ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬਨਸੰ. ਵਨ. ਸੰਗ੍ਯਾ- ਜੰਗਲ ਵਣ. "ਕਾਹੇ ਰੇ, ਬਨ ਖੋਜਨ ਜਾਈ?" (ਧਨਾ ਮਃ ੯) ੨. ਸਮੂਹ. ਸਮੁਦਾਯ। ੩. ਜਲ. "ਭਾਤਿ ਭਾਤਿ ਬਨ ਬਨ ਅਵਗਾਹੇ." (ਮਾਝ ਮਃ ੫)…
ਬੰਨਸੰ. ਵਰ੍ਣ. ਸੰਗ੍ਯਾ- ਰੰਗ। ੨. ਤੁਚਾ ਦਾ ਰੰਗ ਉੱਤਮ ਕਰਨ ਲਈ ਲਾੜੇ ਦੇ ਸ਼ਰੀਰ ਪੁਰ ਮਲਿਆ ਵਟਣਾ.
ਬਨਿਵਨ (ਜੰਗਲ) ਵਿੱਚ. "ਬਨਿ ਭੀਹਾਵਲੈ ਹਿਕੁ ਸਾਥੀ ਲਧਮੁ." (ਵਾਰ ਗੂਜ ੨. ਮਃ ੫) ਭਯੰਕਰ ਜੰਗਲ (ਸੰਸਾਰ) ਵਿੱਚ। ੨. ਦੇਖੋ, ਵਨਿ.
ਬਨੀਬਣੀ ਹੋਈ ਰਚੀ ਹੋਈ "ਅਤਿ ਨੀਕੀ ਤੇਰੀ ਬਨੀ ਖਟੋਲੀ." (ਬਿਲਾ ਮਃ ੫) ੨. ਛੋਟਾ ਵਨ. ਵਾਟਿਕਾ. "ਸ੍ਰੀ ਗੁਰੁ ਯਸ ਕਮਲਨ ਬਨੀ, ਮਨ ਕਰ ਭੌਰ ਲੁਭਾਇ." (ਨਾ…
ਬਨੁਸੰਗ੍ਯਾ- ਵਨ. ਜੰਗਲ. "ਬਨੁ ਬਨੁ ਫਿਰਤੀ ਢੂਢਤੀ." (ਓਅੰਕਾਰ) ੨. ਬਾਗ. ਉਪਵਨ. "ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ." (ਸੂਹੀ ਛੰਤ ਮਃ ੫) ਰਾਮਦਾਸਪੁਰ…
ਬੰਨਿਕ੍ਰਿ. ਵਿ- ਬੰਨ੍ਹਕੇ. ਕੈਦ ਕਰਕੇ. "ਕਿਸੈ ਨ ਦੇਈ ਬੰਨਿ." (ਮਾਝ ਬਾਰਹਮਾਹਾ) "ਅਗੈ ਦਿਤਾ ਬੰਨਿ." (ਸ. ਫਰੀਦ) ੨. ਦੇਖੋ, ਬੰਨ੍ਹਿ.
ਬੰਨੁਦੇਖੋ, ਬੰਨ.
ਬਨਖੰਡੀਥਨੇਸਰ ਨਿਵਾਸੀ ਗੌੜ ਬ੍ਰਾਹਮਣ ਰਾਮਚੰਦ੍ਰ ਦੇ ਘਰ ਮਾਤਾ ਮਨੋਰਮਾ ਦੇ ਉਦਰ ਤੋਂ ਭਾਲਚੰਦ ਦਾ ਸੰਮਤ ੧੮੨੦ ਵਿੱਚ ਜਨਮ ਹੋਇਆ. ਦਸ ਵਰ੍ਹੇ ਦੀ ਉਮਰ ਵਿੱਚ ਇ…
ਬਨਖੰਡਸੰਗ੍ਯਾ- ਵਨ ਅਸਥਾਨ. ਜੰਗਲ. "ਬਨਖੰਡ ਜਾਇ ਜੋਗੁ ਤਪੁ ਕੀਨੋ." (ਸੋਰ ਕਬੀਰ)
ਬਨਸਪਤਿਸੰ. ਵਨਸ੍ਪਤਿ. ਸੰਗ੍ਯਾ- ਵਡੇ ਵਡੇ ਬਿਰਛ, ਜੋ ਜੰਗਲ ਦੇ ਪ੍ਰਧਾਨ ਹਨ। ੨. ਬਿਰਛ ਮਾਤ੍ਰ. "ਬਨਸਪਤਿ ਮਉਲੀ ਚੜਿਆ ਬਸੰਤ." (ਬਸੰ ਮਃ ੩)
ਬਨਸੀਸੰਗ੍ਯਾ- ਮੱਛੀ ਫੜਨ ਦੀ ਸੋਟੀ, ਜਿਸ ਅੱਗੇ ਕੁੰਡੀ ਲੱਗੀ ਰਹਿਂਦੀ ਹੈ. ਵੰਸ਼ੀ. ਵੰਸ਼ (ਬਾਂਸ) ਦੀ ਛਟੀ ਹੋਣ ਕਾਰਣ ਇਹ ਨਾਮ ਹੈ. ਦੇਖੋ, ਬਡਿਸ਼. "ਹਾਥ ਵਿ…
ਬਨਈਆਵਿ- ਬਣਾਉਣ ਵਾਲਾ. "ਸਭ ਬਿਧਿ ਹਰਿ ਹਰਿ ਆਪਿ ਬਨਈਆ." (ਬਿਲਾ ਅਃ ਮਃ ੪)
ਬਨਹਰਸੰਗ੍ਯਾ- ਵਨ (ਜੰਗਲ) ਨੂੰ ਨਾਸ਼ ਕਰਨ ਵਾਲੀ ਅਗਨਿ। ਵਨ (ਜਲ) ਨੂੰ ਸੁਕਾਉਣ ਵਾਲੀ ਅੱਗ. "ਸਮ ਬਨਹਰ ਹਰਿ ਤਾਤੋ ਹਨਐ. ਕਹ੍ਯੋ." (ਕ੍ਰਿਸਨਾਵ) ਅੱਗ ਜੇਹਾ…
ਬਨਕਦੇਖੋ, ਵਣਿਕ.
ਬਨਕਰਕਰ. (ਕਿਰਣਾ) ਵਿੱਚ ਵਨ (ਪਾਣੀ) ਰੱਖਣ ਵਾਲਾ. ਸੂਰਜ. ਵਨਕਰ.
ਬਨਗਾਢੀਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਮਾਲਵੇ ਵਿੱਚ ਵਿਚਰਦੇ ਹੋਏ ਗੁਰੂ ਗੋਬਿੰਦਸਿੰਘ ਸਾਹਿਬ ਬਾਦਰ ਗ੍ਰਾਮ ਤੋਂ ਚੱਲਕੇ ਬਨਗਾੜੀ ਠਹਿਰੇ ਹਨ. "ਪਹੁਚ ਗ੍ਰ…
ਬਨਗਾਰੀਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਮਾਲਵੇ ਵਿੱਚ ਵਿਚਰਦੇ ਹੋਏ ਗੁਰੂ ਗੋਬਿੰਦਸਿੰਘ ਸਾਹਿਬ ਬਾਂਦਰ
ਗ੍ਰਾਮ ਤੋਂ ਚੱਲਕੇ ਬਨਗਾੜੀ ਠਹਿਰੇ ਹਨ. "ਪਹੁਚ ਗ੍…
ਬਨਚਰਸੰਗ੍ਯਾ- ਵਨਚਰ. ਵਨ (ਜੰਗਲ) ਵਿੱਚ ਫਿਰਨ ਵਾਲਾ ਜੀਵ। ੨. ਜੰਗਲੀ ਆਦਮੀ। ੩. ਬਾਂਦਰ। ੪. ਵਨ (ਜਲ) ਵਿੱਚ ਰਹਿਣ ਵਾਲਾ ਜੀਵ, ਮੱਛੀ ਆਦਿ.
ਬਨਚਾਰੀਸੰ. वनचारिन. ਦੇਖੋ, ਬਨਚਰ.
ਬਨਛੀਮੱਛੀ ਫੜਨ ਦੀ ਕੁੰਡੀ. ਦੇਖੋ, ਬਨਸੀ ਅਤੇ ਬਡਿਸ਼. "ਬਨਛੀ ਏਕ ਹਾਥ ਮੋ ਧਾਰੇ." (ਦੱਤਾਵ)।
ਬਨਛੇਵਾਂਛਾ ਕਰਦੇ ਹਾਂ. ਚਾਹੁਨੇ ਹਾਂ. ਦੇਖੋ, ਵਾਂਛਾ. "ਸਤਿਗੁਰ ਚਰਣ ਹਮ ਬਨਛੇ." (ਬਸੰ ਮਃ ੪)।
ਬਨਜਸੰਗ੍ਯਾ- ਵਾਣਿਜ੍ਯ. ਵ੍ਯਾਪਾਰ. "ਮੋਹਿ ਐਸੇ ਬਨਜ ਸਿਉ ਨਹੀਨ ਕਾਜੁ." (ਬਸੰ ਕਬੀਰ) ੨. ਵਨ (ਜਲ) ਤੋਂ ਉਪਜਿਆ ਕਮਲ। ੩. ਵਨ (ਜੰਗਲ) ਤੋਂ ਉਤਪੰਨ ਹੋਇਆ…
ਬਨਜਾਰਾਸੰਗ੍ਯਾ- ਵਾਣਿਜ੍ਯ ਕਰਨ ਵਾਲਾ. ਵ੍ਯਾਪਾਰੀ. ਵਪਾਰ ਕਰਨ ਵਾਲੀ। ੨. ਦੇਖੋ, ਵਣਜਾਰਾ.
ਬਨਠਨਸੰਗ੍ਯਾ- ਬਨਾਵਟ ਅਤੇ ਠਾਟ. ਸ਼ਰੀਰ ਦੀ ਸਜਾਵਟ ਅਤੇ ਆਡੰਬਰ. "ਤਿਸੀ ਰੀਤਿ ਦੀਖਤ ਹੈ ਬਨਠਨ." (ਗੁਪ੍ਰਸੂ)
ਬਨਤਸੰਗ੍ਯਾ- ਬਣਤ. ਰਚਨਾ. "ਜਿਨਿ ਤੇਰੀ, ਮਨ! ਬਨਤ ਬਨਾਈ." (ਸੁਖਮਨੀ)
ਬਨਤਾਦੇਖੋ, ਬਨਿਤਾ ਅਤੇ ਵਨਿਤਾ.
ਬਨਤ੍ਰਿਨਬਿਰਛ ਅਤੇ ਘਾਹ. ਭਾਵ- ਵਨਸਪਤਿ. “ਨੇਤਿ ਨੇਤਿ ਬਨਤ੍ਰਿਣ ਕਹਿਤ.” (ਜਾਪੁ)
ਬਨਨਾ ਤਨਨਾਕ੍ਰਿ- ਸਜਾਵਟ (ਸ਼੍ਰਿੰਗਾਰ) ਕਰਨਾ ਅਤੇ ਐਂਠਣਾ (ਅਹੰਕਾਰ ਕਰਨਾ).
ਬਨਫਸਾਫਾ. بنفشہ ਸੰਗਯਾ- ਪਹਾੜ ਵਿੱਚ ਹੋਣ ਵਾਲੀ ਇੱਕ ਬੂਟੀ, ਜਿਸ ਦੇ ਬੈਂਗਣੀ ਰੰਗ ਦੇ ਛੋਟੇ ਫੁੱਲ ਨਿਕਲਦੇ ਹਨ. ਇਸ ਦੀ ਤਾਸੀਰ ਸਰਦ ਤਰ੮੬੨ ਹੈ. ਇਹ ਖ…
ਬਨਮਾਣੂਸੰਗਯਾ- ਵਨ (ਜੰਗਲ) ਦਾ ਮਾਨੁਸ. ਜੰਗਲੀ ਆਦਮੀ. ਜੰਗਲੀ ਮਨੁੱਖ। ੨. ਬਾਦਰ ਅਤੇ ਮਨੁੱਖ ਦੇ ਮੱਧ ਦਾ ਇੱਕ ਜੀਵ Orang- outang. "ਦੇਖੀ ਬਨਮਾਨੁਸ ਕੀ …
ਬਨਮਾਨਸਸੰਗ੍ਯਾ- ਵਨ (ਜੰਗਲ) ਦਾ ਮਾਨੁਸ. ਜੰਗਲੀ ਆਦਮੀ. ਜੰਗਲੀ ਮਨੁੱਖ। ੨. ਬਾਂਦਰ ਅਤੇ ਮਨੁੱਖ ਦੇ ਮੱਧ ਦਾ ਇੱਕ ਜੀਵ Orang- outang. "ਦੇਖੀ ਬਨਮਾਨੁਸ …
ਬਨ ਮਾਨੁਖਸੰਗ੍ਯਾ- ਵਨ (ਜੰਗਲ) ਦਾ ਮਾਨੁਸ. ਜੰਗਲੀ ਆਦਮੀ. ਜੰਗਲੀ ਮਨੁੱਖ। ੨. ਬਾਂਦਰ ਅਤੇ ਮਨੁੱਖ ਦੇ ਮੱਧ ਦਾ ਇੱਕ ਜੀਵ Orang- outang. "ਦੇਖੀ ਬਨਮਾਨੁਸ …
ਬਨਮਾਲਾਸੰਗ੍ਯਾ- ਵਨਮਾਲਾ. ਜੰਗਲੀ ਫੁੱਲਾਂ ਦੀ ਮਾਲਾ, ਜੋ ਗਲ ਤੋਂ ਗਿੱਟਿਆਂ ਤੀਕ ਲੰਮੀ ਹੋਵੇ ਅਤੇ ਜਿਸ ਦੇ ਮੇਰੁ ਦੀ ਥਾਂ ਕਦੰਬ ਦਾ ਫੁੱਲ ਹੋਵੇ. ਕਈ ਸੰਸਕ੍…
ਬਨਮਾਲੀਸੰ. वनमालिन्. ਵਨਮਾਲਾ ਪਹਿਰਨ ਵਾਲਾ ਵਿਸਨੁ। ੨. ਕ੍ਰਿਸਨ ਜੀ। ੩. ਕਰਤਾਰ, ਜੋ ਸਾਰੇ ਜੰਗਲਾਂ ਨੂੰ ਮਾਲਾਵਤ ਧਾਰਨ ਕਰਦਾ ਹੈ। ੪. ਪਰਸ਼ੁਰਾਮ ਬ੍ਰਾ…
ਬਨਰਾਸੰ. विन्न. ਵਿੰਨ. ਸੰਗ੍ਯਾ- ਦੁਲਹਾ. ਲਾੜਾ। ੨. ਦੇਖੋ, ਬਨਰਾਇ.
ਬਨਰਾਇਸੰਗਯਾ- ਵਨ (ਜਲ) ਦਾ ਰਾਜਾ, ਵਰੁਣ ਦੇਵਤਾ। ੨. ਵਨ (ਜੰਗਲ) ਦਾ ਰਾਜਾ, ਕਲਪਬਿਰਛ। ੩. ਵਨਸਪਤਿ. "ਸਗਲ ਬਨਰਾਇ ਫੂਲੰਤ ਜੋਤੀ." (ਸੋਹਿਲਾ) "ਬਸੁਧ ਕਾਗ…
ਬਨਰਾਯਸੰਗ੍ਯਾ- ਵਨ (ਜਲ) ਦਾ ਰਾਜਾ, ਵਰੁਣ ਦੇਵਤਾ। ੨. ਵਨ (ਜੰਗਲ) ਦਾ ਰਾਜਾ, ਕਲਪਬਿਰਛ। ੩. ਵਨਸ੍ਪਤਿ. "ਸਗਲ ਬਨਰਾਇ ਫੂਲੰਤ ਜੋਤੀ." (ਸੋਹਿਲਾ) "ਬਸੁਧ …
ਬਨਿਤਾਸੰ. ਵਨਿਤਾ. ਸੰਗ੍ਯਾ- ਭਾਰਯਾ. ਵਹੁਟੀ. "ਬਨਿਤਾ ਛੋਡਿ, ਬਦ ਨਦਰ ਪਰਨਾਰੀ." (ਪ੍ਰਭਾ ਅਃ ਮਃ ੫) ਧਰਮਵਿਵਾਹਿਤਾ ਨਾਰੀ ਛੱਡਕੇ. "ਜਨਨਿ ਪਿਤਾ ਲੋਕ ਸੁਤ…
ਬਨਰੀਸੰ. विन्ना. ਵਿੰਨਾ. ਸੰਗ੍ਯਾ- ਦੁਲਹਨ. ਲਾੜੀ.
ਬਨਵਾਸੀਸੰ. वनवासिन्. ਵਿ- ਜੰਗਲ ਵਿੱਚ ਰਹਿਣ ਵਾਲਾ। ੨. ਸੰਗ੍ਯਾ- ਵਾਨਪ੍ਰਸ੍ਥ. "ਬਨ ਫਿਰਿ ਥਕੇ ਬਨਵਾਸੀਆ." (ਗਉ ਕਰਹਲੇ ਮਃ ੪)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.