ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਨਿਅਤਜਾਨੀਅਤ. ਜਾਣੀਦਾ. "ਜਾਕੋ ਰੂਪ ਰੰਗ ਨਹਿ ਜਨਿਅਤ." ( ਹਜਾਰੇ ੧੦)
ਜਨਿਤਸੰ. ਵਿ- ਪੈਦਾ ਹੋਇਆ. "ਮੋਹ ਜਨਿਤ ਸੰਸੈ ਸਭ ਹਰਹੀਂ." (ਨਾਪ੍ਰ) ੨. ਉਤਪੰਨ ਕੀਤਾ ਹੋਇਆ.
ਜਨਿੰਦਾਵਿ- ਜਾਣਨ ਵਾਲਾ. ਗ੍ਯਾਤਾ।੨ ਜਨਨ ਕਰਿੰਦਾ. ਉਤਪੰਨ ਕਰਤਾ.
ਜਨਿੰਦ੍ਰਜਨ- ਇੰਦ੍ਰ. ਜਨੇਂਦ੍ਰ. ਜਨਾ ਦਾ ਸ੍ਵਾਮੀ. ਨਰਪਤਿ. ਰਾਜਾ। ੨. ਭਗਤਾਂ ਦਾ ਸ੍ਵਾਮੀ ਕਰਤਾਰ. "ਸ੍ਰੀ ਜਨਿੰਦ੍ਰ ਕੋ ਚੋਜ ਬਿਸਾਲਾ." (ਸਲੋਹ)
ਜਨਿਯਤਜਾਣੀਦਾ. ਦੇਖੋ, ਜਨਿਅਤ. "ਅਧਿਕ ਰੂਪ ਜਨਿਯਤ ਤਾਂਕੋ ਜਗ." (ਚਰਿਤ੍ਰ ੨੫੧) "ਜਗਤ ਭਯੋ ਤਾਂਤੇ ਸਭ ਜਨਿਯਤ." (ਚੌਬੀਸਾਵ)
ਜਨੀਆਦੇਖੋ, ਜਨੀ ੩. ਅਤੇ ਰਾਮਜਨੀਆ.
ਜਨੀਯਤਦੇਖੋ, ਜਨਿਅਤ, ਜਨਿਯਤ ਅਤੇ ਜਾਨੀਯਤ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.