ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਪਤਲਿਸੰਗ੍ਯਾ- ਪਤ੍ਰਸ੍ਥਾਲੀ. ਪੱਤਿਆਂ ਦੀ ਥਾਲੀ. ਪੱਤਲ. "ਪਿੰਡੁ ਪਤਲਿ ਕਿਰਿਆ ਦੀਵਾ." (ਰਾਮ ਸਦੁ) "ਪਿੰਡੁ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧)
ਪੱਤਲਿਸੰਗ੍ਯਾ- ਪਤ੍ਰਸਥਾਲੀ. ਦੇਖੋ, ਪਤਲਿ.
ਪਤਲਦੇਖੋ, ਪਤਲਿ ਅਤੇ ਪੱਤਲ.
ਪਤਲੀਪਤਲਾ ਦਾ ਇਸਤ੍ਰੀ ਲਿੰਗ. ਦੇਖੋ, ਪਤਲਾ। ੨. ਦੁਰਬਲ. ਕਮਜ਼ੋਰ. "ਇਕ ਆਪੀਨੈ ਪਤਲੀ, ਸਹਿ ਕੇਰੇ ਬੋਲਾ." (ਸੂਹੀ ਫਰੀਦ) ਇਕ ਤਾਂ ਇਸਤ੍ਰੀ ਸੁਭਾਵਿਕ ਕਮਜ਼ੋ…
ਪਤਲਾਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.