ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਧਰਣਿਸੰ. ਸੰਗ੍ਯਾ- ਪ੍ਰਿਥਿਵੀ. ਭੂਮਿ. ਜ਼ਮੀਨ. "ਧਰਣਿ ਗਗਨ ਨਹਿ ਦੇਖਉ ਦੋਇ." (ਗਉ ਅਃ ਮਃ ੧)
ਧਰਣਸੰਗ੍ਯਾ- ਰਿਹਮ. ਬੱਚੇਦਾਨ। ੨. ਨਾਭਿਚਕ੍ਰ ਦੀ ਨਾੜੀ। ੩. ਸੰ. ਧਾਰਨ ਕਰਨ ਦੀ ਕ੍ਰਿਯਾ. ਗਰਿਫ਼ਤ। ੪. ਇੱਕ ਤੋਲ, ਜੋ ੨੪ ਰੱਤੀ ਭਰ ਹੈ। ੫. ਪੁਲ। ੬. ਸ…
ਧਰਣੀਸੰ. ਸੰਗ੍ਯਾ- ਪ੍ਰਿਥਿਵੀ, ਜੋ ਸਭ ਨੂੰ ਧਾਰਣ ਕਰਦੀ ਹੈ। ੨. ਖਤ੍ਰੀਆਂ ਦੀ ਇੱਕ ਜਾਤਿ. "ਜੱਗਾ ਧਰਣੀ ਜਾਣੀਐ." (ਭਾਗੁ)
ਧਰਣਿ ਪੈਣਾਦੇਖੋ, ਧਰਨਿ ਪੈਣਾ.
ਧਰਣਾਕ੍ਰਿ- ਧਾਰਨ ਕਰਨਾ। ੨. ਰੱਖਣਾ. ਟਿਕਾਉਣਾ। ੩. ਸੰਗ੍ਯਾ- ਅੰਨ ਜਲ ਛੱਡਕੇ ਹਠ ਨਾਲ ਕਿਸੇ ਦੇ ਦਰਵਾਜ਼ੇ ਪੁਰ ਬੈਠਣਾ ਅਤੇ ਆਪਣੀ ਇੱਛਾ ਪੂਰੀ ਹੋਏ ਬਿਨਾ …
ਧਰਣਾ ਮਾਰਨਾਦੇਖੋ, ਧਰਣਾ ੩.
ਧਰਣੀਸੁਤਾਸੰਗ੍ਯਾ- ਪ੍ਰਿਥਿਵੀ ਦੀ ਪੁਤ੍ਰੀ, ਸੀਤਾ.
ਧਰਣੀਧਰਸੰ. ਧਰਣਿਧਰ. ਸੰਗ੍ਯਾ- ਕੱਛੂ। ੨. ਸ਼ੇਸਨਾਗ। ੩. ਧਵਲ, ਚਿੱਟਾ ਬੈਲ। ੪. ਪ੍ਰਿਥਿਵੀ ਨੂੰ ਧਾਰਨ ਵਾਲਾ, ਕਰਤਾਰ. "ਧਰਣੀਧਰ ਤਿਆਗਿ ਨੀਚਕੁਲ ਸੇਵਹਿ." …
ਧਰਣੀਧਰੀਸਸੰਗਯਾ- ਧਰਣਿਧਰ (ਸ਼ੇਸਨਾਗ), ਉਸ ਦਾ ਸ੍ਵਾਮੀ ਵਿਸਨੁ। ੨. ਸ਼ੇਸਨਾਗ, ਕਛੂ ਅਤੇ ਬੈਲ ਆਦਿਕਾ ਦਾ ਸ੍ਵਾਮੀ, ਕਰਤਾਰ. "ਧਰਣੀਧਰਈਸ ਨਰਸਿੰਘ ਨਾਰਾਇਣ." (…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.