ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਤਨਾਤਣਿਆ. ਫੈਲਿਆ. ਦੇਖੋ, ਤਨਨਾ. "ਸਗਲ ਪਸਾਰਾ ਤੁਮ ਤਨਾ." (ਮਾਰੂ ਸੋਲਹੇ ਮਃ ੫) ੨. ਸੰਗ੍ਯਾ- ਵਿਸ੍ਤਾਰ. ਫੈਲਾਉ. "ਸਗਲ ਸਮਗ੍ਰੀ ਜਾਕਾ ਤਨਾ." (ਸੁਖਮਨ… ਤਨਾਵਦੇਖੋ, ਤ਼ਨਾਬ। ੨. ਖਿੱਚ. ਤਣਨ ਦਾ ਭਾਵ. ਤਨਾਉਸੰਗ੍ਯਾ- ਤਣਨ ਦਾ ਭਾਵ। ੧. ਖਿੱਚ. ਤਨਾਈਤਨਨ ਕਰਵਾਈ. ਫੈਲਾਈ. "ਪੁਰੀਆ ਏਕ ਤਨਾਈ." (ਗਉ ਕਬੀਰ) ਦੇਖੋ, ਗਜ ਨਵ. ਤਨਾਸੁਖ਼ਅ਼. [تناشُخ] ਨਸਖ਼ (ਅਦਲ ਬਦਲ) ਹੋਣ ਦਾ ਭਾਵ. ਆਵਾਗਮਨ. ਜੀਵਾਤਮਾ ਦਾ ਇੱਕ ਦੇਹ ਛੱਡਕੇ ਦੂਜੇ ਸ਼ਰੀਰ ਵਿੱਚ ਪ੍ਰਵੇਸ਼. Transmigration. ਦੇਖੋ, ਆਵਾ… ਤਨਾਜਾਅ਼. [تنازع] ਤਨਾਜ਼ਅ਼. ਸੰਗ੍ਯਾ- ਨਜ਼ਾਅ਼ (ਝਗੜਨ) ਦਾ ਭਾਵ. ਝਗੜਾ. ਵਿਵਾਦ. ਤਨਾਬਅਿ. ⁧طناب⁩ ਸੰਗਯਾ- ਤਣਨ ਦੀ ਰੱਸੀ. ਡੋਰੀ. ਤਣਾਵ। ੨. ਢੋਲ ਮਿ੍ਰਦੰਗ ਆਦਿ ਦਾ ਸਾਜ਼ਾ ਦੀ ਬੱਧਰੀ ਅਥਵਾ ਡੋਰ। ੩. ਜਮੀਨ ਮਿਣਨ ਦੀ ੬੦ ਗਜ ਲੰਮੀ ਜਰੀ… ਤਨਾਲਅ਼. [تناوُل] ਤਨਾਵੁਲ. ਸੰਗ੍ਯਾ- ਪਕੜਨ ਦੀ ਕ੍ਰਿਯਾ. ਗਰਿਫ਼ਤ ਵਿੱਚ ਲਿਆਉਣਾ। ੨. ਤਲਵਾਰ ਦੇ ਮਿਆਨ ਪੁਰ ਲੱਗਿਆ ਚਾਂਦੀ ਸੁਇਨੇ ਆਦਿ ਦਾ ਉਹ ਸੰਮ, ਜਿ… ਤਨਾਵੁਲਅ਼. ਤਨਾਵੁਲ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਗ੍ਰਾਸ ਫੜਕੇ ਮੂੰਹ ਵਿੱਚ ਪਾਉਣ ਦਾ ਕਰਮ. ਭੋਜਨ ਕਰਨਾ. ਤਨਾਬਨਾਦੇਖੋ, ਤਾਣਾਵਾਣਾ. "ਤਾਨਾ ਬਾਨਾ ਕਛੂ ਨ ਸੂਝੈ." (ਬਿਲਾ ਕਬੀਰ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.