ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਜਤਿਦੇਖੋ, ਯਤਿ। ੨. ਜਾਤਿ. "ਜਤਿ ਮੇਰੀ ਪਤਿ ਮੇਰੀ ਧਨ ਹਰਿ ਨਾਮ." (ਸੂਹੀ ਮਃ ੫) ੩. ਸੰਗੀਤ ਅਨੁਸਾਰ ਗਾਯਨ ਦੀ ਧਾਰਣਾ ਦਾ ਨਾਉਂ ਜਤਿ (ਯਤਿ) ਹੈ. ਅਤੇ … ਜਤਸੰ. ਯਤ੍ਰ. ਕ੍ਰਿ. ਵਿ- ਜਿੱਥੇ. ਜਹਾਂ. "ਜਤ ਜਤ ਜਾਈਐ ਤਤ ਤਤ ਦ੍ਰਿਸਟਾਏ." (ਬਿਲਾ ਮਃ ੫) ੨. ਦੇਖੋ, ਜਤੁ ਅਤੇ ਯਤ। ੩. ਦੇਖੋ, ਜੱਤ. ਜਤੀਸੰ. यतिन् ਵਿ- ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. "ਜਤੀ ਸਤੀ ਕੇਤੇ ਬਨਬਾਸੀ." (ਮਾਰੂ ਸੋਲਹੇ ਮਃ ੧) ੨. ਸੰਗ੍ਯਾ- ਮੁਨਿ. ਗੁਰਮੁ… ਜਤੂਸੰ. ਯਤ. ਸੰਗਯਾ- ਇੰਦ੍ਰੀਆ ਨੂੰ ਕਾਬੂ ਕਿਰਨਾ. "ਜਤੁ ਪਹਾਰਾ ਧੀਰਜੁ ਸੁਨਿਆਰੁ." (ਜਪੁ) ੨. ਸੰ. ਜਤੁ. ਗੂੰਦ। ੩. ਲਾਖ (ਲਾਖਾ) ਜੰਤਸੰ. जन्तु ਜੰਤੁ. ਸੰਗ੍ਯਾ- ਜਨਮ ਲੈਣ ਵਾਲਾ ਜੀਵ. ਪ੍ਰਾਣੀ. ਜਾਨਵਰ. "ਇਕਿ ਜੰਤ ਭਰਮਿ ਭੁਲੇ." (ਆਸਾ ਛੰਤ ਮਃ ੩) ੨. ਸੰ. यन्त्र ਯੰਤ੍ਰ. ਕਲ. "ਸ… ਜੰਤੀਜੰ. यनित्रन् ਯੰਤ੍ਰੀ ਵਿ- ਯੰਤ੍ਰ (ਕਲ) ਹੈ ਜਿਸ ਦੇ ਹੱਥ. ਮਸ਼ੀਨ ਚਲਾਉਣ ਵਾਲਾ। ੨. ਵਾਜਾ ਵਜਾਉਣ ਵਾਲਾ. "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ… ਜੰਤ੍ਰਸੰਗ੍ਯਾ- ਜੰਤੁ. ਜਾਨਵਰ। ੨. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. "ਜੀਅ ਜੰਤ੍ਰ ਸਭਿ ਤੇਰੇ ਥਾਪੇ." (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾ… ਜਤਿ ਪਤਿਜਾਤਿ ਅਤੇ ਪੰਕ੍ਤਿ. ਜਾਤਿ ਗੋਤ੍ਰ. ਜਿਵੇਂ ਜਾਤਿ ਖਤ੍ਰੀ ਅਤੇ ਗੋਤ੍ਰ ਸੂਰੀ ਕਪੂਰ ਆਦਿ ਹਨ. "ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ." (ਆਸਾ ਅਃ … ਜਤਕਤਸੰ. ਯਤ੍ਰ ਕੁਤ੍ਰ. ਹਿ. ਵਿ- ਜਿੱਥੇ ਕਿੱਥੇ. ਝਹਾ ਕਹਾ. "ਜਤਕਤ ਤੁਮ ਭਰਪੂਰ ਹਹੁ." (ਬਿਲਾ ਮਃ ੫) "ਜਤਕਤਹ ਤਤਹ ਦਿ੍ਰਸਟੇ." (ਸਹਸ ਮਃ ੫) "ਜਤਕਤਾ ਤ… ਜਤਕਤਾਸੰ. ਯਤ੍ਰ ਕੁਤ੍ਰ. ਕ੍ਰਿ. ਵਿ- ਜਿੱਥੇ ਕਿੱਥੇ. ਝਹਾਂ ਕਹਾਂ. "ਜਤਕਤ ਤੁਮ ਭਰਪੂਰ ਹਹੁ." (ਬਿਲਾ ਮਃ ੫) "ਜਤਕਤਹ ਤਤਹ ਦ੍ਰਿਸਟੇ." (ਸਹਸ ਮਃ ੫) "ਜਤਕ… ਜਤਨਸੰ. ਯਤ੍ਨ. ਸੰਗ੍ਯਾ- ਉਪਾਯ. "ਜਤਨ ਬਹੁਤ ਸੁਖ ਕੇ ਕੀਏ." (ਸ. ਮਃ ੯) ੨. ਯਤ ਧਾਰਣ. ਇੰਦ੍ਰਿਯਨਿਗ੍ਰਹਿ. "ਜਤਨ ਤਪਨ ਭ੍ਰਮਨ." (ਕਾਨ ਮਃ ੫) ਜਤਬ੍ਰਤਸੰਗ੍ਯਾ- ਯਤਵ੍ਰਤ. ਇੰਦ੍ਰੀਆਂ ਦੇ ਸੰਯਮ ਦਾ ਨਿਯਮ. "ਦਾਨ ਦਯਾ ਦਮ ਸੰਜਮ ਨੇਮ ਜਤਬ੍ਰਤ." (ਸਵੈਯੇ ੩੩) ਜਤਲਾਉਣਾਹਿ- ਦਯੋਤਨ ਕਰਨਾ. ਗਯਾਤ ਕਰਾਉਣਾ. ਮਾਲੂਮ ਕਰਾਉਣਾ. ਇਲਮ ਵਿੱਚ ਲਿਆਉਣਾ. ਆਗਾਹ ਕਰਨਾ। ੨. ਪਤਾ ਦੇਣਾ. ਜਤਾਨਾਕ੍ਰਿ- ਦ੍ਯੋਤਨ ਕਰਨਾ. ਗ੍ਯਾਤ ਕਰਾਉਣਾ. ਮਾਲੂਮ ਕਰਾਉਣਾ. ਇਲਮ ਵਿੱਚ ਲਿਆਉਣਾ. ਆਗਾਹ ਕਰਨਾ। ੨. ਪਤਾ ਦੇਣਾ. ਜਤੀਲੀਵਿ- ਜੱਤ (ਝੰਡ) ਵਾਲੀ. ਜਿਵੇਂ- ਜਤੀਲੀ ਭੇਡ। ੨. ਸੰ. ਜਯਿਤ੍ਰੀ. ਜਿੱਤਣ ਵਾਲੀ. "ਜਤੀਲੀ ਤੁੰਦਮਤੇ." (ਅਕਾਲ) ਜਤੇ ਕਾਯਤ ਦਾ. "ਤ੍ਰੇਤੈ ਰਥੁ ਜਤੈ ਕਾ." (ਵਾਰ ਆਸਾ) ਜਤੋਲੀਇੱਕ ਪਿੰਡ, ਜੋ ਜਿਲਾ ਹੁਸ਼ਿਆਰਪੁਰ, ਤਸੀਲ ਊਨਾ ਵਿੱਚ ਹੈ. ਇੱਥੇ ਦਮਦਮਾ ਸਾਹਿਬ ਦਸਵੀਂ ਪਾਤਸ਼ਾਹੀ ਦਾ ਗੁਰਦ੍ਵਾਰਾ ਹੈ. ਜਤ੍ਰਸੰ. ਯਤ੍ਰ. ਕ੍ਰਿ. ਵਿ- ਜਹਾਂ. ਜਿੱਥੇ. "ਜਤ੍ਰ ਜਾਉ ਤਤ ਬੀਠਲੁ ਭੈਲਾ." (ਆਸਾ ਨਾਮਦੇਵ) ਜਤ੍ਰਕਤਾਸੰ. ਯਤ੍ਰਕੁਤ੍ਰ. ਯਤ੍ਰਤਤ੍ਰ. ਹਿ. ਵਿ- ਜਿੱਥੇ ਕਿੱਥੇ, ਜਹਾ ਕਹਾ. ਜਹਾ ਤਹਾ. ਭਾਵ- ਹਰਥਾ. "ਪੇਖਿਓ ਜਤ੍ਰਕਤਾ." (ਗੂਜ ਮਃ ੫) "ਜਤ੍ਰਕਤ੍ਰ ਤੂ ਸਰਬ … ਜਤ੍ਰਕਤ੍ਰਸੰ. ਯਤ੍ਰਕੁਤ੍ਰ. ਯਤ੍ਰਤਤ੍ਰ. ਕ੍ਰਿ. ਵਿ- ਜਿੱਥੇ ਕਿੱਥੇ, ਜਹਾਂ ਕਹਾਂ. ਜਹਾਂ ਤਹਾਂ. ਭਾਵ- ਹਰਥਾਂ. "ਪੇਖਿਓ ਜਤ੍ਰਕਤਾ." (ਗੂਜ ਮਃ ੫) "ਜਤ੍ਰਕਤ੍ਰ … ਜਤ੍ਰਤਤ੍ਰਸੰ. ਯਤ੍ਰਕੁਤ੍ਰ. ਯਤ੍ਰਤਤ੍ਰ. ਕ੍ਰਿ. ਵਿ- ਜਿੱਥੇ ਕਿੱਥੇ, ਜਹਾਂ ਕਹਾਂ. ਜਹਾਂ ਤਹਾਂ. ਭਾਵ- ਹਰਥਾਂ. "ਪੇਖਿਓ ਜਤ੍ਰਕਤਾ." (ਗੂਜ ਮਃ ੫) "ਜਤ੍ਰਕਤ੍ਰ … ਜੰਤਨਾਜੰਤੁਗਣ. ਸਭ ਜੀਵ. "ਜੰਤਨਾ ਕੇ ਹਾਥ ਕਹਾਂ ਕਰਤਾ ਅਕਾਲ ਏਕ." (ਸਲੋਹ) ੨. ਦੇਖੋ, ਯੰਤ੍ਰਣਾ. ਜੰਤਭੇਖਦੇਹਧਾਰੀ, ਜੰਤੁ. ਸਾਰੇ ਜੀਵ। ੨. ਭਿਕ੍ਸ਼ੁਕਜੰਤੁ. ਭਿਖਾਰੀ ਜੀਵ. "ਜੰਤ ਭੇਖ, ਤੂ ਸਫਲਿਓ ਦਾਤਾ." (ਸੂਹੀ ਛੰਤ ਮਃ ੧) ਜੰਤਰਦੇਖੋ, ਜੰਤ੍ਰ ਅਤੇ ਯੰਤ੍ਰ. ਜੰਤਰੀਦੇਖੋ, ਜੰਤ੍ਰੀ ਅਤੇ ਯੰਤ੍ਰੀ। ੨. ਸੰਗ੍ਯਾ- ਤਿਥਿਪਤ੍ਰ. ਪੰਚਾਂਗਪਤ੍ਰ. ਜਿਸ ਵਿੱਚ ਰਾਸ਼ਿ ਆਦਿ ਦੇ ਯੰਤ੍ਰ ਲਿਖੇ ਹੋਣ. Calendar. ਜੰਤਰੀਆਜੰਤੁ. ਜੀਵ. "ਹਮ ਕਿਆ ਬਪੁਰੇ ਜੰਤਰੀਆ." (ਸਾਰ ਮਃ ੫) ੨. ਦੇਖੋ, ਯੰਤ੍ਰੀ। ੩. ਜੰਤਰੀ (ਤਿਥਿਪਤ੍ਰ) ਰੱਖਣ ਵਾਲਾ ਜੋਤਿਸੀ. ਜੰਤਾਰਜੰਤੁ. ਪ੍ਰਾਣੀ। ੨. ਸੰ. यन्तार ਯੰਤਾਰ. ਯਾਚਨਾ. ਮੰਗਣ ਦੀ ਕ੍ਰਿਯਾ. ਜੰਤੂਫਲਸੰਗ੍ਯਾ- ਕ੍ਰਿਮਿਫਲ. ਦੇਖੋ, ਉਦੁੰਬਰ. ਜੰਤੈਣੀਸੰ. ਯੰਤਿ੍ਰਨ੍- ਯੰਤ੍ਰੀ. ਵਿ- ਕਲ ਚਲਾਉਣ ਵਾਲਾ। ੨. ਵਾਜਾ ਵਜਾਉਣਵਾਲਾ. "ਹਮ ਜੰਤੁ ਤੂੰ ਪੁਰਖੁ ਜੰਤੈਨੀ." (ਬਿਲਾ ਮਃ ੪) ਜੰਤ੍ਰਿਦੇਖੋ, ਜੰਤਰੀ। ੨. ਦੇਖੋ, ਜੰਤ੍ਰੀ। ੩. ਦੇਖੋ, ਜਨਿਤ੍ਰੀ. ਜੰਤ੍ਰੀਦੇਖੋ, ਜੰਤਰੀ ੨। ੨. ਦੇਖੋ, ਜੰਤੀ। ੩. ਯੰਤ੍ਰ (ਟੂਣਾ ਟਾਮਣ) ਜਾਣਨ ਅਤੇ ਕਰਨ ਵਾਲਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.