ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਦਿਨਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ … ਦਿਨੀਦਿਨ ਵਿੱਚ. "ਰਾਤੀ ਕਾਲੁ ਘਟੈ ਦਿਨਿ ਕਾਲੁ." (ਵਾਰ ਮਲਾ ਮਃ ੧) ਕਾਲ (ਉਮਰ) ਘਟੈ. ਦਿਨੁਦੇਖੋ, ਦਿਨ. "ਦਿਨੁ ਰੈਨਿ ਸਿਮਰਤ ਸਦਾ ਨਾਨਕ." (ਸਾਰ ਮਃ ੫) ਦੀਨਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ." (ਸ. ਕਬੀਰ) ੨. ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹ… ਦਿਨਰੀਸੰਗਯਾ- ਰਾਤਿ੍ਰ. ਰਾਤ. (ਸਨਾਮਾ) 631 ਦੇਖੋ ਕਾਲਪ੍ਰਮਾਣ ਦਾ ਫੁਟਨੋਟ. ਦਿਨਗਰਹਿ. ਵਿ- ਦਿਨ ਤੋਂ ਪਹਿਲਾ. ਦਿਨ ਚੜੀਨ ਤੋਂ ਅੱਗੇ. ਅਮਿ੍ਰਤਵੇਲੇ. "ਸਬਦ ਤਰੰਗ ਪ੍ਰਗਟਤ ਦਿਨਆਗਰ." (ਸਵੈਯੇ ਮਃ ੪. ਕੇ) ਦਿਨਸਸੰਗਯਾ- ਦਿਵਸ. ਦਿਨ. ਰੋਜ਼. "ਅਉਧ ਘਟੈ ਦਿਨਸੁ ਰੈਣਾ ਰੇ." (ਸੋਹਿਲਾ) ਦਿਨਸੁਸੰਗ੍ਯਾ- ਦਿਵਸ. ਦਿਨ. ਰੋਜ਼. "ਅਉਧ ਘਟੈ ਦਿਨਸੁ ਰੈਣਾ ਰੇ." (ਸੋਹਿਲਾ) ਦਿਨਹਾਸੰਗ੍ਯਾ- ਦਿਨ ਦੇ ਮਿਟਾਉਣ ਵਾਲੀ, ਰਾਤ੍ਰਿ. (ਸਨਾਮਾ) ੨. ਚੰਦ੍ਰਮਾ. ਦੇਖੋ, ਰਜਨੀਸਰ. ਦਿਨਕਰਸੰਗਯਾ- ਸੂਰਜ. "ਦਿਨਕਰੋ ਅਨਦਿਨੁ ਖਾਤ." (ਆਸਾ ਛੰਤ ਮਃ ੫) ਸੂਰਜ ਪ੍ਰਤਿਦਿਨ ਉਮਰ ਖਾਰਿਹਾ ਹੈ. ਦਿਨਕਰੋਸੰਗ੍ਯਾ- ਸੂਰਜ. “ਦਿਨਕਰੋ ਅਨਦਿਨੁ ਖਾਤ.” (ਆਸਾ ਛੰਤ ਮਃ ੫) ਸੂਰਜ ਪ੍ਰਤਿਦਿਨ ਉਮਰ ਖਾਰਿਹਾ ਹੈ. ਦਿਨਕੰਤਸੰਗ੍ਯਾ- ਸੂਰਜ. "ਦਿਨਕਰੋ ਅਨਦਿਨੁ ਖਾਤ." (ਆਸਾ ਛੰਤ ਮਃ ੫) ਸੂਰਜ ਪ੍ਰਤਿਦਿਨ ਉਮਰ ਖਾਰਿਹਾ ਹੈ. ਦਿਨਘਾਟਿਨੀਸੰਗਯਾ- ਰਾਤਿ੍ਰ. (ਸਨਾਮਾ) ਦਿਨਚਰ੍ਯਾਸੰ. दिनचय्र्या. ਸੰਗਯਾ- ਦਿਨਭਰ ਦਾ ਕੰਮ ਧੰਧਾ. ਦਿਨ ਦਾ ਵਿਹਾਰ ਰਾਜ। ੨. ਰੋਜ਼ਾਨਾ ਕੰਮ. ਦਿਨਛੇਦਿੱਤਾ ਹੈ. ਦਿੱਤੀ ਹੈ. "ਸੋਭਾ ਹਰਿ ਪ੍ਰਭੁ ਦਿਨਛੇ." (ਬਸੰ ਮਃ ੪) ਦਿਨਥੇਦੇਈਏ. ਦੇਵੀਏ. ਦੇਖੋ, ਦਿਨ ੩. ਦਿਨਦੁਤਸੰਗਯਾ- ਅਰੁਣ. ਪੁਰਾਣਾ ਅਨੁਸਾਰ ਸੂਰਯ ਦਾ ਰਥਵਾਨ, ਜਿਸ ਦੀ ਸੁਰਖੀ ਦਿਨ ਚੜੀਨ ਤੋਂ ਪਹਿਲਾ ਦਿਖਾਈ ਦਿੰਦੀ ਹੈ. ਦਿਨਧਿਸੰਗ੍ਯਾ- ਦਿਨ ਨੂੰ ਧਾਰਣ ਵਾਲਾ. ਦਿਨਮਣਿ. ਸੂਰਯ. "ਦਿਨਧਿ ਲਟ੍ਯੋ ਨਿਸਪਤਿ ਠਟ੍ਯੋ." (ਗੁਵਿ ੧੦) ਦਿਨਧੁਜਸੰਗਯਾ- ਸੂਰਜ. ਮਾਰਤੰਡ. ਪ੍ਰਭਾਕਰ. ਦਿਨਧਜਸੰਗ੍ਯਾ- ਸੂਰਜ. ਮਾਰਤੰਡ. ਪ੍ਰਭਾਕਰ. ਦਿਨਪਤਿਸੰਗ੍ਯਾ- ਸੂਰਜ. ਮਾਰਤੰਡ. ਪ੍ਰਭਾਕਰ. ਦਿਨ ਪਰਨਾਹਿ- ਬੁਰਾ ਦਿਨ ਆਉਣਾ. ਮੰਦ ਦਿਨ ਦਾ ਪੈਣਾ. ਵਿਪਦਾ ਆਉਣਾ. "ਸਭ ਦੇਵਨ ਕੋ ਦਿਨ ਪਰੈ." (ਹਿਸਨਾਵ) ਦਿਨ ਪੈਣਾਕ੍ਰਿ- ਬੁਰਾ ਦਿਨ ਆਉਣਾ. ਮੰਦ ਦਿਨ ਦਾ ਪੈਣਾ. ਵਿਪਦਾ ਆਉਣਾ. "ਸਭ ਦੇਵਨ ਕੋ ਦਿਨ ਪਰੈ." (ਕ੍ਰਿਸਨਾਵ) ਦਿਨਪ੍ਰਤਿਹਿ. ਵਿ- ਪ੍ਰਤਿਦਿਨ. ਨਿਤਯ. ਹਮੇਸ਼ਹ. "ਦਿਨਪ੍ਰਤਿ ਕਰੈ ਕਰੈ ਪਛੁਤਾਪੈ." (ਧਨਾ ਮਃ ੫) ਦਿਨਬਦਿਨਕ੍ਰਿ. ਵਿ- ਪ੍ਰਤਿਦਿਨ. ਨਿਤ੍ਯ. ਹਮੇਸ਼ਹ. "ਦਿਨਪ੍ਰਤਿ ਕਰੈ ਕਰੈ ਪਛੁਤਾਪੈ." (ਧਨਾ ਮਃ ੫) ਦਿਨਮਣਿਸੰਗ੍ਯਾ- ਸੂਰਯ. ਦਿਨਮਣਿ ਸੁਤ ਅਸਤ੍ਰਸੰਗ੍ਯਾ- ਸੂਰਜ ਦਾ ਪੁਤ੍ਰ ਯਮ, ਉਸ ਦਾ ਸ਼ਸਤ੍ਰ ਫਾਸੀ (ਪਾਸ਼). (ਸਨਾਮਾ) ਦਿਨਮਾਨਸੰਗ੍ਯਾ- ਦਿਨ ਦਾ ਪ੍ਰਮਾਣ. ਦਿਨ ਦੀ ਮਿਣਤੀ. ਸੂਰਜ ਚੜ੍ਹਨ ਤੋਂ ਛਿਪਣ ਤੀਕ ਦਾ ਵੇਲਾ. ਇਹ ਉੱਤਰਾਯਣ ਅਤੇ ਦੱਖਣਾਯਨ ਦੇ ਹਿਸਾਬ ਵਧਦਾ ਘਟਦਾ ਰਹਿਂਦਾ ਹ… ਦਿਨਰਾਉਸੰਗਯਾ- ਸੂਰਜ. ਦਿਨਰਾਇਸੰਗ੍ਯਾ- ਸੂਰਜ. ਦਿਨਰਾਜਸੰਗ੍ਯਾ- ਸੂਰਜ. ਦਿਨਰਾਜ ਨੰਦਸੰਗਯਾ- ਸੂਰਜ ਦਾ ਪੁਤ੍ਰ, ਯਮ। ੨. ਕਰਣ। ੩. ਸੁਗ੍ਰੀਵ. ਦਿਨਰਾਜਨੰਦਨਸੰਗ੍ਯਾ- ਸੂਰਜ ਦਾ ਪੁਤ੍ਰ, ਯਮ। ੨. ਕਰਣ। ੩. ਸੁਗ੍ਰੀਵ. ਦਿਨਰਾਤਦੇਖੋ, ਕਾਲਪ੍ਰਮਾਣ ਦਾ ਫੁਟਨੋਟ. ਦਿਨਰੇਨਾਰਦਿਨ ਰਾਤ ਭਰ. ਭਾਵ- ਨਿਰੰਤਰ. "ਕਲਾਣੇ ਦਿਨ ਰੈਣਾਰ." (ਵਾਰ ਰਾਮ ੨. ਮਃ ੫) ਦਿਨ ਰਾਤ ਜਸ ਗਾਉਂਦਾ ਹੈ. ਦਿਨਰੇਨਿਦਿਨ ਅਤੇ ਰਜਨਿ. ਦਿਨ ਰਾਤ। ੨. ਭਾਵ- ਨਿਰੰਤਰ. ਸਦੈਵ। ੩. ਮਾਝ ਰਾਗ ਵਿੱਚ ਇੱਕ ਸ਼ਬਦ ਦੀ ਖਾਸ ਸੰਗਯਾ ਹੈ, ਜਿਸ ਵਿੱਚ ਦਿਨ ਰਾਤ ਦੇ ਕਰਨ ਯੋਗਯ ਕਰਮ … ਦਿਨ ਰੈਨਾਈਦਿਨਰਾਤ ਭਰ. ਭਾਵ- ਲਗਾਤਾਰ. ਨਿਰੰਤਰ. "ਜਪਿ ਨਾਥੁ ਦਿਨੁ ਰੈਨਾਈ." (ਰਾਮ ਮਃ ੫) ਦਿਨਾਂਤਸੰਗ੍ਯਾ- ਦਿਨ ਦਾ ਅੰਤ, ਸੰਝ। ੨. ਚੰਦ੍ਰਮਾ. "ਧਰ ਹੋਂ ਦਿਨਾਂਤਵਤਾਰ." (ਚੰਦ੍ਰਾਵਾ) ਦਿਨਾਂਤ (ਚੰਦ੍ਰਮਾ) ਦਾ ਅਵਤਾਰ ਧਾਰਾਂਗਾ. ਦਿਨਾਂ ਏ ਫੇਰਜ਼ਮਾਨੇ ਦੀ ਗਰਦਿਸ਼. ਵਿਧਿ ਹੋਤ ਫੂਹਰ ਕਲਪਤਰੁ ਥੂਹਰ ਸੋ ਭੂਮਿਸੁਰ ਚੂਹਰ ਕੀ ਹੋਤ ਪਰਿਪਾਟੀ ਕੋ, ਭੂਪਤਿ ਮੰਗੈਯਾ ਹੋਤ ਕਾਮਧੇਨੁ ਗੈਯਾ ਹੋਤ ਗਯੰਦ … ਦਿਨਾਂਧਸੰ. ਸੰਗ੍ਯਾ- ਦਿਨ ਨੂੰ ਅੰਨ੍ਹਾਂ ਰਹਿਣ ਵਾਲਾ. ਜਿਸ ਨੂੰ ਦਿਨੇ ਨਜਰ ਨਾ ਆਵੇ। ੨. ਨੇਤ੍ਰ ਰੋਗ, ਜਿਸ ਕਰਕੇ ਦਿਨ ਨੂੰ ਦਿਖਾਈ ਨਹੀਂ ਦਿੰਦਾ. ਦੇਖੋ, ਅ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.