਬਦਰ ਅਤੇ ਬਦਰੀ. ਸੰਗ੍ਯਾ- ਬੇਰੀ ਦਾ ਬਿਰਛ ਅਤੇ ਫਲ। ੨. ਰੱਸਾ. ਫੰਧਾ. ਦੇਖੋ, ਬੇੜ. "ਬੇਰ ਬਨੇ ਤਿਨ ਨੇਤ੍ਰਨ ਕੇ." (ਕ੍ਰਿਸਨਾਵ) ੩. ਚਿਰ. ਦੇਰ… ਬੇਰਿਸੰ. ਬਦਰੀ. "ਕੇਲੇ ਨਿਕਟਿ ਜੁ ਬੇਰਿ." (ਸ. ਕਬੀਰ) ੨. ਦੇਰੀ. ਚਿਰ. ਦੇਖੋ, ਬੇਰੀ ੫. ਬੇਰੀਸੰ. ਬਦਰੀ Zizyphus jujuba "ਤਿਸ ਥਲ ਸ੍ਰੀ ਨਾਨਕ ਕੀ ਬੇਰੀ." (ਗੁਪ੍ਰਸੂ) ੨. ਦੇਖੋ, ਬੇੜੀ. "ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੇਦਿਖਲਾਸੁ." (ਮ… ਬੇਰੂੰਫ਼ਾ. [بیروُں] ਵਿ- ਵਾਹ੍ਯ. ਬਾਹਰ ਦਾ। ੨. ਕ੍ਰਿ. ਵਿ- ਬਾਹਰ। ੩. ਬਗੈਰ. ਬਿਨਾ. ਬੈਰਸੰ. ਵੈਰ. ਸੰਗ੍ਯਾ- ਦੁਸ਼ਮਨੀ. ਦ੍ਵੇਸ. "ਬੈਰ ਬਿਰੋਧ ਛੇਦੇ ਭੈ ਭਰਮਾ." (ਪ੍ਰਭਾ ਅਃ ਮਃ ੫) ੨. ਬਗੈਰ ਦਾ ਸੰਖੇਪ. ਦੇਖੋ, ਬੈਰੇਕੰਨਾ. ਬੈਰੀਸੰ. वैरिन- ਵੈਰੀ. ਵਿ- ਵੈਰ (ਦੁਸ਼ਮਨ) ਕਰਨ ਵਾਲਾ. "ਬੈਰੀ ਸਭਿ ਵਹਿ ਮੀਤ." (ਰਾਮ ਮਃ ੫) ਬੇਰਸਾਹਿਬਉਹ ਬੇਰੀ, ਜਿਸ ਨਾਲ ਗੁਰੂ ਸਾਹਿਬਾਨ ਦਾ ਸੰਬੰਧ ਹੈ। ੨. ਸੁਲਤਾਨਪੁਰ ਵਿੱਚ ਵੇਈਂ ਦੇ ਕਿਨਾਰੇ ਇੱਕ ਬੇਰੀ, ਜਿਸ ਹੇਠ ਗੁਰੂ ਨਾਨਕਦੇਵ ਜੀ ਇਸਨਾਨ ਕਰਨ … ਬੇਰਹਮਵਿ- ਜੋ ਰਹ਼ਮ (ਕ੍ਰਿਪਾ) ਨਹੀਂ ਰਖਦਾ. ਨਿਰਦਯ. ਬੇਰਕਟਾਵਿ- ਮਹਾਰਾਸ੍ਟ੍ਰੀ ਭਾਸਾ ਵਿੱਚ ਰਕਟਾ ਦਾ ਅਰਥ ਹੈ ਕੰਬਲ ਦਾ ਟੁਕੜਾ. ਚੀਥੜਾ. ਪਾਟੀ ਲੀਰ. ਜਿਸ ਪਾਸ ਪਹਿਰਣ ਨੂੰ ਪਾਟਿਆ ਚੀਥੜਾ ਭੀ ਨਾ ਹੋਵੇ, ਉਹ ਬੇ… ਬੇਰਕਟੀਵਿ- ਮਹਾਰਾਸ੍‌ਟ੍ਰੀ ਭਾਸਾ ਵਿੱਚ ਰਕਟਾ ਦਾ ਅਰਥ ਹੈ ਕੰਬਲ ਦਾ ਟੁਕੜਾ. ਚੀਥੜਾ. ਪਾਂਟੀ ਲੀਰ. ਜਿਸ ਪਾਸ ਪਹਿਰਣ ਨੂੰ ਪਾਟਿਆ ਚੀਥੜਾ ਭੀ ਨਾ ਹੋਵੇ, ਉਹ… ਬੇਰਕਤਦੇਖੋ, ਬਿਰਕਤ. ਬੇਰਵਾਸੰਗ੍ਯਾ- ਵ੍ਯੋਰਾ. ਵ੍ਰਿੱਤਾਂਤ। ੨. ਪਤਾ. ਨਿਸ਼ਾਨ। ੩. ਭੇਤ। ੪. ਬਾਤ ਦਾ ਨਿਰਣਾ. ਬੇਰੜਾਸੰ. ਵੇਰਟ. ਵਿ- ਮਿਸ਼੍ਰਿਤ. ਮਿਲਿਆ ਹੋਇਆ। ੨. ਸੰਗ੍ਯਾ- ਜੌਂ ਅਤੇ ਛੋਲੇ ਮਿਲੇ ਹੋਏ ਅੰਨ। ੩. ਖਤ੍ਰੀਆਂ ਦੀ ਇੱਕ ਜਾਤਿ। ੪. ਵਿ- ਦੋਗਲਾ. ਜੋ ਦੋ ਕੁਲ… ਬੇਰਾਸੰਗ੍ਯਾ- ਵੇਲਾ. ਸਮਯ. "ਉਹ ਬੇਰਾ ਨਹ ਬੂਝੀਐ ਜਉ ਆਇਪਰੈ ਜਮਫੰਧੁ." (ਬਾਵਨ) ੨. ਚਿਰ. ਦੇਰ। ੩. ਦੇਖੋ, ਬੇੜਾ. "ਗੁਰੁ ਕੋ ਸਬਦ ਕਰ੍ਯੋ ਬਡ ਬੇਰਾ। ਭਏ… ਬੇਰਾਰਦੇਖੋ, ਬਰਾਰ ੩. ਬੇਰਾਵੈਵਿਰਾਉਂਦੀ ਅਥਵਾ ਵਿਰਾਉਂਦਾ (ਦਿਲਾਸਾ ਦਿੰਦਾ) ਹੈ. "ਮੁਖਿ ਬੇਰਾਵੈ, ਅੰਤਿ ਠਗਾਵੈ." (ਰਾਮ ਮਃ ੫) ਦੇਖੋ, ਬਿਰਾਉਣਾ. ਬੇਰਿਜਾਸੰਗਯਾ- ਬੇੜੀ. ਪਗਬੰਧਨ। ੨. ਨੌਕਾ. ਕਿਸ਼ਤੀ. ਬੇਰਿਯਾਰਸੰਗ੍ਯਾ- ਬੇੜੀਵਾਲਾ, ਮਲਾਹ. "ਬੇਰਿਯਾਰ ਅਪਨੇ ਬਸਿ ਕੀਨੋ." (ਚਰਿਤ੍ਰ ੧੬੮) ਬੇਰੀਸਾਹਿਬਦੇਖੋ, ਬੇਰਸਾਹਿਬ। ੨. ਜਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਪਿੰਡ "ਖਰਕ" ਹੈ, ਜੋ ਰੇਲਵੇ ਸਟੇਸ਼ਨ ਅਟਾਰੀ ਤੋਂ ਤਿੰਨ ਮੀਲ ਦੱਖਣ ਹੈ. ਇਸ ਪਿੰਡ ਤੋਂ ਪੂ… ਬੇਰਨਸੰ. ਵੇਸਟਨ. ਘੇਰਨਾ. ਲਪੇਟਣਾ. "ਲਯੋ ਬੇੜ ਪੱਬੰ ਕਿਯੋ ਨਾਦ ਉੱਚੰ." (ਚੰਡੀ ੨) ਪਹਾੜ ਘੇਰ ਲਿਆ. ਬੇਰਨਾਕ੍ਰਿ- ਬੇਲਣ ਨਾਲ ਪੀੜਨਾ। ੨. ਦੇਖੋ, ਬੇਲਣ. ਬੈਰਕਅ਼. [بیرق] ਬੈਰਕ਼. ਸੰਗ੍ਯਾ- ਛੋਟਾ ਝੰਡਾ. ਪਤਾਕਾ. "ਚਲ ਬਰਕਾ ਧਰ ਅਗਾਰੀ." (ਗੁਪ੍ਰਸੂ) ੨. ਫਰਹਰਾ. ਨਿਸ਼ਾਨ ਦਾ ਵਸਤ੍ਰ. "ਝੂਲਣ ਨੇਜੇ ਬੈਰਕਾਂ." … ਬੈਰਖਦੇਖੋ, ਬੈਰਕ ੧. ਅਤੇ ੨. "ਬਰਛੀ ਅਰੁ ਬੈਰਖ ਬਾਨ ਧੁਜਾ." (ਕਲਕੀ) ਬੈਰਨਿਵੈਰ ਕਰਨ ਵਾਲੀ. ਬੈਰਮਤੁ. [بیرم] ਤਿਉਹਾਰ ਈ਼ਦ ਜਸ਼ਨ. ਪਰਵ. ਬੈਰਮਖਾਨਹਰਿਗੋਬਿੰਦਪੁਰ (ਸ਼੍ਰੀ ਗੋਬਿੰਦਪੁਰ) ਦੇ ਜੰਗ ਵਿੱਚ ਲੜਨ ਆਇਆ ਇੱਕ ਸਰਦਾਰ. ਭਾਈ ਮਥੁਰਾ ਇਸ ਨੂੰ ਮਾਰਕੇ ਸ਼ਹੀਦ ਹੋਇਆ. ਬੈਰੈਵਿ- ਵੈਰ ਕਰਨ ਵਾਲਾ. ਵੈਰੀ. ਵਿਰੋਧੀ. "ਬੀਰ ਭਏ ਬੈਰਾਇ." (ਓਅੰਕਾਰ) "ਨਾ ਹਮ ਕਿਸ ਕੇ ਬੈਰਾਈ." (ਧਨਾ ਮਃ ੫) "ਜੀਤੇ ਪੰਚ ਬੈਰਾਈਆ." (ਸਵਾ ਮਃ ੫) … ਬੈਰਈਵਿ- ਵੈਰ ਕਰਨ ਵਾਲਾ. ਵੈਰੀ. ਵਿਰੋਧੀ. "ਬੀਰ ਭਏ ਬੈਰਾਇ." (ਓਅੰਕਾਰ) "ਨਾ ਹਮ ਕਿਸ ਕੇ ਬੈਰਾਈ." (ਧਨਾ ਮਃ ੫) "ਜੀਤੇ ਪੰਚ ਬੈਰਾਈਆ." (ਸਵਾ ਮਃ ੫) … ਬੈਰਾਹਸੰ. ਵਾਰਾਹ. ਵਰਾਹ ਨਾਲ ਹੈ ਜਿਸ ਦਾ ਸੰਬੰਧ. ਵਰਾਹ ਦਾ। ੨. ਵਰਾਹ (ਸੂਰ) ਲਈ ਭੀ ਬੈਰਾਹ ਸ਼ਬਦ ਆਇਆ ਹੈ. "ਰੇ ਬੈਰਾਹ ਸਿਖਾਵ ਮਤ ਚਲਨ ਯਾਂਹਿ ਬੈਰਾਹ."… ਬੈਰਾਗਸੰ. ਵਿਰਾਗ. ਸੰਗ੍ਯਾ- ਰਾਗ (ਮੁਹੱਬਤ) ਦਾ ਅਭਾਵ ਪਦਾਰਥਾਂ ਵਿੱਚ ਪ੍ਰੇਮ ਦਾ ਨਾ ਹੋਣਾ. ਵੈਰਾਗ੍ਯ. ਵਿਰਾਗ ਦਾ ਭਾਵ. ਦੇਖੋ, ਵੈਰਾਗ। ੨. ਰੁਦਨ. ਰੋਣਾ… ਬੈਰਾਗ ਛੁਟਣਾਹਿ- ਰੋਪੈਣਾ. ਨੇਤ੍ਰਾ ਤੋਂ ਜਲਧਾਰਾ ਵਹਿਣੀ. "ਕੰਠ ਨਾਲ ਜਦ ਲਾਇਆ. ਤਦ ਰਮੇਸਰਦਾਸ ਦਾ ਬੈਰਾਗ ਛੁੱਟ ਗਿਆ." (ਜਸਭਾਮ) ਬੈਰਾਗਨਸੰਗ੍ਯਾ- ਵੈਰਾਗ੍ਯਵਾਨ ਸਾਧੁ ਦੀ ਆਧਾਰੀ. ਟਿਕਟਿਕੀ, ਜੋ ਇਸ T ਆਕਾਰ ਦੀ ਹੁੰਦੀ ਹੈ. ਇਸ ਉੱਤੇ ਬਾਂਹਾਂ ਰੱਖਕੇ ਸਾਧੂ ਬੈਠਦੇ ਹਨ. ਬੈਰਾਗਨਿਵਿ- ਵੈਰਾਗ ਵਾਲੀ. "ਖੋਜਤ ਖੋਜਤ ਭਈ ਬੈਰਾਗਨਿ." (ਗਉ ਮਃ ੫) ੨. ਸੰਗ੍ਯਾ- ਵੈਰਾਗ੍ਯ ਨੂੰ ਪ੍ਰਾਪਤ ਹੋਈਆਂ ਇੰਦ੍ਰੀਆਂ. "ਦਸ ਬੈਰਾਗਨਿ ਮੋਹਿ ਬਸਿ ਕੀਨ… ਬੈਰਾਗਰਸੰ. ਵਜ੍ਰਾਕਰ. ਸੰਗ੍ਯਾ- ਹੀਰੇ ਦੀ ਖਾਣ. ਬੈਰਾਗਰੁਰਚਨਾ ਦੀ ਖਾਣ. "ਜਪਿ ਹਰਿ ਬੈਰਾਗਰੁ." (ਮਃ ੪. ਵਾਰ ਕਾਨ) ੨. ਵਿ- ਵੈਰਾਗ੍ਯਵਾਨ. ਉਦਾਸੀਨ. "ਤੂ ਠਾਕੁਰੋ ਬੈਰਾਗਰੋ." (ਸੂਹੀ ਛੰਤ ਮਃ ੫) ਬੈਰਾਗੀवैरागिन्. ਵਿ- ਵੈਰਾਗੀ. ਵੈਰਾਗ੍ਯ ਵਾਲਾ. ਜਗਤ ਦੇ ਪਦਾਰਥਾਂ ਨਾਲ ਜਿਸ ਦਾ ਪ੍ਰੇਮ ਨਹੀਂ. "ਨਹ ਚੀਨਿਆ ਪਰਮਾਨੰਦ ਬੈਰਾਗੀ." (ਮਾਰੂ ਮਃ ੧) "ਜੋ ਮਨੁ… ਬੈਰਾਗੁਦੇਖੋ, ਵੈਰਾਗ। ੨. ਉਦਾਸੀਨਤਾ. ਨਿਰਾਸਤਾ. "ਮਨ, ਕਿਉ ਬੈਰਾਗੁ ਕਰਹਿਗਾ? ਸਤਿਗੁਰੁ ਮੇਰਾ ਪੂਰਾ." (ਆਸਾ ਮਃ ੫) ਬੈਰਾਠਦੇਖੋ, ਵਿਰਾਟ ਅਤੇ ਵੈਰਾਟੰ. ਬੈਰਾਨਾਸੰਗ੍ਯਾ- ਵੈਰਭਾਵ. ਦੁਸ਼ਮਨੀ. "ਸਾਜਨ ਸਿਉ ਬੈਰਾਨਾ." (ਆਸਾ ਮਃ ੫) ਬੈਰਾਰਦੇਖੋ, ਬੈਰਾੜ ਅਤੇ ਵਿਦਰਭ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.