ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਬਾਨੀਸੰ. ਵਰ੍‍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ.… ਬਾਨਦੇਖੋ, ਬਾਣ। ੨. ਬੰਧਨ. ਬਾਨ੍ਹ. "ਜਾਕੇ ਚਾਕਰ ਕਉ ਨਾਹੀ ਬਾਨ." (ਗਉ ਅਃ ਮਃ ੫) ੨. ਬਨਾਵਟ. ਰਚਨਾ. "ਏਕੈ ਦੇਹ ਏਕੈ ਬਾਨ." (ਅਕਾਲ) "ਨ ਹਾਨਿ ਹੈ ਨ … ਬਾਨਿਸੰਗ੍ਯਾ- ਵਾਣੀ. ਵਚਨ। ੨. ਦੇਖੋ, ਬਾਨੀ। ੩. ਸੁਭਾਉ. ਆਦਤ. ਬਾਣ. "ਤੂ ਰਾਮ ਕਹਨ ਕੀ ਛੋਡ ਬਾਨਿ." (ਬਸੰ ਕਬੀਰ) ਬਾਨੂਫ਼ਾ. [بانوُ] ਮਾਨ ਯੋਗ੍ਯ ਇਸਤ੍ਰੀ. ਲੇਡੀ. ਬਾਈ. ਖ਼ਾਤੂਨ. ਬੀਬੀ. ਬਾਨੀਨਵਿ- ਬਨੈਤ. ਬਾਂਕਾ. "ਕਰੇ ਖਾਨ ਬਾਨੀਨ ਖਾਲੀ ਪਲਾਣੰ." (ਵਿਚਿਤ੍ਰ) ਬਾਂਕੇ ਪਠਾਣਾਂ ਦੇ ਜ਼ੀਨ ਖਾਲੀ ਕਰ ਦਿੱਤੇ, ਭਾਵ- ਮਾਰਕੇ ਘੋੜਿਓਂ ਸਿੱਟ ਦਿੱਤੇ. ਬਾਨਕਸੰਗ੍ਯਾ- ਬਨਾਵਟ. ਰਚਨਾ। ੨. ਸਜਾਵਟ. ਸਿੰਗਾਰ. "ਬਾਨਕ ਬਨੇ ਬਿਚਿਤ੍ਰ."¹ (ਭਾਗੁ ਕ) ਬਾਨਗਰਸੰਗ੍ਯਾ- ਤੀਰ ਬਣਾਉਣ ਵਾਲਾ. ਦੇਖੋ, ਬਾਣਗਰ. ਬਾਨਜਸੰ. ਵਾਣਿਜਣ. ਸੰਗ੍ਯਾ- ਵਣਜ. ਵਪਾਰ. ਲੈਣ ਦੇਣ. ਬਾਨ ਤੁਰੰਗਮਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਰ, ਗ, , ,  ਉਦਾਹਰਣ- ਬਿਬਿਧ ਰੂਪ ਸੋਭੈ। ਅਨਿਕ ਲੋਕ ਲੋਭੈ। ਅਮਿਤ ਤੇਜ ਤਾਹੀਂ। ਨਿਗਮ ਗਾਇ ਜ… ਬਾਨੇਸੰਗ੍ਯਾ- ਵਨ. ਜਲ. "ਹਰਿ ਪੀ ਆਘਾਨੇ ਅੰਮ੍ਰਿਤ ਬਾਨੇ." (ਸ੍ਰੀ ਛੰਤ ਮਃ ੫) ਨਾਮ ਅਮ੍ਰਿਤਜਲ ਪੀਕੇ ਤ੍ਰਿਪਤ ਹੋਏ. ਬਾਨਪ੍ਰਸਥਸੰਗਯਾ- ਵਾਨਪ੍ਰਸਥ. ਦੇਖੋ, ਚਾਰ ਆਸ੍ਰਮ. ਬਾਨਰਸੰ. ਵਾਨਰ, ਸੰਗ੍ਯਾ- ਵਨਨਰ. ਕਪਿ. ਬਾਂਦਰ. ਬਨ ਦੇ ਫਲ ਆਦਿ ਗ੍ਰਹਣ ਕਰਨ ਵਾਲਾ। ੨. ਦੇਖੋ, ਦੋਹਰੇ ਦਾ ਰੂਪ ੭. ਬਾਨਰਾਜਵਾਨਰਰਾਜ ਦਾ ਸੰਖੇਪ. ਸੁਗ੍ਰੀਵ. "ਇਤੈ ਬਾਨਰਾਜੰ." (ਰਾਮਾਵ) ਬਾਨਰੀਸੰ. ਵਾਨਰੀ. ਬਾਂਦਰੀ. ਦੇਖੋ, ਬਾਨਰ ੧. ਬਾਨਵਾਮਰਾ. ਸੰਗ੍ਯਾ- ਵਡਿਆਈ. ਉਸਤਤਿ. ਬਾਨਵਾਂ[بانواں] ਮਾਨਯੋਗ੍ਯ ਇਸਤ੍ਰੀਆਂ. ਬਾਨੂ ਦਾ ਬਹੁਵਚਨ. ਦੇਖੋ, ਬਾਨੂ। ੨. ਦੇਖੋ, ਬਾਨਵੇ. ਬਾਨਾਦੇਖੋ, ਬਾਣਾ. ੨. ਬਨ (ਜੰਗਲ) ਵਿੱਚ. "ਆਪੇ ਗਊ ਚਰਾਵੈ ਬਾਨਾ." (ਮਾਰੂ ਸੋਲਹੇ ਮਃ ੫) ੩. ਸੰਗ੍ਯਾ- ਭੇਸ. ਬਾਣਾ. ਲਿਬਾਸ. "ਬੰਧੇ ਬੀਰ ਬਾਨਾ." (ਵਿਚ… ਬਾਨਾਸੁਰਦੇਖੋ, ਵਾਣ ੫. ਬਾਨਾਤਦੇਖੋ, ਬਨਾਤ. ਬਾਨਾਵਲੀਵਾਣ (ਤੀਰਾਂ ਦੀ) ਆਵਲੀ (ਪੰਕਤਿ). ਤੀਰਾਂ ਦੀ ਬੁਛਾੜ. "ਤਜੀ ਬੀਰ ਬਾਨਾਵਰੀ ਬੀਰਖੇਤੰ." (ਗ੍ਯਾਨ) ਬਾਨਿਕਦੇਖੋ, ਬਾਨਕ। ੨. ਵਣਿਕ. ਬਾਣੀਆਂ. "ਸਮ ਬਾਨਿਕ ਚਿੰਤ ਬਲੰਦ ਲਹ੍ਯੋ." (ਗੁਪ੍ਰਸੂ) ਬਾਨੇਟਵਣ (ਜੰਗਲ) ਦੇ. "ਬਾਵਨ ਬੀਖੂ ਬਾਨੈ ਬੀਖੇ." (ਪ੍ਰਭਾ ਨਾਮਦੇਵ) ਬਾਵਨ ਚੰਦਨ ਦਾ ਬਿਰਛ ਵਣ ਦੇ ਵਿੱਚ. ਬਾਨੋਦੇਖੋ, ਬਾਨੂ। ੨. ਦੇਖੋ, ਬਾਨਾ. ਬਾਨੰਦ੍ਰਿਗੀਦੇਖੋ, ਬਾਣਦ੍ਰਿਗੀ. ਬਾਨਵੈਵਿ- ਦੋ ਉੱਪਰ ਨੱਵੇ. ਦ੍ਵਾਨਵਤਿ- ੯੨. "ਗ੍ਯਾਰਹਿ ਸਹਸ ਬਾਨਵੇ ਛੰਦਾ। ਕਹੇ ਦਸਮ ਪੁਰ ਬੈਠ ਅਨੰਦਾ." (ਕ੍ਰਿਸਨਾਵ) ਦਸਮ ਸਬੰਧ ਭਾਗਵਤ ਦੇ ਗ੍ਯਾਰਾਂ ਸੌ… ਬਾਨਾਰਸੀਦੇਖੋ, ਬਨਾਰਸਿ. "ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ." (ਅਸਾ ਕਬੀਰ) "ਬਾਨਾਰਸੀ ਤਪ ਕਰੈ." (ਰਾਮ ਨਾਮਦੇਵ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.