ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਦੇਵੀਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ…
ਦੇਵਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁ…
ਦੈਵਸੰ. ਵਿ- ਦੇਵਤਾ ਸੰਬੰਧੀ. ਦੇਵਤਾ ਦਾ। ੨. ਸੰਗ੍ਯਾ- ਕਰਮਫਲ ਪ੍ਰਦਾਤਾ ਵਾਹਗੁਰੂ। ੩. ਭਾਗ. ਨਸੀਬ. ਕ਼ਿਸਮਤ.
ਦੈਵੀਵਿ- ਦੇਵਤਾ ਸੰਬੰਧੀ. ਦੇਵਤਾਓਂ ਕੀ.
ਦੇਵੀਚੰਦਗੋਇੰਦਵਾਲ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਪ੍ਰੇਮੀ ਸਿੱਖ.
ਦੇਵੀਦਾਸਗੁਰੂ ਹਰਿਗੋਬਿੰਦ ਸਾਹਿਬ ਦਾ ਯੋਧਾ ਸਿੱਖ ਜੋ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ। ੨. ਬੁੰਦੇਲਖੰਡ ਨਿਵਾਸੀ ਇੱਕ ਹਿੰਦੀ ਭਾਸਾ ਦਾ …
ਦੇਵੀਭਾਗਵਤਇਕ ਪੁਰਾਣ. ਜਿਸ ਦੀ ਸ਼ਲੋਕ ਸੰਖਯਾ ੧੮੦੦੦ ਹੈ ਅਰ ਜਿਸ ਵਿੱਚ ਮੁਖ ਦੇਵੀ ਦੀ ਕਥਾ ਹੈ. ਕਈ ਕਹਿਦੇ ਹਨ ਕਿ ਅਠਾਰਾ ਪੁਰਾਣਾ ਵਿੱਚ ਇਸੇ ਦੀ ਗਿਣਤੀ ਹੈ, …
ਦੇਵੀਮਹਾਤਮਸੰ. ਦੇਵੀਮਾਹਾਤਮ੍ਯ (देवीमाहात्म्य) ਦੇਖੋ, ਦੁਰਗਾਪਾਠ.
ਦੇਵਸਾਹਿ- ਦੇਵਾਗਾ. "ਇਹੁ ਮਨੁ ਤੈਕੂੰ ਡੇਵਸਾ." (ਸੂਹੀ ਮਃ ੫. ਗੁਣਵੰਤੀ)
ਦੇਵਸੀਦੇਵੇਗਾ. "ਆਪਿ ਦਇਆ ਕਰਿ ਦੇਵਸੀ," (ਸ੍ਰੀ ਮ ੪)
ਦੇਵਣੁਹਿ- ਦੇਵਨ. ਦੇਣਾ. ਦਾਨ ਕਰਨਾ.
ਦੇਵ ਅਸਥਲਸੰਗ੍ਯਾ- ਦੇਵਸ੍ਥਲ. ਦੇਵਸ੍ਥਾਨ. ਦੇਵਮੰਦਿਰ। ੨. ਸਾਧੁਸਮਾਜ। ੩. ਧਰਮਸਾਲਾ.
ਦੇਵ ਅਰਦਯਰਦਨੀਸੰਗਯਾ- ਦੇਵ ਅਰਿੰਦਮ ਅਰਦਨੀ. ਦੇਵਤਿਆ ਦੇ ਵੈਰੀ (ਰਾਖਸਾ ਨੂੰ) ਨਾਸ਼ ਕਰਨ ਵਾਲੀ, ਦੁਰਗਾ. (ਚੰਡੀ ੨)
ਦੇਵਰਿਸੰਗਯਾ- ਦੇਵਤਿਆ ਦੇ ਵੈਰੀ, ਦੈਤ.
ਦੇਵਇਸਤ੍ਰੀਆਂਦੇਖੋ, ਦੇਵਪਤਨੀ.
ਦੇਵਸਥਲਦੇਵਸਥਲ. ਦੇਵਤਾ ਦਾ ਅਸਥਾਨ। ੨. ਦੇਵਤਿਆ ਦੀ ਹੀੜਾ ਦੇ ਕੈਲਾਸ, ਸੁਮੇਰ ਹਿਮਾਲਯ ਆਦਿ ਥਾ। ੩. ਕਰਤਾਰ ਦਾ ਮੰਦਿਰ. ਗੁਰਦ੍ਵਾਰਾ. ਸਤਸੰਗ। ੪. ਗਯਾਨੀ ਦ…
ਦੇਵਸਥਾਨਦੇਵਸ੍ਥਲ. ਦੇਵਤਾ ਦਾ ਅਸਥਾਨ। ੨. ਦੇਵਤਿਆਂ ਦੀ ਕ੍ਰੀੜਾ ਦੇ ਕੈਲਾਸ, ਸੁਮੇਰ ਹਿਮਾਲਯ ਆਦਿ ਥਾਂ। ੩. ਕਰਤਾਰ ਦਾ ਮੰਦਿਰ. ਗੁਰਦ੍ਵਾਰਾ. ਸਤਸੰਗ। ੪. ਗ…
ਦੇਵਸਥਾਨੀਦੇਵਸਥਲ ਦੇਵਤਾ ਦਾ ਅਸਥਾਨ। ੨. ਦੇਵਤਿਆਂ ਦੀ ਕੀੜਾ ਦੇ ਕੈਲਾਸ, ਸੁਮੇਰ ਹਿਮਾਲਯ ਆਦਿ ਥਾਂ।
੩. ਕਰਤਾਰ ਦਾ ਮੰਦਿਰ. ਗੁਰਦ੍ਵਾਰਾ. ਸਤਸੰਗ। ੪. ਯਾਨੀ ਦ…
ਦੇਵਸਮਾਜਇਸ ਮਤ ਦਾ ਆਚਾਰਯ ਕਾਨ੍ਯਕੁਬਜ ਬ੍ਰਾਹਮ੍ਣ ਸਤ੍ਯਾਨੰਦ ਅਗਨਿਹੋਤ੍ਰੀ (ਦੇਵਗੁਰੂ ਭਗਵਾਨ) ਹੈ, ਜਿਸ ਦਾ ਜਨਮ ੨੦. ਦਿਸੰਬਰ ਸਨ ੧੮੫੦ ਨੂੰ ਅਕਬਰਪੁਰ (ਜਿ…
ਦੇਵਸਰੀਦੇਵਨਦੀ. ਗੰਗਾ. ਦੇਖੋ, ਸੁਰਸਰੀ.
ਦੇਵਸੁਨੀਸੰ. ਦੇਵਸ਼ੁਨੀ. ਸੰਗ੍ਯਾ- ਦੇਵਤਿਆਂ ਦੀ ਸ਼ੁਨੀ (ਕੁੱਤੀ). ਇੰਦ੍ਰ ਦੀ ਕੁੱਤੀ ਸਰਮਾ.
ਦੇਵਹੂਤੀਸ੍ਵਾਯੰਭੁਵ ਮਨੁ ਦੀ ਪੁਤ੍ਰੀ ਅਤੇ ਕਰਦਮ ਰਿਖੀ ਦੀ ਇਸਤ੍ਰੀ, ਜਿਸ ਦੇ ਉਦਰ ਤੋਂ ਸਾਂਖ੍ਯ ਸ਼ਾਸਤ੍ਰ ਦਾ ਕਰਤਾ ਕਪਿਲ ਮੁਨਿ ਜਨਮਿਆ.
ਦੇਵਕਵਿ- ਦੇਣ ਵਾਲਾ। ੨. ਸੰਗ੍ਯਾ- ਇੱਕ ਯਦੁਵੰਸ਼ੀ ਰਾਜਾ, ਜੋ ਉਗ੍ਰਸੇਨ ਦਾ ਛੋਟਾ ਭਾਈ ਸੀ. ਦੇਵਕ ਨੇ ਆਪਣੇ ਪੁਤ੍ਰੀ ਦੇਵਕੀ ਅਤੇ ਛੀ ਉਸ ਦੀਆਂ ਭੈਣਾਂ ਵਸੁ…
ਦੇਵਕਰਮਸੰਗ੍ਯਾ- ਦੇਵਤਾ ਨਿਮਿੱਤ ਕੀਤਾ ਕਰਮ. ਹੋਮ ਬਲਿ ਦਾਨ ਆਦਿ ਕਰਮ। ੨. ਸ਼ੁਭਕਰਮ.
ਦੇਵਕਾਵਿ- ਦੇਵਨ ਕਰਤਾ. ਦੇਣ ਵਾਲਾ. "ਅਪੁਛਿਆ ਦਾਨ ਦੇਵਕਾ." (ਵਾਰ ਸ੍ਰੀ ਮਃ ੪)
ਦੇਵਕੀਯਦੁਵੰਸ਼ੀ ਰਾਜਾ ਦੇਵਕ ਦੀ ਪੁਤ੍ਰੀ, ਵਸੁਦੇਵ ਦੀ ਇਸਤ੍ਰੀ ਅਤੇ ਕ੍ਰਿਸਨ ਜੀ ਦੀ ਮਾਤਾ, ਦੇਖੋ, ਉਗ੍ਰਸੇਨ ਅਤੇ ਦੇਵਕ. "ਧਨਿ ਧਨਿ ਤੂ ਮਾਤਾ ਦੇਵਕੀ." (…
ਦੇਵਕੀਸੁਤਸੰਗਯਾ- ਹਿਸਨ ਜੀ। ੨. ਬਲਭਦ੍ਰ. ਬਲਰਾਮ.
ਦੇਵਕੀਨੰਦਨਸੰਗ੍ਯਾ- ਕ੍ਰਿਸ਼ਨ ਜੀ। ੨. ਬਲਭਦ੍ਰ. ਬਲਰਾਮ.
ਦੇਵਕੀਲਾਲਸੰਗ੍ਯਾ- ਕ੍ਰਿਸਨ ਜੀ। ੨. ਬਲਭਦ੍ਰ. ਬਲਰਾਮ.
ਦੇਵਕੁਲਸੰਗਯਾ- ਦੇਵਵੰਸ਼. ਦੇਵਤਾ ਦਾ ਖਾਨਦਾਨ. "ਦੇਵਕੁਲ ਦੈਤਕੁਲ." (ਮਲਾ ਮਃ ੫) "ਦੇਵਕੁਲੀ ਲਖਮੀ ਕਉ ਕਰਹਿ ਜੈਕਾਰੁ." (ਭੈਰ ਅਃ ਮਃ ੩)
ਦੇਵਕੁਲੀਸੰਗ੍ਯਾ- ਦੇਵਵੰਸ਼. ਦੇਵਤਾ ਦਾ ਖ਼ਾਨਦਾਨ. "ਦੇਵਕੁਲ ਦੈਤਕੁਲ." (ਮਲਾ ਮਃ ੫) "ਦੇਵਕੁਲੀ ਲਖਮੀ ਕਉ ਕਰਹਿ ਜੈਕਾਰੁ." (ਭੈਰ ਅਃ ਮਃ ੩)
ਦੇਵਕੁਲਾਸੰਗ੍ਯਾ- ਦੇਵਵੰਸ਼ ਦੇਵਤਾ ਦਾ ਖ਼ਾਨਦਾਨ “ਦੇਵਕੁਲ ਦੈਤਕੁਲ.” (ਮਲਾ ਮਃ ੫) “ਦੇਵਕੁਲੀ ਲਖਮੀ ਕਉ
ਕਰਹਿ ਜੈਕਾਰੁ.” (ਭੈਰ ਮਃ ਮਃ ੩)
ਦੇਵਖਟਕਸੰ. ਦੇਵਸਟ੍ਕ. ਛੀ ਦੇਵਤਿਆਂ ਦਾ ਸਮੁਦਾਯ. ਹਿੰਦੂਮਤ ਅਨੁਸਾਰ ਛੀ ਪੂਜ੍ਯ ਦੇਵਤਾ- ਗਣੇਸ਼, ਸੂਰਜ, ਅਗਨਿ, ਵਿਸਨੁ, ਸ਼ਿਵ ਅਤੇ ਦੁਰਗਾ. ਦੇਖੋ, ਬ੍ਰਹਮ…
ਦੇਵਗਨਸੰਗਯਾ- ਦੇਵ ਸਮੁਦਾਯ। ੨. ਦੇਵਵਰਗ. ਦੇਖੋ, ਤੇਤੀਸ ਕੋਟਿ ਦੇਵ.
ਦੇਵਗਿਰੀਰੈਵਤਕ ਪਰਵਤ ਜੋ ਗੁਜਰਾਤ ਵਿੱਚ ਹੈ. ਇਸ ਨੂੰ ਗਿਰਿਨਾਰ ਭੀ ਆਖਦੇ ਹਨ। ੨. ਦੱਖਣ ਦਾ ਇੱਕ ਪੁਰਾਣਾ ਨਗਰ, ਜੋ ਹੁਣ ਦੌਲਤਾਬਾਦ ਨਾਉਂ ਤੋਂ ਨਿਜ਼ਾਮ ਹਿੈਦ…
ਦੇਵਗੁਹੀਸੰਗ੍ਯਾ- ਸਰਸ੍ਵਤੀ.
ਦੇਵਗੁਰੂਸੰਗਯਾ- ਦੇਵਤਿਆ ਦਾ ਗੁਰੂ, ਵਿ੍ਰਹਸਪਤਿ, ਦੇਖੋ, ਬਿ੍ਰਹਸਪਤਿ। ੨. ਕਸ਼ਯਪ.
ਦੇਵਗੰਧਾਰੀਇਹ ਬਿਲਾਵਲ ਠਾਟ ਦੀ ਸੰਪੂਰਣ ਰਾਗਿਨੀ ਹੈ. ਸਾਰੇ ਸ਼ੁੱਧ ਸੁਰ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਗਾਂਧਾਰ ਦੁਰਬਲ ਹੋਕੇ ਲੱਗਦਾ ਹੈ. ਗਾਉਣ ਦਾ ਵ…
ਦੇਵਗ੍ਰਿਹਸੰਗ੍ਯਾ- ਦੇਵਾਲਯ. ਦੇਵਮੰਦਿਰ.
ਦੇਵਘਨਾਕਰੀਦੇਖੋ, ਘਨਾਖਰੀ ਦਾ ਰੂਪ (ਹ).
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.