ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਿਅਸੰਗ੍ਯਾ- ਜੀਵ। ੨. ਮਨ. ਚਿੱਤ। ੩. ਪ੍ਰਾਣੀ। ੪. ਜੀਵਨ.
ਜਿਅੰਦੇਖੋ, ਜੁਅੰ.
ਜੀਅਸੰਗ੍ਯਾ- ਪ੍ਰਾਣੀ ਜੀਵਨ. "ਮੈ ਤਉ ਮੋਲਿ ਮਹਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਮਨ. ਚਿੱਤ. "ਜੀਅ ਸੰਗਿ ਪ੍ਰਭੁ ਅਪਨਾ ਧਰਤਾ." (ਆਸਾ ਮਃ ੫) ੩. ਜ…
ਜਿਅਲਫਾ. زان ਜ਼ਯਾ ਸੰਗਯਾ- ਨੁਕਿਸਾਨ. ਹਾਨਿ। ੨. ژان ਜਿਆ ਵਿ- ਹੋਧ ਦਾ ਭਰਿਆ. ਤੁੰਦਖੂ. ਗੂਸੈਲਾ.
ਜਿਅਰਦਹਅਿ. زادہ ਜ਼ਯਾਦਹ. ਵਿ- ਅਧਿਕ. ਵਿਸ਼ੇਸ. ਬਹੁਤਾ.
ਜਿਅਰਤਦੇਖੋ, ਜਯਾਰਤ ਅਤੇ ਜਾਰਤ ੨.
ਜੀਅਹੁਦੇਖੋ, ਜੀਅਉ। ੨. ਜੀਅ (ਮਨ) ਤੋਂ. ਦਿਲ ਸੇ. "ਜੀਅਹੁ ਨਿਰਮਲ ਬਾਹਰਹੁ ਨਿਰਮਲ." (ਅਨੰਦੁ)
ਜੀਅਕਃਸੰ. ਉਪਜੀਵਿਕਾ. ਰੋਜ਼ੀ. "ਉਚਰਣੰ ਸਰਬ ਜੀਅਕਹ." (ਸਹਸ ਮਃ ੫) ਸਭ ਕਥਨ ਉਪਜੀਵਿਕਾ ਵਾਸਤੇ ਹੈ। ੨. ਜੀਵ ਦਾ।੩ ਜੀਵ ਨੂੰ.
ਜੀਅ ਜੀਅਨਜੀਵਾਂ ਦਾ ਜੀਵਨ ਕਰਤਾਰ। ੨. ਪਵਨ. ਹਵਾ.
ਜੀਅਜਤ੍ਜੀਵਜੰਤੁ. ਵਡੇ ਛੋਟੇ ਜੀਵ. ਸਰਵ ਜੀਵ. "ਜੀਅਜੰਤ ਸਗਲੇ ਪ੍ਰਤਿਪਾਲ." (ਰਾਮ ਮਃ ੫) "ਜੀਅਜੰਤ੍ਰ ਕਰੇ ਪ੍ਰਿਤਪਾਲ." (ਮਾਲੀ ਮਃ ੫)
ਜੀਅਜਤ੍ਰਜੀਵਜੰਤੁ. ਵਡੇ ਛੋਟੇ ਜੀਵ. ਸਰਵ ਜੀਵ. "ਜੀਅਜੰਤ ਸਗਲੇ ਪ੍ਰਤਿਪਾਲ." (ਰਾਮ ਮਃ ੫) "ਜੀਅਜੰਤ੍ਰ ਕਰੇ ਪਿ੍ਰਤਪਾਲ." (ਮਾਲੀ ਮਃ ੫)
ਜੀਅਣੁਦੇਖੋ, ਜੀਵਨ। ੨. ਦੇਖੋ, ਜੀਅਨ.
ਜੀਅਦਾਨਸੰਗ੍ਯਾ- ਜੀਵਨਦਾਨ. ਸੱਚੀ ਜ਼ਿੰਦਗੀ ਦੀ ਦਾਤ. "ਜੀਆ ਦਾਨ ਦੇ ਭਗਤੀ ਲਾਇਨ." (ਸੂਹੀ ਮਃ ੫) ੨. ਜਾਨਬਖਸ਼ੀ. ਜੀਵਦਾਨ। ੩. ਜਲਦਾਨ. ਦੇਖੋ, ਜੀਅ ੩.
ਜੀਅ ਪਿੰਡੁਦੇਖੋ, ਜੀਉ ਪਿੰਡੁ. "ਜੀਅ ਪਿੰਡੁ ਕੇ ਪ੍ਰਾਨ ਅਧਾਰੇ." (ਆਸਾ ਮਃ ੫)
ਜੀਅਰਾਸੰਗਯਾ- ਜੀਵਾਤਮਾ। ੨. ਮਨ. ਚਿੱਤ. "ਹਰਿ ਬਿਨ ਜੀਅਰਾ ਰਹਿ ਨ ਸਕੈ." (ਗੂਜ ਮਃ ੪) "ਜੀਅੜਾ ਅਗਨਿ ਬਰਾਬਰਿ ਤਪੈ." (ਗਉ ਮਃ ੧) ੩. ਜੀਵ. ਪ੍ਰਾਣੀ. "ਪ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.