ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਧਰਿਧਾਰਣ ਕਰ. ਰੱਖ. "ਧਰਿ ਜੀਅਰੇ! ਇਕ ਟੇਕ ਤੂੰ." (ਬਾਵਨ) ੨. ਧਾਰਣ ਕਰਕੇ. ਰੱਖਕੇ. "ਆਪੇ ਧਰਿ ਦੇਖੈ ਕਚੀ ਪਕੀ ਸਾਰੀ." (ਮਾਝ ਅਃ ਮਃ ੩) "ਧਰਿ ਤਾਰਾਜ… ਧਰਸੰਗ੍ਯ- ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ. "ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ." (ਕ੍ਰਿਸਨਾਵ) "ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ… ਧਰੀਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍… ਧ੍ਰਿਸੰ. धृ. ਧਾ- ਧਾਰਣ ਕਰਨਾ (ਰੱਖਣਾ), ਸਹਾਰਾ ਦੇਣਾ. ਧ੍ਰੁਸੰ. ਧਾ- ਅਚਲ ਹੋਣਾ (ਸ੍‌ਥਿਰ ਹੋਣਾ), ਗਮਨ ਕਰਨਾ (ਜਾਣਾ. ) ਧਰਿਓਨੁਧਾਰਣ ਕੀਤਾ ਹੈ. ਧਰਿਆ (ਰੱਖਿਆ). "ਲਹਿਣੇ ਧਰਿਓਨੁ ਛਤ੍ਰੁ ਸਿਰਿ." (ਵਾਰ ਰਾਮ ੩) ੨. ਉਸ ਨੇ ਰੱਖਿਆ. ਧਰਿਆਧਾਰਣ ਕੀਤਾ. ਰੱਖਿਆ. "ਤਾਕਾ ਰਿਜਕੁ ਆਗੈ ਕਰਿ ਧਰਿਆ." (ਸੋਦਰੁ) ੨. ਸੰਗ੍ਯਾ- ਧਿਰ. ਆਧਾਰ. ਆਸ਼੍ਰਯ. "ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ." (ਸੋ… ਧਰਿਸਸੰਗ੍ਯਾ- ਧਰਾ- ਈਸ਼. ਬਿਰਛ. (ਸਨਾਮਾ) ਧਰਿਚਕੁਦੇਖੋ, ਮਾਤ੍ਰ. ਧਰਿਚਕ੍ਰਦੇਖੋ, ਧਰਚਕ੍ਰ. ਧਰਿਧਰਣਸੰਗਯਾ- ਧਰਾ (ਪਿ੍ਰਥਿਵੀ) ਦੇ ਧਾਰਣ ਵਾਲਾ, ਕਰਤਾਰ. "ਧਰਿਧਾਰਣ ਦੇਖੈ ਜਾਣੈ ਆਪਿ." (ਬਸੰ ਅਃ ਮਃ ੧) ਧਰਸਨਿਲੈਜਾਣਗੇ. "ਅਵਗਣ ਖੜਸਨਿ ਬੰਨਿ." (ਸ੍ਰੀ ਮਃ ੧. ਪਹਿਰੇ) ਧਰਮਰਾਜ ਦਾ ਪੁਤ੍ਰਖ਼ਾ. ਸੰਗ੍ਯਾ- ਤਾਪ. ਜ੍ਵਰ, ਧਰਸਧੈਯੰ. ਧੀਰਜ. ਧਰਨਾਦੇਖੋ, ਧਰਣਾ। ੨. ਪ੍ਰਿਥਿਵੀ. "ਹਰਿ ਸਿਮਰਨਿ ਧਾਰੀ ਸਭ ਧਰਨਾ." (ਸੁਖਮਨੀ) ਧਰਕਟੀਸੰ. धिकृत. ਧਿਕ੍ਰਿਤ. ਵਿ- ਧਿਕਾਰਿਆ ਹੋਇਆ. ਫਿਟਕਾਰਿਆ. ਮਲਊ਼ਨ. "ਓਹਿ ਘਰਿ ਘਰਿ ਫਿਰਹਿ ਕੁਸੁਧਮਨਿ ਜਿਉ ਧਰਕਟ ਨਾਰੀ." (ਵਾਰ ਸੋਰ ਮਃ ੪) "ਮਾਇਆ … ਧਰਕਨਾਦੇਖੋ, ਧੜਕਨਾ. ਧਰਕਾਦੇਖੋ. ਧੜਕਾ. ਧਰਖਨਸੰ. ਧਰ੍ਸਣ. ਸੰਗ੍ਯਾ- ਧਮਕਾਉਣ ਦੀ ਕ੍ਰਿਯਾ. ਧਮਕੀ. ਘੁਰਕੀ। ੨. ਅਨਾਦਰ। ੩. ਸ਼ਿਵ। ੪. ਦਿਲ ਦੇ ਧੜਕਨ ਦਾ ਭਾਵ. "ਕਰਕੀ ਤੜਿਤ ਨਰਨ ਧ੍ਰਿਤਿ ਧਰਖੀ."… ਧਰਈਆਵਿ- ਧਾਰਨ ਕਰੈਯਾ. ਰੱਖਣ ਵਾਲਾ. ਧਰਏਸਰਸੰਗ੍ਯਾ- ਧਰਾ- ਈਸ਼੍ਵਰ. ਰਾਜਾ। ੨. ਬਿਰਛ. (ਸਨਾਮਾ) ਧਰਏਸਰਣੀਸੰਗ੍ਯਾ- ਰਾਜਾ ਦੀ ਹੈ ਜਿਸ ਪੁਰ ਮਮਤਾ, ਪ੍ਰਿਥਿਵੀ। ੨. ਬਿਰਛਾਂ ਵਾਲੀ, ਭੂਮਿ. (ਸਨਾਮਾ) ਧਰਸਨਡਿੰਗ. ਵਿਭਚਾਰੀ. ਪਰਇਸਤ੍ਰੀ ਗਾਮੀ। ੨. ਦੇਖੋ, ਧਰਖਨ. ਧਰਸੁਹਾਗਸੰਗ੍ਯਾ- ਧਰਾ (ਪ੍ਰਿਥਿਵੀ) ਦਾ ਸੌਭਾਗ੍ਯ, ਵਸੰਤ. ਰਿਤੁਰਾਜ। ੨. ਵਰਖਾ. ਮੀਂਹ। ੩. ਨ੍ਯਾਯਕਾਰੀ ਰਾਜਾ. ਧਰਹੁਧਾਰਣ ਕਰੋ. ਪਕੜੋ. "ਧਰਹੁ ਧਰਹੁ ਮਾਰਹੁ ਕ਼ਹਿ ਧਾਯੋ." (ਨਾਪ੍ਰ) ਦੇਖੋ, ਧਰ ੧੩. ਧਰਚਕ੍ਰਸੰਗ੍ਯਾ- ਧਰਾਚਕ੍ਰ. ਭੂਗੋਲ. "ਸਾਚੇ ਸਾਹਿਬ ਸਿਰਜਣਹਾਰੇ। ਜਿਨਿ ਧਰਚਕ੍ਰ ਧਰੇ ਵੀਚਾਰੇ." (ਮਾਰੂ ਸੋਲਹੇ ਮਃ ੧) ੨. ਪ੍ਰਿਥਿਵੀ ਦਾ ਹਿਸਾ. ਦ੍ਵੀਪ। ੩.… ਧਰਚਰੀਵਿ- ਧਰਾਚਾਰੀ. ਪ੍ਰਿਥਿਵੀ ਪੁਰ ਫਿਰਨ ਵਾਲਾ. ਜੰਗਮ. ਵਿਹੰਗਮ. ਜੋ ਇਕ ਥਾਂ ਟਿਕਕੇ ਨਹੀਂ ਰਹਿਂਦਾ. "ਧਰਤ ਧਰਤ ਧਰਚਰੀ." (ਕਾਨ ਮਃ ੫) ਧਰਜਸੰਗ੍ਯਾ- ਪ੍ਰਿਥਿਵੀ ਤੋਂ ਪੈਦਾ ਹੋਇਆ, ਬਿਰਛ। ੨. ਤ੍ਰਿਣ. ਘਾਹ. "ਹੈ ਗੈ ਪਸੂ ਜਿਤਕ ਤਿਹ ਥਾਨੈ। ਧਰਜ ਬਿਨਾ ਜਬ ਦੁਖਿਤ ਪਛਾਨੈ." (ਗੁਵਿ ੧੦) ਧਰਜ ਚਰ ਰਾਇਸੰਗ੍ਯਾ- ਧਰਾ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਰਾਜਾ ਸਿੰਘ, "ਦਯਾ ਧਰਜ ਚਰ ਰਾਇ." (ਗੁਵਿ ੧੦) ਬਾਈ ਦਯਾਸਿੰਘ. ਧਰਜ ਚਰ ਰਾਇ ਸਤ੍ਰੁ(ਸਨਾਮਾ) ਸੰਗਯਾ- ਬੰਦੂਕ, ਜੋ ਸ਼ੇਰ ਦੇ ਮਾਰਨ ਵਾਲੀ ਹੈ. ਦੇਖੋ, ਧਰਮਚਰ ਰਾਇ. ਧਰਣਸੰਗ੍ਯਾ- ਰਿਹਮ. ਬੱਚੇਦਾਨ। ੨. ਨਾਭਿਚਕ੍ਰ ਦੀ ਨਾੜੀ। ੩. ਸੰ. ਧਾਰਨ ਕਰਨ ਦੀ ਕ੍ਰਿਯਾ. ਗਰਿਫ਼ਤ। ੪. ਇੱਕ ਤੋਲ, ਜੋ ੨੪ ਰੱਤੀ ਭਰ ਹੈ। ੫. ਪੁਲ। ੬. ਸ… ਧਰਣਾਕ੍ਰਿ- ਧਾਰਨ ਕਰਨਾ। ੨. ਰੱਖਣਾ. ਟਿਕਾਉਣਾ। ੩. ਸੰਗ੍ਯਾ- ਅੰਨ ਜਲ ਛੱਡਕੇ ਹਠ ਨਾਲ ਕਿਸੇ ਦੇ ਦਰਵਾਜ਼ੇ ਪੁਰ ਬੈਠਣਾ ਅਤੇ ਆਪਣੀ ਇੱਛਾ ਪੂਰੀ ਹੋਏ ਬਿਨਾ … ਧਰਣਾ ਮਾਰਨਾਦੇਖੋ, ਧਰਣਾ ੩. ਧਰਣਿਸੰ. ਸੰਗ੍ਯਾ- ਪ੍ਰਿਥਿਵੀ. ਭੂਮਿ. ਜ਼ਮੀਨ. "ਧਰਣਿ ਗਗਨ ਨਹਿ ਦੇਖਉ ਦੋਇ." (ਗਉ ਅਃ ਮਃ ੧) ਧਰਣਿ ਪੈਣਾਦੇਖੋ, ਧਰਨਿ ਪੈਣਾ. ਧਰਣੀਸੰ. ਸੰਗ੍ਯਾ- ਪ੍ਰਿਥਿਵੀ, ਜੋ ਸਭ ਨੂੰ ਧਾਰਣ ਕਰਦੀ ਹੈ। ੨. ਖਤ੍ਰੀਆਂ ਦੀ ਇੱਕ ਜਾਤਿ. "ਜੱਗਾ ਧਰਣੀ ਜਾਣੀਐ." (ਭਾਗੁ) ਧਰਣੀਸੁਤਾਸੰਗ੍ਯਾ- ਪ੍ਰਿਥਿਵੀ ਦੀ ਪੁਤ੍ਰੀ, ਸੀਤਾ. ਧਰਣੀਧਰਸੰ. ਧਰਣਿਧਰ. ਸੰਗ੍ਯਾ- ਕੱਛੂ। ੨. ਸ਼ੇਸਨਾਗ। ੩. ਧਵਲ, ਚਿੱਟਾ ਬੈਲ। ੪. ਪ੍ਰਿਥਿਵੀ ਨੂੰ ਧਾਰਨ ਵਾਲਾ, ਕਰਤਾਰ. "ਧਰਣੀਧਰ ਤਿਆਗਿ ਨੀਚਕੁਲ ਸੇਵਹਿ." … ਧਰਣੀਧਰੀਸਸੰਗਯਾ- ਧਰਣਿਧਰ (ਸ਼ੇਸਨਾਗ), ਉਸ ਦਾ ਸ੍ਵਾਮੀ ਵਿਸਨੁ। ੨. ਸ਼ੇਸਨਾਗ, ਕਛੂ ਅਤੇ ਬੈਲ ਆਦਿਕਾ ਦਾ ਸ੍ਵਾਮੀ, ਕਰਤਾਰ. "ਧਰਣੀਧਰਈਸ ਨਰਸਿੰਘ ਨਾਰਾਇਣ." (… ਧਰਤਦੇਖੋ, ਧਰਤੀ। ੨. ਧਾਰਨ ਕਰਦਾ ਹੈ. ਰਖਦਾ ਹੈ. "ਧਰਤ ਧਿਆਨੁ ਗਿਆਨ." (ਕਲਿ ਮਃ ੫)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.