ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਦਿਸਾਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍‍ਵ, ਪਸ਼੍ਚਿਮ, ਉੱਤ… ਦਿਸਾਉਰਦੇਖੋ, ਦਿਸਾਵਰ. ਦਿਸਾਸੂਲਸੰ. ਦਿਸ਼ਾਸੂਲ. ਸੰਗ੍ਯਾ- ਹਿੰਦੂਮਤ ਅਨੁਸਾਰ ਕਿਸੇ ਖ਼ਾਸ ਦਿਸ਼ਾ ਵੱਲ ਜਾਣ ਲਈ ਕੋਈ ਖ਼ਾਸ ਦਿਨ ਅਰ ਵੇਲਾ ਸ਼ੂਲ ਜੇਹਾ ਦੁਖਦਾਈ. ਜਿਵੇਂ- ਪੱਛਮ ਵਾਸਤੇ ਸ਼ੁਕ੍… ਦਿਸਾਨਾਗਦੇਖੋ, ਦਸੋ ਨਾਗ ਅਤੇ ਦਿੱਗਜ. ਦਿਸਾਪੁਰੀਕ੍ਰਿ. ਵਿ- ਪਰਦਿਸ਼ਾ ਮੇਂ. ਪਰਦੇਸ਼ ਵਿੱਚ. "ਜਿਨ ਕੇ ਕੰਤ ਦਿਸਾਪੁਰੀ." (ਵਾਰ ਸੂਹੀ ਮਃ ੨) ਦਿਸਾਬਸਤ੍ਰਦੇਖੋ, ਦਿਸਪਟ ਅਤੇ ਦਿਗੰਬਰ. "ਦਿਸਾ ਬਸਤ੍ਰ ਰਾਜੰ." (ਵਿਚਿਤ੍ਰ) ੨. ਵਸਤ੍ਰਰੂਪ ਦਿਸ਼ਾ. ਦਿਸਾਵਰਸੰਗ੍ਯਾ- ਦੇਸ਼- ਅਪਰ. ਦੂਜਾ ਦੇਸ਼. ਪਰਦੇਸ਼. ਵਿਦੇਸ਼. "ਬਹੁਤ ਦਿਸਾਵਰ ਪੰਧਾ." (ਵਾਰ ਰਾਮ ੨. ਮਃ ੫) ਭਾਵ- ਅਨੇਕ ਜਨਮ. ਚੌਰਾਸੀ ਦਾ ਗੇੜਾ. ਦਿਸਾਵਰੀਵਿ- ਅਪਰ ਦੇਸ਼ ਦਾ. ਦੂਜੇ ਮੁਲਕ ਦਾ. ਵਿਦੇਸ਼ੀ। ੨. ਅਪਰ ਦਿਸ਼ਾ (ਵਿਦੇਸ਼) ਨੂੰ. "ਪੰਖੀ ਚਲੇ ਦਿਸਾਵਰੀ." (ਸ. ਕਬੀਰ) ਦਿਸਾ ਵਿਸਾਸੰਗ੍ਯਾ- ਦਿਸ਼ਾ- ਉਪਦਿਸ਼ਾ. ਦੇਖੋ, ਉਪਦਿਸਾ, ਦਸ ਦਿਸਾ ਅਤੇ ਦਿਸਾ. "ਜਤ੍ਰ ਤਤ੍ਰ ਦਿਸਾ ਵਿਸਾ." (ਜਾਪੁ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.