ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੰਘਸੰ. जङ्घा ਜੰਘਾ. ਸੰਗ੍ਯਾ- ਗੋਡੇ ਤੋਂ ਹੇਠ ਅਤੇ ਗਿੱਟੇ ਤੋਂ ਉੱਪਰਲਾ ਭਾਗ. ਟੰਗ. ਲੱਤ. "ਇਨੀ ਨਿਕੀ ਜੰਘੀਐ ਥਲਿ ਡੂਗਰਿ ਭਵਿਓਮ." (ਸ. ਫਰੀਦ)
ਜੰਘਾਦੇਖੋ, ਜੰਘ। ੨. ਦੇਖੋ, ਪਰਤੀਰਨ.
ਜੰਘੀਐਜੰਘਾਂ (ਲੱਤਾਂ) ਨਾਲ. ਦੇਖੋ, ਜੰਘ.
ਜਘਨਸੰ. ਸੰਗ੍ਯਾ- ਫ਼ੌਜ ਦਾ ਪਿਛਲਾ ਭਾਗ। ੨. ਚਿੱਤੜ. ਨਿਤੰਬ। ੩. ਪੇਡੂ.
ਜਘਨਾਦੇਖੋ, ਜਘਨਯ.
ਜਘਨੀਦੇਖੋ, ਜਘਨ੍ਯ.
ਜਘਨ੍ਯਸੰ. ਸੰਗ੍ਯਾ- ਸ਼ੂਦ੍ਰ। ੩. ਮੁੱਲ ਲਿਆ ਹੋਇਆ ਦਾਸ. ਗ਼ੁਲਾਮ। ੩. ਵਿ- ਨੀਚ। ੪. ਕਮੀਨਾ। ੫. ਅੰਤਿਮ. ਪਿਛਲਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.