ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਛਤਦੇਖੋ, ਛਤ੍ਰ। ੨. ਛਾਤ. ਛੱਤ. ਸਕ਼ਫ਼਼. ਮਕਾਨ ਦਾ ਢਕਾਉ। ੩. ਕ੍ਸ਼੍ਤ. ਘਾਉ. ਜ਼ਖ਼ਮ. "ਆਯੁਧ ਕੋ ਛਤ ਲਾਗ ਨ ਕੋਊ." (ਨਾਪ੍ਰ)
ਛੱਤਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ.
ਛਤੀਦੇਖੋ, ਛਤੀਸ। ੨. ਕ੍ਸ਼੍ਤਿ. ਹਾਨਿ. ਨੁਕ਼ਸਾਨ। ੩. ਵਿ- ਕ੍ਸ਼੍ਤ (ਘਾਉ) ਵਾਲਾ. ਜ਼ਖ਼ਮੀ. ਫੱਟੜ.
ਛਤੁਸੰ. ਛਤ੍ਰ. ਸੰਗ੍ਯਾ- ਛਾਤਾ. ਛਤਰੀ। ੨. ਰਾਜਿਆਂ ਦਾ ਰਾਜਚਿੰਨ੍ਹਰੂਪ ਛਤ੍ਰ (ਆਤਪਤ੍ਰ). "ਨਿਹਚਲੁ ਚਉਰ ਛਤੁ." (ਵਾਰ ਰਾਮ ੨. ਮਃ ੫) "ਇਕੁ ਸਾਹਿਬੁ ਸ…
ਛੱਤ ਬਨੂਰਪਟਿਆਲਾਰਾਜ ਦੀ ਨਜਾਮਤ ਪਟਿਆਲਾ ਵਿੱਚ ਛੱਤ ਅਤੇ ਬਨੂੜ ਦੋ ਪਿੰਡ ਪਾਸ ਪਾਸ ਹਨ, ਜਿਨੀਾ ਦਾ ਇਹ ਮਿਲਵਾ ਨਾਉਂ ਬੋਲਿਆ ਜਾਦਾ ਹੈ. ਸਰਹਿੰਦ ਫਤੇ ਕਰਨ ਤੋਂ…
ਛੱਤਾਸੰਗ੍ਯਾ- ਛਤ੍ਰ. ਛਾਤਾ. ਛਤਰੀ। ੨. ਛੱਤਿਆ ਹੋਇਆ ਬਾਜ਼ਾਰ, ਕੂਚਾ। ੩. ਸ਼ਹਿਦ ਦੀਆਂ ਮੱਖੀਆਂ ਅਥਵਾ ਭਰਿੰਡਾਂ ਦਾ ਘਰ. ਦੇਖੋ, ਛਤ੍ਰਕ ੪। ੪. ਸਿਰ ਦੇ ਉਲ…
ਛੱਤੀਸਛੀ ਅਤੇ ਤੀਸ. ਦੇਖੋ, ਛਤੀਸ.
ਛੱਤੀਸਵਾਂਵਿ- ਛੱਤੀਸਵਾ "ਰਹਯੋ ਨਾਕ ਮੇ ਕੁਸਟ ਛੱਤੀਸਵਾਨੰ." (ਜਨਮੇਜਯ) ਕੁਸਟ ਦਾ ਛੱਤੀਸਵਾ ਭਾਗ ਬਾਕੀ ਰਹਿ ਗਿਆ.
ਛੱਤਿਆਣਾਜਿਲਾ ਫਿਰੋਜ਼ਪੁਰ, ਥਾਣਾ ਕੋਟਭਾਈ ਦਾ ਇੱਕ ਪਿੰਡ, ਜੋ ਮੁਕਤਸਰ ਤੋਂ ਦਸ ਕੋਹ ਪੂਰਵ ਹੈ. ਇਸ ਥਾ ਗੁਰੂ ਗੋਬਿੰਦ ਸਿੰਘ ਜੀ ਦਾ 'ਗੁਪਤਸਰ' ਗੁਰਦ੍ਵਾਰਾ ਹ…
ਛਤ੍ਰਧਾਰਦੇਖੋ, ਛਤ੍ਰਧਰ। ੨. ਖ਼ਾ. ਅਫ਼ੀਮ. ਪੋਸਤ ਦੇ ਡੋਡੇ ਪੁਰ ਛਤ੍ਰ ਦਾ ਚਿੰਨ੍ਹ ਹੁੰਦਾ ਹੈ, ਇਸ ਤੋਂ ਇਹ ਸੰਗ੍ਯਾ ਹੋਈ ਹੈ.
ਛਤਜਸੰਗ੍ਯਾ- ਕ੍ਸ਼੍ਤ (ਜ਼ਖ਼ਮ) ਤੋਂ ਪੈਦਾ ਹੋਇਆ ਲਹੂ. (ਸਨਾਮਾ) ੨. ਲਾਲ ਵਰਣ. ਲਹੂਰੰਗ ਦੀ ਵਸਤੁ. (ਸਨਾਮਾ)
ਛਤਧਰਦੇਖੋ, ਛਤ੍ਰਧਰ। ੨. ਫੱਟੜ. ਦੇਖੋ, ਛਤ ੩.
ਛਤਨਾਸੰਗ੍ਯਾ- ਘਰ ਦੇ ਅੱਗੇ ਦਾ ਵਰਾਂਡਾ. ਦਰਵਾਜ਼ੇ ਅੱਗੇ ਖੁਲ੍ਹੀ ਛੱਤ, ਜਿਸ ਨੂੰ ਕਿਵਾੜ ਨਾ ਹੋਣ. ਛਤੜਾ। ੨. ਛਤ੍ਰਕ. ਛਤ੍ਰ ਦੇ ਆਕਾਰ ਦੀ ਖੁੰਬ. ਪਦਬਹੇੜ…
ਛਤਪਡਿੰਗ. ਸੰਗ੍ਯਾ- ਛਤ੍ਰਪਤਿ ਰਾਜਾ.
ਛਤਪਤ੍ਰਦੇਖੋ, ਸ਼ਤਪਤ੍ਰ.
ਛਤ ਬਨੂੜਦੇਖੋ, ਛੱਤ ਬਨੂੜ.
ਛਤਰਦੇਖੋ, ਛਤ੍ਰ.
ਛਤਰਧਾਰਦੇਖੋ, ਛਤ੍ਰਧਾਰ.
ਛਤ੍ਰੀਦੇਖੋ, ਕ੍ਸ਼੍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ.
ਛਤ੍ਰਾਸੰਗ੍ਯਾ ਮੀਢਾ, ਸਿੰਗਾਂ ਵਾਲਾ ਮੀਢਾ। ੨. ਉਹ ਮੀਢਾ ਜਿਸ ਦੀ ਦੁਮ ਪੁਰ ਚਰਬੀ ਦੀ ਚੱਕੀ ਹੋਵੇ। ੩. ਸੰ. ਖੁੰਬ. ਛਤ੍ਰ ਦੇ ਆਕਾਰ ਦੀ ਖੁੰਬ। ੪. ਧਨੀਆਂ।…
ਛਤਾਬਫਾ. شتاب ਸ਼ਿਤਾਬ. ਹਿ. ਵਿ- ਫੌਰਨ. ਤੁਰੰਤ.
ਛਤਾਬੀਫ਼ਾ. [شِتاب] ਸ਼ਿਤਾਬ. ਕ੍ਰਿ. ਵਿ- ਫ਼ੌਰਨ. ਤੁਰੰਤ.
ਛਤਾਰਾਵਿ- ਛਤ੍ਰੇ (ਮੀਢੇ) ਦਾ. "ਬਿਨ ਸਿਮਰਨ ਜੈਸੇ ਸੀਂਗ ਛਤਾਰਾ." (ਗਉ ਅਃ ਮਃ ੫) ੨. ਸੰਗ੍ਯਾ- ਛੀ ਤਾਰਾਂ ਦਾ ਵਾਜਾ। ੩. ਛੀ ਤੰਦਾਂ ਦਾ ਵੱਟਿਆ ਹੋਇਆ ਡੋ…
ਛਤਾਲਸੰਗ੍ਯਾ- ਸੰਗੀਤ ਅਨੁਸਾਰ ਛੇ ਤਾਲ. ਦੇਖੋ, ਖਟਤਾਲ.
ਛਤਾਲਾਵਿ- ਛੀ ਤਾਲ ਦਾ ਗ੍ਯਾਤਾ। ੨. ਭਾਵ- ਹੋਸ਼ਿਯਾਰ. ਚਾਲਾਕ। ੩. ਸੰਗ੍ਯਾ- ਛੀ ਤਾਲ ਦਾ ਗੀਤ। ੪. ਕ੍ਸ਼੍ਤ- ਆਲਯ. ਜ਼ਖ਼ਮਾਂ ਦਾ ਘਰ. ਰਣਭੂਮਿ. ਮੈਦਾਨੇਜੰਗ. …
ਛਤਿਯਾਸੰਗ੍ਯਾ- ਛਾਤੀ. ਸੀਨਾ। ੨. ਛਤਰੀ. ਛੋਟਾ ਛਤ੍ਰ.
ਛਤੀਆਸੰਗ੍ਯਾ- ਛਾਤੀ. ਸੀਨਹ। ੨. ਛਤਰੀ.
ਛਤੀਸਸੰਗ੍ਯਾ- ਛੀ ਅਤੇ ਤੀਸ. ਸਟਤਿੰਸ਼ਤ੍- ੩੬.
ਛਤੀਸ ਪਖੰਡਛਤੀਸ ਪ੍ਰਕਾਰ ਦੇ ਪਾਖੰਡ. ਭਾਵ ਅਨੇਕ ਤਰਾਂ ਦੇ ਦੰਭ. ਇਸ ਥਾਂ ਖ਼ਾਸ ਗਿਣਤੀ ਪਾਖੰਡਾਂ ਦੀ ਨਹੀਂ ਹੈ, ਭਾਵ ਅਨੰਤ ਪਾਖੰਡਾਂ ਤੋਂ ਹੈ. ਚੀਨੀ ਯਾਤ੍ਰੀ "ਫ…
ਛਤੀਹਦੇਖੋ ਛਤੀਸ.
ਛਤੀਹ ਅੰਮ੍ਰਿਤਛਤੀਹ (੩੬) ਪ੍ਰਕਾਰ ਦੇ ਅਮ੍ਰਿਤ ਤੁੱਲ ਰਸਦਾਇਕ ਭੋਜਨ. ਕਈ ਵਿਦ੍ਵਾਨਾਂ ਨੇ ਖਾਣਯੋਗ੍ਯ ਪਦਾਰਥਾਂ ਦੀ ੩੬ ਗਿਣਤੀ ਕੀਤੀ ਹੈ, ਪਰ ਇਹ ਕੇਵਲ ਕਪੋਲਕਲਪਨਾ …
ਛਤੀਹ ਜੁਗਛਤੀਸ (੩੬) ਯੁਗ ਦੇ ਕਾਲ ਦਾ ਪ੍ਰਮਾਣ. ਅਰਥਾਤ ਚਾਰ ਯੁਗਾਂ ਦੀਆਂ ਨੌ ਚੌਕੜੀਆਂ. ਪ੍ਰਾਚੀਨ ਵਿਦ੍ਵਾਨਾਂ ਦੀ ਇਹ ਕਲਪਨਾ ਹੈ ਕਿ ਪ੍ਰਲੈ ਹੋਣ ਪਿੱਛੋਂ ਛਤ…
ਛਤ੍ਰਧਾਰੀਦੇਖੋ, ਛਤ੍ਰਧਰ.
ਛਤੀਹ ਭੋਜਨਦੇਖੋ, ਛਤੀਹ ਅੰਮ੍ਰਿਤ.
ਛਤ੍ਯੋਕ੍ਸ਼੍ਤ (ਘਾਉ) ਸਹਿਤ ਕੀਤਾ. ਜ਼ਖ਼ਮੀ ਕੀਤਾ. ਘਾਇਲ ਕੀਤਾ. "ਸਹਸ੍ਰ ਸਾਯਕੰ ਛਤ੍ਯੋ." (ਪਾਰਸਾਵ) ਹਜਾਰ ਤੀਰਾਂ ਨਾਲ ਘਾਇਲ ਕੀਤਾ.
ਛਤ੍ਰਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ.…
ਛਤ੍ਰਸਾਲਬੁੰਦੇਲਾਵੰਸ਼ੀ ਚੰਪਤਰਾਇ ਦਾ ਪੁਤ੍ਰ ਪੰਨੇ ਦਾ ਇੱਕ ਪ੍ਰਤਾਪੀ ਰਾਜਾ, ਜਿਸ ਦੇ ਦਰਬਾਰ ਦਾ ਭੂਸਣ ਲਾਲ ਕਵਿ ਸੀ. ਇਸ ਦਾ ਦੇਹਾਂਤ ਸਨ ੧੭੩੪ ਵਿੱਚ ਹੋਇਆ।…
ਛਤ੍ਰਸਿਰਵਿ- ਸਿਰ ਪੁਰ ਛਤ੍ਰ ਧਾਰਣ ਵਾਲਾ. "ਪਾਤਸਾਹੁ ਛਤ੍ਰਸਿਰ ਸੋਊ." (ਬਾਵਨ)
ਛਤ੍ਰਕਸੰ. ਸੰਗ੍ਯਾ- ਭੂਫੋੜ. ਛਤ੍ਰ ਦੇ ਆਕਾਰ ਦੀ ਖੁੰਬ, ਜੋ ਵਰਖਾ ਰੁੱਤ ਵਿੱਚ ਪੈਦਾ ਹੁੰਦੀ ਹੈ। ੨. ਛਤਰੀਦਾਰ ਬਿਰਛ। ੩. ਛਤਰੀ. ਛਾਤਾ। ੪. ਸ਼ਹਿਦ ਦਾ ਛੱਤ…
ਛਤ੍ਰਧਾਲਾਛਤ੍ਰ ਨੂੰ ਸਿਰ ਪੁਰ ਢੁਲਵਾਉਣ (ਫਿਰਾਉਣ) ਵਾਲਾ ਰਾਜਾ. ਬਾਦਸ਼ਾਹ. "ਛਤ੍ਰਢਾਲਾ ਚਾਲ ਭਏ ਜਤ੍ਰ ਕਤ੍ਰ ਜਾਤ ਹੈਂ." (ਭਾਗੁ ਕ) ਜਦ ਰਾਜਾ ਚਲਾਇਮਾਨ ਹੋ ਜ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.