ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਾਪੁਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ…
ਜਾਪਸੰ. ਸੰਗ੍ਯਾ- ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ। ੨. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. "ਅੰਮ੍ਰਿਤ ਵ…
ਜਾਪੀਸੰ. जापिन. ਵਿ- ਜਪਕਰਤਾ. ਜਾਪਕ. "ਨਾਨਕ ਜਾਪੀ ਜਪੁ ਜਾਪੁ." (ਰਾਮ ਮਃ ੫) ਜਾਪ੍ਯ (ਜਪਣ ਯੋਗ੍ਯ) ਜਪ ਦਾ ਜਾਪਕ ਹੈ। ੨. ਪ੍ਰਤੀਤ ਹੁੰਦਾ. ਜਾਣਿਆ ਜਾ…
ਜਾਪਿਜਪਣ ਦਾ ਅਮਰ. ਜਪ. "ਮਨ ਮਾਹਿ ਜਾਪਿ ਭਗਵੰਤੁ." (ਰਾਮ ਮਃ ੫) "ਆਠ ਪਹਰ ਪ੍ਰਭ ਕਾ ਜਪੁ ਜਾਪਿ." (ਰਾਮ ਮਃ ੫) ੨. ਸੰ. ज्ञाप्ति ਗ੍ਯਪ੍ਤਿ. ਸੰਗ੍ਯਾ-…
ਜਾਪੂਧੁੱਟਾ ਗੋਤ ਦਾ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ। ੨. ਬਸੀ (ਵਸੀ) ਗੋਤ ਦਾ ਖਤ੍ਰੀ, ਜੋ ਗੁਰੂ ਅਰਜਨਦੇਵ ਦਾ ਅਨੰਨ ਸਿੱਖ ਹੋਇਆ. "ਜਾਪੂ ਵੱਸੀ ਸੇਵ …
ਜਾਪੁਜੀਜਾਪੁ. ਜਪੁਜੀ ਤੁਲ੍ਯ ਪਵਿਤ੍ਰ ਗੁਰਬਾਣੀ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ. ਇਹ ਨਿਤ੍ਯ ਗੁਰਸਿੱਖਾਂ ਕਰਕੇ ਪੜ੍ਹੀ ਜਾਂਦੀ ਹੈ. ਕਿਤਨੇ …
ਜਾਪਸਿਪ੍ਰਤੀਤ ਦੇਵੇਗਾ. ਭਾਨ ਹੋਊ। ੨. ਜਾਣੇਗਾ। ੩. ਜਪੇਗਾ.
ਜਾਪਸੀਜਪ ਕਰਨ ਵਾਲਾ. ਜਾਪਕ. "ਪ੍ਰਬੋਧ ਹਾਰੇ ਜਾਪਸੀ." (ਅਕਾਲ) ੨. ਦੇਖੋ, ਜਾਪਸਿ.
ਜਾਪਹਦੇਖੋ, ਗਯਪ ਧਾ. ਜਾਪਦਾ ਹੈ. ਪ੍ਰਤੀਤ ਹੁੰਦਾ ਹੈ। ੨. ਪ੍ਰਸਿੱਧ ਹੁੰਦਾ ਹੈ. "ਦਰਗਹਿ ਜਾਪਹਿ ਸੇਈ." (ਸੋਰ ਮਃ ੩) ੩. ਜਪਦਾ ਹੈ. ਜਾਪ ਕਰਦਾ ਹੈ। ੪. …
ਜਾਪਹਿਦੇਖੋ, ਗ੍ਯਪ ਧਾ. ਜਾਪਦਾ ਹੈ. ਪ੍ਰਤੀਤ ਹੁੰਦਾ ਹੈ। ੨. ਪ੍ਰਸਿੱਧ ਹੁੰਦਾ ਹੈ. "ਦਰਗਹਿ ਜਾਪਹਿ ਸੇਈ." (ਸੋਰ ਮਃ ੩) ੩. ਜਪਦਾ ਹੈ. ਜਾਪ ਕਰਦਾ ਹੈ। ੪.…
ਜਾਪਹੁਜਪੋ. ਜਾਪ ਕਰੋ. "ਮਨੁ, ਜਾਪਹੁ ਰਾਮ ਗੁਪਾਲ." (ਕਾਨ ਮਃ ੪. ਪੜਤਾਲ)
ਜਾਪਕਵਿ- ਜਾਪ ਕਰਨ ਵਾਲਾ. ਜਪੀਆ.
ਜਾਪਜੀਜਾਪੁ. ਜਪੁਜੀ ਤੁਲਯ ਪਵਿਤ੍ਰ ਗੁਰਬਾਣੀ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ. ਇਹ ਨਿਤਯ ਗੁਰਸਿੱਖਾ ਕਰਕੇ ਪੜੀੀ ਜਾਦੀ ਹੈ. ਕਿਤਨੇ ਵਿਦ੍…
ਜਾਪਨਾਹਿ- ਭਾਸਣਾ. ਪ੍ਰਗਟ ਹੋਣਾ। ੨. ਮਾਲੂਮ ਹੋਣਾ. ਦੇਖੋ, ਗਯਾਪਨ.
ਜਾਪਣੀਦੇਖੋ, ਜਾਪਨੀ.
ਜਾਪਨੀਯਵਿ- ਜਪਨੀਯ. ਜਪਣ ਯੋਗ੍ਯ.
ਜਾਪਯੇਜਾਪਯ ਹੈ. ਜਪਣ ਯੋਗਯ ਹੈ. "ਕਿ ਸਰਬਤ੍ਰ ਜਾਪਯੈ." (ਜਾਪੁ) ੨. ज्ञाप्य (ਗਯਾਪਯ) ਹੈ. ਜਤਲਾਉਣ ਯੋਗਯ ਹੈ. ਸੂਚਨ ਕਰਨੇ ਲਾਇਕ ਹੈ.
ਜਾਪਾਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ। ੨. ਭੰਡਾਰੀ ਗੋਤ ਦਾ ਸ਼੍ਰੀ ਗੁਰੂ ਅਰਜਨ ਦੇਵ ਦਾ ਸ਼ਾਹਦਰਾ ਨਿਵਾਸੀ ਇੱਕ ਸਿੱਖ.
ਜਾਪਾਨਇੱਕ ਪ੍ਰਸਿੱਧ ਦੇਸ਼, ਜੋ ਸ਼ਾਂਤ ਮਹਾਸਾਗਰ (Pacific Ocean) ਵਿੱਚ ਟਾਪੂਆਂ ਦੀ ਲੜੀ ਪੁਰ ਆਬਾਦ ਹੈ. ਇਸ ਨੂੰ ਜਾਪਾਨੀ "ਨਿੱਪਾਨ" ਆਖਦੇ ਹਨ, ਜਿਸ ਦਾ …
ਜਾਪਾਨੀਜਾਪਾਨ ਦਾ ਵਸਨੀਕ। ੨. ਜਾਪਾਨ ਨਾਲ ਹੈ ਜਿਸ ਦਾ ਸੰਬੰਧ। ੩. ਜਾਪਾਨ ਦੀ ਬੋਲੀ.
ਜਾਪੈਜਪਦਾ ਹੈ. ਜਾਪ ਕਰਦਾ ਹੈ। ੨. ਪ੍ਰਤੀਤ ਹੁੰਦਾ ਹੈ. "ਜਾਪੈ ਆਪਿ ਪ੍ਰਭੂ ਤਿਹ ਲੋਇ." (ਓਅੰਕਾਰ) "ਨਾਨਕ ਗਇਆ ਜਾਪੈ ਜਾਇ." (ਜਪੁ) ੩. ਜਾਣੀਏ. "ਕਿ ਜਾ…
ਜਾਪੀਏਜਪੀਅੈ. "ਸਾਚਾ ਨਾਉ ਓਥੈ ਜਾਪੀਅੈ." (ਵਾਰ ਗੂਜ ੨. ਮਃ ੫) ੨. ਪ੍ਰਤੀਤ ਹੁੰਦਾ ਹੈ. ਭਾਸਦਾ ਹੈ। ੩. ਜਾਣੀਦਾ ਹੈ.
ਜਾਪੇਜਪਦਾ ਹੈ. "ਆਠ ਪਹਿਰ ਤੁਧੁ ਜਾਪੇ ਪਵਨਾ." (ਮਾਝ ਮਃ ੫) ੨. ਸੰਗ੍ਯਾ- ਜਾਯ- ਆਪ. ਜਲਪ੍ਰਵਾਹ. ਨਾਲਾ. "ਜਾਪੇ ਚੱਲੇ ਰੱਤ ਦੇ." (ਚੰਡੀ ੩) ੩. ਵ੍ਯ- ਮ…
ਜਾਪਯਸੰ. ਵਿ- ਜਪਣ ਯੋਗਯ। ੨. ਸੰਗਯਾ- ਸਤੋਤ੍ਰ. ਪ੍ਰਾਰਥਨਾ। ੩. ज्ञाप्य ਗਯਾਪਯ. ਇਵ- ਜਤਲਾਉਣ- ਯੋਗਯ. ਸੂਚਨਾ ਦੇ ਲਾਇਕ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.