ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਦੁਰਗਸੰ. ਦੁਰ੍ਗ. ਵਿ- ਜਿੱਥੇ ਗਮਨ ਕਰਨਾ ਔਖਾ ਹੋਵੇ. ਜਿੱਥੇ ਔਖਾ ਪਹੁਚਿਆ ਜਾਵੇ। ੨. ਸੰਗ੍ਯਾ- ਕਿਲਾ. ਗੜ੍ਹ। ੩. ਰੁਰੂ ਦਾ ਪੁਤ੍ਰ ਇੱਕ ਦੈਤ, ਜਿਸ ਨੂੰ…
ਦੁਰਗਤਿਸੰ. ਦੁਰ੍ਗਤਿ. ਸੰਗ੍ਯਾ- ਬੁਰੀ ਹ਼ਾਲਤ. ਦੁਰਦਸ਼ਾ। ੨. ਅਪਗਤਿ. ਪਰਲੋਕ ਵਿੱਚ ਬੁਰੀ ਦਸ਼ਾ। ੩. ਵਿ- ਜਿਥੇ ਔਖੀ ਗਤਿ ਹੋ ਸਕੇ. ਜਿੱਥੇ ਮੁਸ਼ਕਲ ਨਾਲ ਪਹੁ…
ਦੁਰਗਪਾਲਸੰਗ੍ਯਾ- ਦੁਰ੍ਗ (ਕਿਲੇ) ਦੇ ਪਾਲਣ ਵਾਲਾ. ਗੜ੍ਹ ਦਾ ਰਕ੍ਸ਼੍ਕ. ਕਿਲੇਦਾਰ. ਦੁਰ੍ਗਾਧ੍ਯਕ੍ਸ਼੍.
ਦੁਰਗਮਵਿ- ਦੁਰ੍ਗਮ. ਜਿੱਥੇ ਜਾਣਾ ਔਖਾ ਹੋਵੇ. "ਦੁਰਗਮ ਸਥਾਨ ਸੁਗਰ੍ਮ." (ਸਹਸ ਮਃ ੫) ੨. ਦੁਰਗ ਦੈਤ ਦਾ ਨਾਉਂ ਭੀ ਦੁਰਗਮ ਲਿਖਿਆ ਹੈ. ਦੇਖੋ, ਦੁਰਗਾ ੨.
ਦੁਰਗਾਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ.…
ਦੁਰਗਾ ਸਪਤ ਸਤੀਸੰਗ੍ਯਾ- ਦੁਰ੍ਗਾ ਸਪ੍ਤਸ਼ਤੀ. ਸੱਤ ਸੌ ਸ਼ਲੋਕਾਂ ਦੀ ਦੁਰਗਾ ਮਹਿਮਾ. ਮਾਰਕੰਡੇਯ ਪੁਰਾਣ ਦਾ ਅਧ੍ਯਾਯ ੮੧) ਤੋਂ ਅਃ ੯੪ ਤਕ ਦਾ ਪਾਠ. ਦੇਖੋ, ਸਤਸਈ.
ਦੁਰਗਾਹਸੰ. ਦੁਰ੍ਗਾਹ੍ਯ. ਵਿ- ਜਿਸ ਦਾ ਅਵਗਾਹਨਾ (ਗਾਹੁਣਾ) ਔਖਾ ਹੋਵੇ.
ਦੁਰਗਾਦਿਸੰ. ਦੁਗੰਧ. ਸੰਗਯਾ- ਬੁਰੀ ਗੰਧ. ਬਦਬੂ. ਸੜਿਆਨ. "ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਇ." (ਬਿਲਾ ਮਃ ੫) "ਝੂਠ ਸੰਗਿ ਦੁਰਗਾਧੇ." (ਆਸਾ ਮਃ ੫)
ਦੁਰਗਾਧਸੰ. ਦੁਰ੍ਗਧ. ਸੰਗ੍ਯਾ- ਬੁਰੀ ਗੰਧ. ਬਦਬੂ. ਸੜਿਆਨ. "ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਇ." (ਬਿਲਾ ਮਃ ੫) "ਝੂਠ ਸੰਗਿ ਦੁਰਗਾਧੇ." (ਆਸਾ ਮਃ ੫)
ਦੁਰਗਾਧ੍ਯਕ੍ਸ਼ਸੰ. ਸੰਗ੍ਯਾ- ਦੁਰ੍ਗ- ਅਧ੍ਯਕ੍ਸ਼੍. ਕਿਲੇ- ਦਾਰ. ਦੁਰਗਪਾਲ.
ਦੁਰਗਾਨੌਮੀਦੁਗਾਪੂਜਾ ਦੀ ਤਿਥਿ ਕੱਤਕ ਸੁਦੀ ਨਵਮੀ, ਜਿਸ ਦਿਨ ਪ੍ਰਾਤਹਕਾਲ ਮਧ੍ਯਾਨ੍ਹ ਅਤੇ ਸਾਯੰਕਾਲ ਦੇਵੀ ਦਾ ਪੂਜਨ ਹਿੰਦੂਮਤ ਵਿੱਚ ਵਿਧਾਨ ਹੈ। ੨. ਅੱਸੂ ਸੁਦ…
ਦੁਰਗਾਪਠਦੁਗੰਾ. ਸਪਤਸ਼ਤੀ ਦਾ ਪਾਠ. "ਦੁਰਗਾਪਾਠ ਬਣਾਇਆ ਸਭੇ ਪੌੜੀਆ." (ਚੰਡੀ ੩) ਦੇਖੋ, ਸਤਸਈ ਅਤੇ ਦੁਰਗਾਸਪਤਸਤੀ.
ਦੁਰਗਾਪੁਰਜਿਲਾ ਜਲੰਧਰ, ਤਸੀਲ ਵਾਂ ਸ਼ਹਿਰ, ਥਾਣਾ ਰਾਹੋਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ਡੇਢ ਮੀਲ ਪੂਰਵ ਹੈ. ਇਸ ਪਿੰਡ ਤੋਂ ਲਹਿਂਦੇ ਵੱਲ …
ਦੁਰਗਿਆਣਾਦੁਰ੍ਗਾ ਦਾ ਆਯਨ (ਘਰ). ੨. ਦੇਵੀ ਦਾ ਇੱਕ ਖਾਸ ਮੰਦਿਰ, ਜੋ ਅੰਮ੍ਰਿਤਸਰ ਵਿੱਚ ਹੈ.
ਦੁਰਗੇਇਸੰ. दुर्ज्ञाेय. ਦੁਗੰਯੇਯ. ਵਿ- ਜੋ ਮੁਸ਼ਕਲ ਨਾਲ ਜਾਣਿਆ ਜਾਵੇ. ਜਿਸ ਦਾ ਜਾਣਨਾ ਅੌਖਾ ਹੈ. "ਦੀਹ ਮਹਾ ਦੁਰਗੇਯ ਬਡੋ." (ਗੁਪ੍ਰਸੂ)
ਦੁਰਗੇਯਸੰ. दुर्ज्ञेय. ਦੁਰ੍ਗ੍ਯੇਯ. ਵਿ- ਜੋ ਮੁਸ਼ਕਲ ਨਾਲ ਜਾਣਿਆ ਜਾਵੇ. ਜਿਸ ਦਾ ਜਾਣਨਾ ਔਖਾ ਹੈ. "ਦੀਹ ਮਹਾਂ ਦੁਰਗੇਯ ਬਡੋ." (ਗੁਪ੍ਰਸੂ)
ਦੁਰਗੰਧਸੰਗਯਾ- ਦੁਗੰਧ, ਬਦਬੂ. "ਮੁਖਿ ਆਵਤ ਤਾਕੇ ਦੁਰਗੰਧਿ." (ਸੁਖਮਨੀ) ੨. ਭਾਵ- ਅਪਕੀਰਤਿ. ਬਦਨਾਮੀ। ੩. ਨਿੰਦਿਤ ਪਦਾਰਥ. "ਜੋ ਦੁਜੈਭਾਇ ਸਾਕਤ ਕਾਮਨਾਅਰ…
ਦੁਰਗੰਧਿਸੰਗ੍ਯਾ- ਦੁਰ੍ਗਧ, ਬਦਬੂ. "ਮੁਖਿ ਆਵਤ ਤਾਂਕੇ ਦੁਰਗੰਧਿ." (ਸੁਖਮਨੀ) ੨. ਭਾਵ- ਅਪਕੀਰਤਿ. ਬਦਨਾਮੀ। ੩. ਨਿੰਦਿਤ ਪਦਾਰਥ. "ਜੋ ਦੁਜੈਭਾਇ ਸਾਕਤ ਕਾਮ…
ਦੁਰਗ੍ਰਹਵਿ- ਦੁਰ੍ਗ੍ਰਹ. ਜਿਸ ਦਾ ਫੜਨਾ ਔਖਾ ਹੋਵੇ। ੨. ਜਿਸ ਦਾ ਸਮਝ ਵਿਚ ਆਉਣਾ ਕਠਿਨ ਹੈ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.