ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬਿਨਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ.
ਬਿਨਿਵ੍ਯ- ਵਿਨਾ. ਰਹਿਤ. ਬਗੈਰ.
ਬਿਨੁਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)
ਬੀਨਦੇਖੋ, ਬਿਨਾ. "ਸਭਿ ਦੂਖਸਖਾਈ ਗੁਣਹਬੀਨ." (ਬਸੰ ਅਃ ਮਃ ੧) ੨. ਸੰਗ੍ਯਾ- ਵੀਣਾ. ਤੰਤੀ. ਦੇਖੋ, ਵੀਣਾ। ੩. ਇੱਕ ਫੂਕ ਦਾ ਵਾਜਾ, ਦੋ ਸਪੈਲੇ ਜੋਗੀ ਵਜ…
ਬੀਨੀਸੰਗ੍ਯਾ- ਬਾਂਹ ਅਤੇ ਹੱਥ ਦੀ ਸੰਧੀ. ਪਹੁਁਚਾ. ਦੇਖੋ, ਵੀਣੀ। ੨. ਫ਼ਾ. [بینی] ਨੱਕ. ਨਾਸਿਕਾ.
ਬਿੰਨ੍ਹਣਾਕ੍ਰਿ- ਵੇਧਨ ਕਰਨਾ। ੨. ਪਰੌਣਾ.
ਬਿਨਾਪਗਾਆਪਗਾ- ਬਿਨਾ. ਦੇਖੋ, ਬਿਨੁਪਗਾ.
ਬਿਨਉਸੰ. ਵਿਨਯ. ਸੰਗ੍ਯਾ- ਨਮ੍ਰਤਾ. ਹਲੀਮੀ। ੨. ਅਰਦਾਸ. ਬੇਨਤੀ. "ਬਿਨਉ ਲਕਉ ਗੁਰ ਪਾਸਿ." (ਸੋਦਰੁ) "ਦੁਇ ਕਰ ਜੋੜਿ ਇਨੁ ਬਿਨਉ ਕਰੀਜੈ." (ਮਾਝ ਮਃ ੫) …
ਬਿਨਉ ਬੇਨਤੀਨੰਮ੍ਰਤਾ. ਸਹਿਤ ਅਰਦਾਸ. ਦੇਖੋ, ਬਿਨਉ. "ਇਕ ਬਿਨਉ ਬੇਨਤੀ ਕਰਉ ਗੁਰ ਆਗੈ." (ਨਟ ਅਃ ਮਃ ੪)
ਬਿਨ ਆਈ ਮਰਨਾਕ੍ਰਿ- ਅਕਾਲ ਮ੍ਰਿਤਯੁ ਹੋਣੀ. ਮੌਤ ਆਈ ਬਿਨਾ ਹੀ ਮਰਨਾ. ਭਾਵ ਅਕਾਰਣ ਜਾਨ ਦੇਣੀ. "ਸਭ ਲੋਕ ਕਹੈਂ ਨ੍ਰਿਪ ਸਿੰਧਜਰਾ¹ ਬਿਨ ਆਈ ਮਰੈ." (ਕ੍ਰਿਸਨਾਵ)
ਬਿਨਸਸੰ. ਵਿਨਸ. ਵਿ- ਜਿਸ ਦੇ ਨਾਸਿਕਾ ਨਹੀਂ. ਨਕਟਾ। ੨. ਸੰ. ਸਗ੍ਯਾ- ਵਿਨਾਸ਼. "ਜੋ ਉਪਜਿਓ ਸੋ ਬਿਨਸ ਹੈ." (ਸਃ ਮਃ ੯) ਵਿਨਾਸ਼ ਹੋਵੇਗਾ। ੩. ਸੰ. ਵਿਨਸ਼੍…
ਬਿਨਸਨਾਕ੍ਰਿ- ਵਿਨਾਸ਼ ਹੋਣਾ. ਨਸ਼ਟ ਹੋਣਾ. "ਅਹੰਬੁਧਿ ਕਉ ਬਿਨਸਨਾ ਇਹ ਧੁਰੇ ਕੀ ਢਾਲ." (ਬਿਲਾ ਮਃ ੫) ਅਭਿਮਾਨੀ ਦਾ ਵਿਨਾਸ਼ ਹੋਵੇ ਇਹ ਆਦਿਕਾਲ ਦੀ ਚਾਲ ਹੈ.
ਬਿਨਸਾਸੰ. ਵਿ- ਵਿਨਸ੍ਟ ਹੋਇਆ। ੨. ਉਹ ਪੁਰਖ, ਜਿਸ ਦਾ ਵੀਰਯ ਪਾਤ ਹੋ ਗਿਆ ਹੈ। "ਕਹੂੰ ਨ ਬਿਨਸਾ ਤਾਂਹਿ ਪਛਾਨਹੁ." (ਚਰਿਤ੍ਰ ੨੯੪)
ਬਿਨਸਿਵਿਨਾਸ਼ ਹੋਕੇ। ੨. ਸੰ. ਵਿਨਾਸ਼੍ਯ. ਵਿਨਾਸ਼ ਹੋਣ ਯੋਗ੍ਯ. ਵਿਨਸ਼੍ਚਰ ਸੰਸਾਰ "ਮਨੁ ਜੋਗੀ ਮਨੁ ਬਿਨਸਿ ਬਿਓਗੀ." (ਭੈਰ ਮਃ ੫) ਵਿਨਸਨਹਾਰ ਪਦਾਰਥਾਂ ਤੋਂ ਵ…
ਬਿਨਸਿ ਬਿਨਾਸਵਿ- ਅਤਯੰਤ ਵਿਨਾਸ਼ ਹੋਣ ਵਾਲਾ, ਅਨਿਭਯ. ਵਿਨਸ਼ਚਰ ਜਗਤ ਜੋ ਅਨਿਭਯ ਹੈ. "ਕਾਚੀ ਮਟਕੀ ਬਿਨਸਿ ਬਿਨਾਸੀ." (ਆਸਾ ਮਃ ੫) "ਸਭ ਬਿਨਸਿ ਬਿਨਾਸੀ." (ਮਃ ੫…
ਬਿਨਸਿ ਬਿਨਾਸੀਵਿ- ਅਤਯੰਤ ਵਿਨਾਸ਼ ਹੋਣ ਵਾਲਾ, ਅਨਿਭ੍ਯ. ਵਿਨਸ਼੍ਚਰ ਜਗਤ ਜੋ ਅਨਿਭ੍ਯ ਹੈ. "ਕਾਚੀ ਮਟਂਕੀ ਬਿਨਸਿ ਬਿਨਾਸੀ." (ਆਸਾ ਮਃ ੫) "ਸਭ ਬਿਨਸਿ ਬਿਨਾਸੀ." (ਮਃ…
ਬਿਨਸੁਦੇਖੋ, ਬਿਨਸ.
ਬਿਨਠਸੰ. ਵਿਨਸ੍ਟ. ਵਿ- ਨਾਸ਼ ਹੋਇਆ. ਤਬਾਹ ਹੋਇਆ.
ਬਿਨਠੀਵਿਨਸ੍ਟ ਹੋਈ. ਨਾਸ਼ ਹੋਈ "ਹਉਮੈ ਬਿਨਠੀ ਪੀਰਾ." (ਸੂਹੀ ਛੰਤ ਮਃ ੪) ੨. ਜਿਗੜੀ. ਖਰਾਬ ਹੋਈ. "ਨਾਹਿਤ ਬਿਨਠੀ ਬਾਤ." (ਸ. ਕਬੀਰ)
ਬਿਨਤਸੰ. ਵਿਨਤ. ਵਿ- ਬਹੁਤ ਝੁਕਿਆ ਹੋਇਆ। ੨. ਨੰਮ੍ਰ. ਹਲੀਮ.
ਬਿਨਤਾਸੰ. ਵਿਨਤਾ. ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜੋ ਗਰੁੜ ਦੀ ਮਾਤਾ ਹੈ। "ਬਿਨਤਾ ਕਦ੍ਰੁ ਦਿਤਿ ਅਦਿਤਿ, ਏ ਰਿਖਿ ਬਰੀ ਬਨਾਮ." (ਵਿਚਿਤ੍ਰ…
ਬਿਨਤਾਸੁਤਵਿਨਤਾ ਦਾ ਪੁਤ੍ਰ ਗਰੁੜ "ਨਾਗਨੀ ਜ੍ਯੋਂ ਬਿਨਤਾਸੁਤ ਕੋ ਡਰਪਵਿਤ." (ਨਾਪ੍ਰ)
ਬਿਨਤਿਸੰ. ਵਿਨਤਿ. ਸੰਗਯਾ- ਪ੍ਰਣਾਮ. ਨਮਸਕਾਰ, "ਬਿਨਤਿ ਕਰਉ ਅਰਦਾਸਿ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਵਿਨਯ. ਪ੍ਰਾਰਥਨਾ. ਬੇਨਤੀ. ਅਰਦਾਸ.
ਬਿਨਤੀਸੰ. ਵਿਨਤਿ. ਸੰਗ੍ਯਾ- ਪ੍ਰਣਾਮ. ਨਮਸਕਾਰ, "ਬਿਨਤਿ ਕਰਉ ਅਰਦਾਸਿ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਵਿਨਯ. ਪ੍ਰਾਰਥਨਾ. ਬੇਨਤੀ. ਅਰਦਾਸ.
ਬਿਨਪਗਾਦੇਖੋ, ਬਿਨੁਪਗਾ.
ਬਿਨ ਪਾਣੀ ਡੁੱਬਣਾਦੇਖੋ, ਪਾਣੀ ਬਿਨਾ ਡੁੱਬਣਾ.
ਬਿਨਮਸੰ. ਵਿਨਮ੍ਰ. ਵਿ- ਬਹੁਤ ਝੁਕਿਆ ਹੋਇਆ। ੨. ਹਲੀਮ.
ਬਿਨਮਤਸੰ. ਵਿਨਮਤ. ਵਿ- ਬਹਤੁ ਝੁਕਿਆ ਹੋਇਆ। ੨. ਅਤਿ ਨੰਮ, ਬਹੁਤ ਹਲੀਮ.
ਬਿਨਯਸੰ. ਵਿਨਯ. ਸੰਗ੍ਯਾ- ਪ੍ਰਣਾਮ ਨਮਸਕਾਰ। ੨. ਝੁਕਣ ਦਾ ਭਾਵ. ਨੰਮ੍ਰਤਾ. ਹਲੀਮੀ। ੩. ਸ਼ਿਕ੍ਸ਼ਾ. ਸਿੱਖ੍ਯਾ.
ਬਿਨੈਪਾਲਵਿਨਯਪਾਲ. ਇੱਕ ਰਾਜਪੂਤ ਰਾਜਾ, ਜਿਸ ਨੇ ਭਟਿੰਡੇ ਦਾ ਕਿਲਾ ਬਣਾਇਆ. ਦੇਖੋ, ਭਟਿੰਡਾ.
ਬਿਨਵਤਸੰ. ਵਿਨਯ ਵੰਤ ਅਤੇ ਵਿਨਮਤ. ਦੇਖੋ, ਬਿਨਮਤ ਅਤੇ ਬਿਨਯ. "ਗੁਰਚਰਣ ਲਾਗਿ ਹਮ ਬਿਨਵਤਾ." (ਆਸਾ ਕਬੀਰ) "ਨਾਨਕ ਬਿਨਵੈ ਤਿਸੈ ਸਰੇਵਹੁ." (ਧਨਾ ਮਃ ੧) ੨…
ਬਿਨਵੈਸੰ. ਵਿਨਯ. ਸੰਗ੍ਯਾ- ਪ੍ਰਣਾਮ ਨਮਸਕਾਰ। ੨. ਝੁਕਣ ਦਾ ਭਾਵ. ਨੰਮ੍ਰਤਾ. ਹਲੀਮੀ। ੩. ਸ਼ਿਕ੍ਸ਼ਾ. ਸਿੱਖ੍ਯਾ.
ਬਿਨਵਤਿਸੰ. ਵਿਨਯ ਵੰਤ ਅਤੇ ਵਿਨਮਤ. ਦੇਖੋ, ਬਿਨਮਤ ਅਤੇ ਬਿਨਯ. "ਗੁਰਚਰਣ ਲਾਗਿ ਹਮ ਬਿਨਵਤਾ." (ਆਸਾ ਕਬੀਰ) "ਨਾਨਕ ਬਿਨਵੈ ਤਿਸੈ ਸਰੇਵਹੁ." (ਧਨਾ ਮਃ ੧) ੨…
ਬਿਨਾਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ.
ਬਿਨਾਸਸੰ. ਵਿਨਾਸ਼. ਸੰਗ੍ਯਾ- ਅਭਾਵ. ਧੰਸ. ਨਾਸ਼.
ਬਿਨਾਸਤਵਿਨਾਸ਼ਿਤ. ਵਿਨਾਸ਼ ਕੀਤਾ ਗਿਆ, ਗਈ. "ਆਸਾ ਮਨਸਾ ਦੋਊ ਬਿਨਾਸਤ." (ਆਸਾ ਮਃ ੧) ਵਿਨਸ੍ਟ.
ਬਿਨਾਸਨਵਿਨਾਸ਼ ਹੋਣ ਦਾ ਭਾਵ। ੨. ਵਿਨਾਅਸ਼ਨ. ਭੋਜਨ ਬਿਨਾ ਨਿਰਾਹਾਰ. "ਬਾਰਿਪਾਨ ਕੋ ਰਹਿਤ ਬਿਨਾਸਨ." (ਨਾਪ੍ਰ) ਕੋਈ ਵਾਰਿ (ਜਲ) ਪੀਂਦਾ ਹੈ, ਕੋਈ ਨਿਰਾਹਾਰ ਰ…
ਬਿਨਾਸਨਾਵਿਨਾਸ਼ ਹੋਣ ਦਾ ਭਾਵ। ੨. ਨਿਵਿ੍ਰੱਤਿ. ਉਪਰਾਮਤਾ. ਹਟਣਾ. "ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ." (ਸਹਸ ਮਃ ੫) ਜੋ ਪ੍ਰਵਿ੍ਰਤਿ ਮਾਰਗ ਹੈ. ਤਦ ਨਿਵ…
ਬਿਨਾਸੀਸੰ. विनाशिन- ਵਿਨਾਸ਼ੀ. ਵਿ- ਨਸ੍ਟ ਹੋਣ ਵਾਲਾ. ਮਿਟ ਜਾਣ ਵਾਲਾ. "ਦ੍ਰਿਸ਼ਟਿਮਾਨ ਹੈ ਸਗਲ ਬਿਨਾਸੀ." (ਸਾਰ ਮਃ ੫)
ਬਿਨਾਸੁਦੇਖੋ, ਬਿਣਾਸ ਅਤੇ ਬਿਨਾਸ। ੩. ਬਿਨਾ- ਸ੍ਵ. ਨਿਰਧਨ. ਕੰਗਾਲ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.