ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਧੁਨੀਸੰ. ਸੰਗ੍ਯਾ- ਨਦੀ ਦਰਿਆ। ੨. ਸੰ. ਧ੍ਵਨਿ. ਸ਼ਬਦ. ਨਾਦ. "ਅਨਹਦ ਧੁਨੀ ਦਰਿ ਵਜਦੇ." (ਸ੍ਰੀ ਮਃ ੪) ੩. ਆਵਾਜ਼ ਦੀ ਗੂੰਜ। ੪. ਕਾਵ੍ਯ ਅਨੁਸਾਰ ਉਹ ਗੂਢ … ਧੁਨਸੰ. ਸੰਗ੍ਯਾ- ਕੰਪ. ਕੰਬਣ ਦੀ ਕ੍ਰਿਯਾ। ੨. ਮਨ ਦਾ ਤਰੰਗ. ਖ਼ਿਆਲ। ੩. ਦੇਖੋ, ਧੁਨਿ. ਧੁਨਿਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ… ਧੂਨੀਦੇਖੋ, ਧੂਆਂ ਅਤੇ ਧੂਣੀ. ਧੁਨੀਆਸੰਗਯਾ- ਧੂਨਨ (ਪਿੰਜਣ) ਵਾਲਾ. ਪੇਂਜਾ. ਰੂੰ ਨੂੰ ਧੁਣਖਣ ਵਾਲਾ. ਧੁਨੀਏਧ੍ਵਨਿਤ ਕਰੀਅੈ. ਵਜਾਈਦੇ ਹਨ. "ਅਨਹਦ ਵਾਜੇ ਧੁਨੀਅੈ ਰਾਮ." (ਸੂਹੀ ਛੰਤ ਮਃ ੫) ਧੁਨੀਯਾਸੰਗ੍ਯਾ- ਧੂਨਨ ਕਰਤਾ. ਰੂੰ ਨੂੰ ਕੰਬਾਉਂਣ ਵਾਲਾ ਪੇਂਜਾ. "ਜਿਸ ਤੁਲ ਧੁਨੇ ਧੁਨੀਯਾ." (ਕ੍ਰਿਸਨਾਵ) ਧੁਨਣਸੰ. ਧੂਨਨ. ਸੰਗਯਾ- ਹਿਲਾਉਣ ਦੀ ਹਿਯਾ. ਕੰਬਾਉਣ (ਕੰਪਨ) ਦਾ ਭਾਵ. "ਹਾਥ ਪਛੋੜੈ ਸਿਰ ਧੁਣੈ." (ਤਿਲੰ ਮਃ ੧) ਧੁਨਕਾਰਦੇਖੋ, ਧੁਨਿਕਾਰ. ਧੁਨਕੀਦੇਖੋ, ਧੁਨਖੀ. ਧੁਨਖਣਾਦੇਖੋ, ਧੁਨਨਾ. "ਤਹਿਂ ਇਕ ਰੂਮ ਧੁਨਖਤੇ ਲਹਾ." (ਦੱਤਾਵ) ਧੁਨਖੀਸੰਗ੍ਯਾ- ਧਨੁਖ ਦੇ ਆਕਾਰ ਦਾ ਇੱਕ ਯੰਤ੍ਰ, ਜਿਸ ਨਾਲ ਪੀਂਜਾ (ਧੁਨੀਆ) ਰੂੰ ਧੁਨਨ ਕਰਦਾ (ਪਿੰਜਦਾ) ਹੈ. ਤੂਲਚਾਪ. ਧੁਨਣਾਹਿ- ਕੰਬਾਉਣਾ, "ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ." (ਗੂਜ ਕਬੀਰ) ੨. ਧੁਨਖੀ ਨਾਲ ਰੂੰ ਨੂੰ ਤਾੜਨ ਅਤੇ ਸਾਫ ਕਰਨਾ. ਦੇਖੋ, ਧੁਣਨ ਅਤੇ ਧੁਨ. ਧੁਨਿਕਾਰਸੰਗ੍ਯਾ- ਧ੍ਵਨਿਕਰਤਾ, ਵਾਜਾ. ਵਾਦਿਤ੍ਰ. "ਪੰਚ ਸਬਦ ਧੁਨਿਕਾਰ ਧੁਨਿ." (ਵਾਰ ਮਲਾ ਮਃ ੧) ਧੁਨਿਤਸੰ. ਧ੍ਵਨਿਤ. ਵਿ- ਸ਼ਬਦਿਤ. ਆਲਾਪਿਤ ਵਜਾਇਆ ਹੋਇਆ. "ਅਨਿਕ ਧੁਨਿਤ ਲਲਿਤ ਸੰਗੀਤ." (ਸਾਰ ਅਃ ਮਃ ੫) ਧੁਨਿਨੀਸੰਗ੍ਯਾ- ਧ੍ਵਨਿ ਕਰਨ ਵਾਲੀ. ਸ਼ੋਰ ਮਚਾਉਣ ਵਾਲੀ, ਸੈਨਾ. (ਸਨਾਮਾ) ੨. ਨਦੀ. ਧੁਨਿਯਾਦੇਖੋ, ਦੁਨਿਯਾ. "ਅਉਰ ਦੁਨੀ ਸਭ ਭਰਮਿ ਭੁਲਾਨੀ." (ਸ੍ਰੀ ਕਬੀਰ) "ਦੁਨੀਆ ਰੰਗ ਨ ਆਵੈ ਨੇੜੇ," (ਮਾਰੂ ਸੋਲਹੇ ਮਃ ੫) ੨. ਭਾਵ- ਮਾਇਆ. ਧਨ. "ਦੁਖੀ ਦ… ਧੂਨਨਸੰ. ਕੰਬਾਉਂਣ ਦੀ ਕ੍ਰਿਯਾ. ਥਰਥਰਾਹਟ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.