ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਜਗਸੰ. जगत ਸੰਗ੍ਯਾ- ਸੰਸਾਰ. ਦੁਨੀਆ. "ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ." (ਸੋਰ ਮਃ ੧) ੨. ਜਨਸਮੁਦਾਯ. ਲੋਕ। ੩. ਯਗ੍ਯ यज्ञ ਯਾਗ. "ਜਗ ਇਸਨਾਨ ਤਾਪ… ਜੰਗਫ਼ਾ. [زنگ] ਜ਼ੰਗ. ਸੰਗ੍ਯਾ- ਮੈਲ. ਜ਼ੰਗਾਰ। ੨. ਘੰਟਾ. ਸੰਖ. "ਜੰਗ ਘੁੰਘਰੁ ਟੱਲਿਕਾ ਉਪਜੰਤ ਰਾਗ ਅਨੰਤ." (ਪਰੀਛਤਰਾਜ) ੩. ਟਾਪੂ ਜ਼ੰਗਬਾਰ (Zanziba… ਜਗਿਜਗਤ ਮੇਂ. ਸੰਸਾਰ ਵਿੱਚ. "ਜਗਿ ਸੁਕ੍ਰਿਤ ਕੀਰਤਿ ਨਾਮ ਹੈ." (ਬਿਲਾ ਛੰਤ ਮਃ ੪) ੨. ਯੱਗਾਂ ਕਰਕੇ. ਯਗ੍ਯ ਦ੍ਵਾਰਾ। ੩. ਜਗਤ ਦੇ "ਲਥਿਅੜੇ ਜਗਿ ਤਾਪਾ … ਜਗੀਜਾਗੀ. ਸਾਵਧਾਨ ਹੋਈ। ੨. ਜੱਗ (ਯਗ੍ਯ) ਕਰਨ ਵਾਲਾ। ੩. ਜੱਗੀਂ. ਜੱਗਾਂ ਕਰਕੇ. "ਸਤਜੁਗਿ ਸਤੁ, ਤੇਤਾ ਜਗੀ." (ਗਉ ਰਵਿਦਾਸ) ਜਗੁਦੇਖੋ, ਜਗ ਅਤੇ ਜਗਤ. "ਜਗੁ ਉਪਜੈ ਬਿਨਸੈ." (ਆਸਾ ਛੰਤ ਮਃ ੪) ੨. ਜਨਸਮੁਦਾਯ. ਲੋਕ."ਜਗੁ ਰੋਗੀ ਭੋਗੀ." (ਆਸਾ ਮਃ ੧) ਜੰਗੀਫ਼ਾ. [جنگی] ਵਿ- ਜੰਗ ਨਾਲ ਸੰਬੰਧ ਰੱਖਣ ਵਾਲਾ. ਜੰਗ ਦਾ। ੨. ਫ਼ੌਜੀ। ੩. ਜ਼ੰਗੀ. ਜ਼ੰਗਵਾਰ ਦਾ ਵਸਨੀਕ. ਦੇਖੋ, ਜੰਗ ੩. ਜਗ ਅਉਰਨਜਗਤ (ਸੰਸਾਰ) ਵਿੱਚ ਹੋਰ ਨਹੀਂ. "ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ." (ਸਵੈਯੇ ਮਃ ੫. ਕੇ) ਜਿਸ ਨੇ ਮਹਾ ਤਮ (ਘੋਰ ਕਲਿਕਾਲ… ਜਗਈਜਾਗਦਾ ਹੈ. ਸਾਵਧਾਨ ਹੁੰਦਾ ਹੈ. ਜਗਹਫਾ. ⁧جگہ⁩ ਸੰਗਯਾ- ⁧جازگہ⁩ ਜਾਯ- ਗਾਹ ਦਾ ਸੰਖੇਪ. ਸਥਾਨ. ਥਾ. ਠਿਕਾਣਾ. ਜਗਜੀਵਨਸੰਗ੍ਯਾ- ਕਰਤਾਰ, ਜੋ ਜਗਤ ਦਾ ਜੀਵਨਰੂਪ ਹੈ. ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਵਾਹਗੁਰੂ. "ਜਗਜੀਵਣ ਸਿਉ ਆਪਿ ਚਿਤੁ ਲਾਇ." (ਬਸੰ ਮਃ ੩) ੨. ਦੁਨੀਆ… ਜਗਜੀਵਨਦਾਸਦੇਖੋ, ਸਤਨਾਮੀ. ਜਗਜੀਵਨੁਦੇਖੋ, ਜਗਜੀਵਨ. ਜਗਜੋਨੀਸੰ. जगद्योनि ਸੰਗ੍ਯਾ- ਪ੍ਰਿਥਿਵੀ। ੨. ਬ੍ਰਹਮਾ੍। ੩. ਵਿਸਨੁ। ੪. ਜਗਤ ਨੂੰ ਰਚਣ ਵਾਲਾ ਕਰਤਾਰ. "ਯੌਂ ਵਿਚਾਰ ਬੋਲੇ ਜਗਜੋਨੀ." (ਨਾਪ੍ਰ) ਜਗਣਸੰਗ੍ਯਾ- ਵਰਣਿਕ ਗਣ, ਜਿਸ ਦਾ ਸਰੂਪ ਹੈ ਮਧ੍ਯ ਗੁਰੁ.  ਜਗਤਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵ… ਜਗਤੁਧਾਰਣਵਿ- ਜਗਤ ਉੱਧਾਰ ਕਰਨ ਵਾਲਾ. ਸੰਸਾਰ ਨੂੰ ਮੁਕਤਿ ਦੇਣ ਵਾਲਾ. "ਜਗਤਉਧਾਰਨ ਨਾਮ ਪਿ੍ਰਅ." (ਕਾਨ ਮਃ ੫) ੨. ਸੰਗਯਾ- ਗੁਰੂ ਨਾਨਕਦੇਵ. "ਤੈ ਜਗਤਉਧਾਰਣੁ… ਜਗਤਸੇਠਇਹ ਪਹਿਲਾਂ ਪਟਨੇ ਵਿੱਚ ਹਲਵਾਈ ਦੀ ਦੁਕਾਨ ਕਰਦਾ ਸੀ, ਫੇਰ ਵਡਾ ਧਨੀ ਹੋਕੇ ਸੇਠ (ਸ਼ਾਹੂਕਾਰ ਹੋਇਆ. ਇਸ ਨੇ ਨੌਵੇਂ ਸਤਿਗੁਰੂ ਦੀ ਅਤੇ ਦਸ਼ਮੇਸ਼ ਦੀ ਪਟਨੇ… ਜਗਤਸੇਤੁਸੰਗ੍ਯਾ- ਸੰਸਾਰਸਾਗਰ ਤੋਂ ਪਾਰ ਹੋਣ ਲਈ ਪੁਲਰੂਪ ਗੁਰੂ ਗ੍ਰੰਥਸਾਹਿਬ। ੨. ਕਰਤਾਰ ਦਾ ਨਾਮ। ੩. ਸਤਿਗੁਰੂ। ੪. ਸਤਿਸੰਗ। ੪. ਵਾਹਗੁਰੂ. ਜਗਤ ਸੰਸਾਰਵਿ- ਜਗਤ (ਚਲਾਇਮਾਨ) ਸੰਸਾਰ (ਦੁਨੀਆਂ). ਅਨਿਤ੍ਯ ਸੰਸਾਰ। ੨. ਸੰਸਾਰ ਦੇ ਲੋਕ. "ਸਤਿਗੁਰ ਨੋ ਸਭਕੋ ਵੇਖਦਾ ਜੇਤਾ ਜਗਤੁ ਸੰਸਾਰੁ." (ਵਾਰ ਵਡ ਮਃ ੩) … ਜਗਤਕਸਾਈਵਿ- ਦੇਸ਼ਘਾਤਕ। ੨. ਸੰਸਾਰ ਦਾ ਬੁਰਾ ਕਰਨ ਵਾਲਾ, ਦੇਖੋ, ਜਗਤਕਾਸਾਈ. ਜਗਤਕਰਤਾਵਿ- ਸੰਸਾਰ ਰਚਣ ਵਾਲਾ। ੨. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਜਗਤਗੁਰੂਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨ… ਜਗਤਜੀਵਨਦੇਖੋ, ਜਗਜੀਵਨ. ਜਗਤਧਾਤਾਸੰ. जगद्घातृ ਸੰਗ੍ਯਾ- ਜਗਤ ਦਾ ਰਕ੍ਸ਼੍‍ਕ ਵਾਹਗੁਰੂ। ੨. ਗੁਰੂ ਨਾਨਕਦੇਵ। ੩. ਪੁਰਾਣਾਂ ਅਨੁਸਾਰ ਬ੍ਰਹਮਾ। ੪. ਵਿਸਨੁ. ਜਗਹੀਫ਼ਾ. [جگہ] ਸੰਗ੍ਯਾ- [جایگہ] ਜਾਯ- ਗਾਹ ਦਾ ਸੰਖੇਪ. ਸਥਾਨ. ਥਾਂ. ਠਿਕਾਣਾ. ਜਗਤੁਧਾਰਨਵਿ- ਜਗਤ ਉੱਧਾਰ ਕਰਨ ਵਾਲਾ. ਸੰਸਾਰ ਨੂੰ ਮੁਕਤਿ ਦੇਣ ਵਾਲਾ. “ਜਗਤਉਧਾਰਨ ਨਾਮ ਪ੍ਰਿਅ.” (ਕਾਨ ਮਃ ੫) ੨. ਸੰਗ੍ਯਾ- ਗੁਰੂ ਨਾਨਕਦੇਵ. "ਤੈ ਜਗਤਉਧਾਰਣ… ਜਗਤਪਤਿਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਿਤਾਸੰਗ੍ਯਾ- ਸੰਸਾਰ ਉਤਪੰਨ ਕਰਤਾ ਵਾਹਗੁਰੂ. "ਜਗਤਪਿਤਾ ਹੈ ਸਰਬ ਪ੍ਰਾਨ ਕੋ ਅਧਾਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਬ੍ਰਹਮਾ. "ਜਗਤਪਿਤਾ ਪਦ ਪ੍ਰਿਥਮ… ਜਗਤਪਿਤਾਸੁਤਦੇਖੋ, ਜਗਤਪਿਤਾ ੨। ੨. ਨਾਰਦਮੁਨਿ। ੩. ਸਨਕਾਦਿ ਰਿਖੀ. ਜਗਤਪ੍ਰਾਨਸੰਗਯਾ- ਸੰਸਾਰ ਦੇ ਪ੍ਰਾਣਰੂਪ ਕਰਤਾਰ। ੨. ਪਵਨ. ਪੌਣ. ਜਗਤਾਬੁਰਾਹਨਪੁਰ ਨਿਵਾਸੀ ਛੀਵੇਂ ਸਤਿਗੁਰੂ ਦਾ ਸਿੱਖ, ਜੋ ਮਹਾਨ ਯੋਧਾ ਅਤੇ ਆਤਮਗ੍ਯਾਨੀ ਸੀ। ੨. ਬ੍ਰਹਮਣ ਜਾਤਿ ਤੋਂ ਸਿੱਖ ਬਣਿਆ ਹੋਇਆ ਇੱਕ ਮਸੰਦ, ਜੋ ਲਹ… ਜਗਤਾਗਰਸੰਗ੍ਯਾ- ਜਗਤ- ਅਗ੍ਰ. ਜਗਤ ਤੋਂ ਪਹਿਲਾਂ ਹੋਣ ਵਾਲਾ. ਜਗਤ ਦਾ ਮੂਲ ਕਾਰਣ. "ਗਹੋ ਸਰਣ ਜਗਤਾਗਰ." (ਹਜਾਰੇ ੧੦) ਜਗਤਾਵਲਿਸੰਗ੍ਯਾ- ਜਗਤਸ਼੍ਰੇਣਿ. ਜਗਤ ਦੀ ਰਚਨਾ ਦਾ ਸਿਲਸਿਲਾ. "ਜਗਤਾਵਲਿ ਕਰਤਾ." (ਗ੍ਯਾਨ) ਜਗਤੀਸੰ. ਸੰਗ੍ਯਾ- ਪ੍ਰਿਥਿਵੀ। ੨. ਸੰਸਾਰ. ਜਗਤ। ੩. ਇੱਕ ਵੈਦਿਕ ਛੰਦ, ਜਿਸ ਦੇ ਹਰੇਕ ਚਰਣ ਵਿੱਚ ਬਾਰਾਂ ਅੱਖਰ ਹੁੰਦੇ ਹਨ. ਚਾਰ ਚਰਣਾਂ ਦੇ ੪੮ ਅੱਖਰ. ਕ… ਜਗਤੀਸਜਗਤ- ਈਸ਼. ਦੇਖੋ, ਜਗਦੀਸ਼. ਜਗਤੁੱਲਾਭਾਊ ਗੋਤ ਦਾ ਗੁੱਜਰ ਸਰਦਾਰ, ਜੋ ਪਹਾੜੀ ਰਾਜਿਆਂ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਲੜਨ ਆਇਆ, ਅਤੇ ਪ੍ਯਾਰੇ ਸਾਹਿਬ ਸਿੰਘ ਦੀ ਗੋਲੀ ਨਾਲ ਮੋਇਆ. ਜਗਤ੍ਰਜਗਤ ਮਾਤ੍ਰ ਦਾ ਸੰਖੇਪ. "ਜੈ ਜੈਕਾਰ ਜਗਤ੍ਰ ਮਹਿ." (ਬਿਲਾ ਮਃ ੫) ੨. जगत्त्रय. ਤਿੰਨ ਲੋਕ. ਜਗਤ੍ਰਗੁਰੂਜਗਤ ਮਾਤ੍ਰ ਅਥਵਾ ਤਿੰਨ ਲੋਕ ਦਾ ਗੁਰੂ. "ਭਨਦਾਸ ਸੁ ਆਸ ਜਗਤ੍ਰਗੁਰੂ ਕੀ." (ਸਵੈਯੇ ਮਃ ੪. ਕੇ) ਜਗਦਸੰ. ਵਿ- ਰਕ੍ਸ਼੍‍ਕ. ਪਾਲਕ. ਜਗਦ੍ਗੁਰੁਸੰਗ੍ਯਾ- ਜਗਤ ਦਾ ਉਪਦੇਸ਼ਕ. ਜਗਤਪੂਜ੍ਯ ਵਾਹਗੁਰੂ. "ਹੇ ਪ੍ਰਾਣਨਾਥ ਗੋਬਿੰਦਹ ਕ੍ਰਿਪਾਨਿਧਾਨ ਜਗਦ੍‌ਗੁਰੋ." (ਸਹਸ ਮਃ ੫) ੨. ਗੁਰੂ ਨਾਨਕਦੇਵ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.