ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਜਗਤਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵ… ਜਗਤੀਸੰ. ਸੰਗ੍ਯਾ- ਪ੍ਰਿਥਿਵੀ। ੨. ਸੰਸਾਰ. ਜਗਤ। ੩. ਇੱਕ ਵੈਦਿਕ ਛੰਦ, ਜਿਸ ਦੇ ਹਰੇਕ ਚਰਣ ਵਿੱਚ ਬਾਰਾਂ ਅੱਖਰ ਹੁੰਦੇ ਹਨ. ਚਾਰ ਚਰਣਾਂ ਦੇ ੪੮ ਅੱਖਰ. ਕ… ਜਗਤੁਧਾਰਣਵਿ- ਜਗਤ ਉੱਧਾਰ ਕਰਨ ਵਾਲਾ. ਸੰਸਾਰ ਨੂੰ ਮੁਕਤਿ ਦੇਣ ਵਾਲਾ. "ਜਗਤਉਧਾਰਨ ਨਾਮ ਪਿ੍ਰਅ." (ਕਾਨ ਮਃ ੫) ੨. ਸੰਗਯਾ- ਗੁਰੂ ਨਾਨਕਦੇਵ. "ਤੈ ਜਗਤਉਧਾਰਣੁ… ਜਗਤਸੇਠਇਹ ਪਹਿਲਾਂ ਪਟਨੇ ਵਿੱਚ ਹਲਵਾਈ ਦੀ ਦੁਕਾਨ ਕਰਦਾ ਸੀ, ਫੇਰ ਵਡਾ ਧਨੀ ਹੋਕੇ ਸੇਠ (ਸ਼ਾਹੂਕਾਰ ਹੋਇਆ. ਇਸ ਨੇ ਨੌਵੇਂ ਸਤਿਗੁਰੂ ਦੀ ਅਤੇ ਦਸ਼ਮੇਸ਼ ਦੀ ਪਟਨੇ… ਜਗਤਸੇਤੁਸੰਗ੍ਯਾ- ਸੰਸਾਰਸਾਗਰ ਤੋਂ ਪਾਰ ਹੋਣ ਲਈ ਪੁਲਰੂਪ ਗੁਰੂ ਗ੍ਰੰਥਸਾਹਿਬ। ੨. ਕਰਤਾਰ ਦਾ ਨਾਮ। ੩. ਸਤਿਗੁਰੂ। ੪. ਸਤਿਸੰਗ। ੪. ਵਾਹਗੁਰੂ. ਜਗਤ ਸੰਸਾਰਵਿ- ਜਗਤ (ਚਲਾਇਮਾਨ) ਸੰਸਾਰ (ਦੁਨੀਆਂ). ਅਨਿਤ੍ਯ ਸੰਸਾਰ। ੨. ਸੰਸਾਰ ਦੇ ਲੋਕ. "ਸਤਿਗੁਰ ਨੋ ਸਭਕੋ ਵੇਖਦਾ ਜੇਤਾ ਜਗਤੁ ਸੰਸਾਰੁ." (ਵਾਰ ਵਡ ਮਃ ੩) … ਜਗਤਕਸਾਈਵਿ- ਦੇਸ਼ਘਾਤਕ। ੨. ਸੰਸਾਰ ਦਾ ਬੁਰਾ ਕਰਨ ਵਾਲਾ, ਦੇਖੋ, ਜਗਤਕਾਸਾਈ. ਜਗਤਕਰਤਾਵਿ- ਸੰਸਾਰ ਰਚਣ ਵਾਲਾ। ੨. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਜਗਤਗੁਰੂਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨ… ਜਗਤਜੀਵਨਦੇਖੋ, ਜਗਜੀਵਨ. ਜਗਤਧਾਤਾਸੰ. जगद्घातृ ਸੰਗ੍ਯਾ- ਜਗਤ ਦਾ ਰਕ੍ਸ਼੍‍ਕ ਵਾਹਗੁਰੂ। ੨. ਗੁਰੂ ਨਾਨਕਦੇਵ। ੩. ਪੁਰਾਣਾਂ ਅਨੁਸਾਰ ਬ੍ਰਹਮਾ। ੪. ਵਿਸਨੁ. ਜਗਤੁਧਾਰਨਵਿ- ਜਗਤ ਉੱਧਾਰ ਕਰਨ ਵਾਲਾ. ਸੰਸਾਰ ਨੂੰ ਮੁਕਤਿ ਦੇਣ ਵਾਲਾ. “ਜਗਤਉਧਾਰਨ ਨਾਮ ਪ੍ਰਿਅ.” (ਕਾਨ ਮਃ ੫) ੨. ਸੰਗ੍ਯਾ- ਗੁਰੂ ਨਾਨਕਦੇਵ. "ਤੈ ਜਗਤਉਧਾਰਣ… ਜਗਤਪਤਿਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਿਤਾਸੰਗ੍ਯਾ- ਸੰਸਾਰ ਉਤਪੰਨ ਕਰਤਾ ਵਾਹਗੁਰੂ. "ਜਗਤਪਿਤਾ ਹੈ ਸਰਬ ਪ੍ਰਾਨ ਕੋ ਅਧਾਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਬ੍ਰਹਮਾ. "ਜਗਤਪਿਤਾ ਪਦ ਪ੍ਰਿਥਮ… ਜਗਤਪਿਤਾਸੁਤਦੇਖੋ, ਜਗਤਪਿਤਾ ੨। ੨. ਨਾਰਦਮੁਨਿ। ੩. ਸਨਕਾਦਿ ਰਿਖੀ. ਜਗਤਪ੍ਰਾਨਸੰਗਯਾ- ਸੰਸਾਰ ਦੇ ਪ੍ਰਾਣਰੂਪ ਕਰਤਾਰ। ੨. ਪਵਨ. ਪੌਣ. ਜਗਤਾਬੁਰਾਹਨਪੁਰ ਨਿਵਾਸੀ ਛੀਵੇਂ ਸਤਿਗੁਰੂ ਦਾ ਸਿੱਖ, ਜੋ ਮਹਾਨ ਯੋਧਾ ਅਤੇ ਆਤਮਗ੍ਯਾਨੀ ਸੀ। ੨. ਬ੍ਰਹਮਣ ਜਾਤਿ ਤੋਂ ਸਿੱਖ ਬਣਿਆ ਹੋਇਆ ਇੱਕ ਮਸੰਦ, ਜੋ ਲਹ… ਜਗਤਾਗਰਸੰਗ੍ਯਾ- ਜਗਤ- ਅਗ੍ਰ. ਜਗਤ ਤੋਂ ਪਹਿਲਾਂ ਹੋਣ ਵਾਲਾ. ਜਗਤ ਦਾ ਮੂਲ ਕਾਰਣ. "ਗਹੋ ਸਰਣ ਜਗਤਾਗਰ." (ਹਜਾਰੇ ੧੦) ਜਗਤਾਵਲਿਸੰਗ੍ਯਾ- ਜਗਤਸ਼੍ਰੇਣਿ. ਜਗਤ ਦੀ ਰਚਨਾ ਦਾ ਸਿਲਸਿਲਾ. "ਜਗਤਾਵਲਿ ਕਰਤਾ." (ਗ੍ਯਾਨ) ਜਗਤੀਸਜਗਤ- ਈਸ਼. ਦੇਖੋ, ਜਗਦੀਸ਼. ਜਗਤੁੱਲਾਭਾਊ ਗੋਤ ਦਾ ਗੁੱਜਰ ਸਰਦਾਰ, ਜੋ ਪਹਾੜੀ ਰਾਜਿਆਂ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਲੜਨ ਆਇਆ, ਅਤੇ ਪ੍ਯਾਰੇ ਸਾਹਿਬ ਸਿੰਘ ਦੀ ਗੋਲੀ ਨਾਲ ਮੋਇਆ. ਜਗਤ੍ਰਜਗਤ ਮਾਤ੍ਰ ਦਾ ਸੰਖੇਪ. "ਜੈ ਜੈਕਾਰ ਜਗਤ੍ਰ ਮਹਿ." (ਬਿਲਾ ਮਃ ੫) ੨. जगत्त्रय. ਤਿੰਨ ਲੋਕ. ਜਗਤ੍ਰਗੁਰੂਜਗਤ ਮਾਤ੍ਰ ਅਥਵਾ ਤਿੰਨ ਲੋਕ ਦਾ ਗੁਰੂ. "ਭਨਦਾਸ ਸੁ ਆਸ ਜਗਤ੍ਰਗੁਰੂ ਕੀ." (ਸਵੈਯੇ ਮਃ ੪. ਕੇ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.