ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਚੰਡਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦ…
ਚੰਡੀਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇ…
ਚੱਡਾਸੰਗ੍ਯਾ- ਚਾਟੁ. ਖ਼ੁਸ਼ਾਮਦ. "ਤਿਨ੍ਹਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ." (ਬਿਹਾ ਛੰਤ ਮਃ ੪) ੨. ਕਮਰ ਦੇ ਪਾਸ ਪੱਟਾਂ ਦੇ ਜੋੜ ਦਾ ਅਸਥਾਨ. ਕੁੱਲਾ। ੩.…
ਚੰਡੂਰਸੰ. ਚਾਣੂਰ. ਕੰਸ ਦਾ ਪ੍ਰਸਿੱਧ ਪਹਿਲਵਾਨ, ਜਿਸ ਨੂੰ ਕ੍ਰਿਸਨ ਜੀ ਨੇ ਅਖਾੜੇ ਵਿੱਚ ਮਾਰਿਆ. "ਚੰਡੂਰ ਕੰਸ ਕੇਸੁ ਮਰਾਹਾ." (ਸੋਰ ਮਃ ੪) ਦੇਖੋ, ਮੁਸਟ…
ਚੰਡੋਲਸੰਗ੍ਯਾ- ਖਾਕੀ ਰੰਗ ਦਾ ਇੱਕ ਛੋਟਾ ਪੰਛੀ, ਜੋ ਜਮੀਨ ਤੇ ਬੈਠਕੇ ਅਮ੍ਰਿਤ ਵੇਲੇ ਬਹੁਤ ਮਿੱਠੀ ਅਤੇ ਕਈ ਪੰਛੀਆਂ ਦੀ ਬੋਲੀ ਬੋਲਦਾ ਹੈ. ਇਹ ਅਗਨ ਤੋਂ ਜੁ…
ਚੰਡੈਆਵਿ- ਚੰਡ (ਘੋਰ) ਵਿ੍ਰੱਤੀ ਵਾਲਾ. ਤਾਮਸੀ. "ਚੰਡਾਲ ਚੰਡਈਆ." (ਬਿਲਾ ਅਃ ਮਃ ੪)
ਚੰਡਕਰਦੇਖੋ, ਚੰਡਾਂਸ਼ੁ.
ਚੰਡਣਾਕ੍ਰਿ- ਚੰਡ (ਤਿੱਖਾ) ਕਰਨਾ। ੨. ਤਾੜਨਾ.
ਚੰਡਰਸਾਦੇਖੋ, ਅਕਰਾ.
ਚੰਡੈਲਾਇੱਕ ਰਾਜਪੂਤ ਜਾਤਿ. ਕਰਨਲ ਟਾਡ ਨੇ ਲਿਖਿਆ ਹੈ ਕਿ ਈਸਵੀ ਬਾਰਵੀਂ ਸਦੀ ਵਿੱਚ ਜਮੁਨਾ ਤੋਂ ਨਰਮਦਾ ਤੀਕ ਚੰਡਾਇਲ ਰਾਜ ਕਰਦੇ ਸਨ.
ਚੰਡਾਈਸੰਗ੍ਯਾ- ਚੰਡ (ਤਿੱਖਾ) ਕਰਾਉਣ ਦੀ ਕ੍ਰਿਯਾ। ੨. ਚੰਡ ਕਰਵਾਈ ਦੀ ਮਜ਼ਦੂਰੀ। ੩. ਚੰਡਤਾ. ਕ੍ਰੂਰਤਾ. ਜੁਲਮ.
ਚੰਡਾਂਸ਼ੁਸੰ. ਸੰਗ੍ਯਾ- ਚੰਡ (ਤਿੱਖੀਆਂ) ਅੰਸ਼ੁ (ਕਿਰਨਾਂ) ਵਾਲਾ, ਸੂਰਜ. ਚੰਡਕਰ.
ਚੰਡਾਲਸੰ. चाण्डाल ਚਾਂਡਾਲ. ਸੰਗ੍ਯਾ- ਤਾਮਸੀ ਸੁਭਾਉ ਵਾਲਾ. ਤਾਮਸੀ ਉਪਜੀਵਿਕਾ ਵਾਲਾ ਆਦਮੀ। ੨. ਚੂੜ੍ਹਾ ਆਦਿ ਨੀਚ ਜਾਤਿ ਦਾ। ੩. ਹਿੰਦੂਸ਼ਾਸਤ੍ਰਾਂ ਅਨੁਸ…
ਚੰਡਾਰੀਦੇਖੋ, ਚੰਡਾਲ ਅਤੇ ਚੰਡਾਲੀ. "ਕਾਮ ਕ੍ਰੋਧ ਚੰਡਾਰ." (ਮਲਾ ਮਃ ੧) "ਬਸਇ ਸਰੀਰ ਕਰੋਧ ਚੰਡਾਰਾ." (ਸੂਹੀ ਮਃ ੫)
ਚੰਡਾਲਨੀਚੰਡਾਲ ਦੀ ਇਸਤ੍ਰੀ.
ਚੰਡਾਲੀਚੰਡਾਲ ਦੀ ਇਸਤ੍ਰੀ.
ਚੰਡਾਲੀਆਦੇਖੋ, ਚੰਡਾਇਲਾ। ੨. ਇੱਕ ਖਤ੍ਰੀ ਗੋਤ੍ਰ. "ਪੈੜਾ ਜਾਤਿ ਚੰਡਾਲੀਆ." (ਭਾਗੁ)
ਚੰਡਿਕਾਵਿ- ਹੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾ ਦੇਖਕੈ." (ਚੰਡੀ ੩) ੩. ਕਾਲੀ ਦੇਵੀ। …
ਚੰਡੀਆਧੀਰ ਗੋਤ ਦਾ ਇੱਕ ਪ੍ਰੇਮੀ, ਜੋ ਗੁਰੁ ਅਰਜਨ ਦੇਵ ਦਾ ਸਿੱਖ ਸੀ। ੨. ਜੱਟ ਅਤੇ ਬਲੋਚਾਂ ਦਾ ਇੱਕ ਗੋਤ੍ਰ.
ਚੰਡੀ ਦੀ ਵਾਰਦਸਮਗ੍ਰੰਥ ਵਿੱਚ ਦੋ ਚੰਡੀਰਿਤ੍ਰਾਂ ਪਿੱਛੇ ਪੌੜੀਛੰਦ ਵਿੱਚ ਲਿਖੀ ਪੰਜਾਬੀ ਕਵਿਤਾ, ਜਿਸ ਵਿੱਚ ਦੁਰਗਾ ਦੀ ਯੁੱਧਕਥਾ ਹੈ. ਇਸ ਦਾ ਨਾਮ "ਭਗੌਤੀ ਕੀ ਵਾਰ…
ਚੰਡੀਪਾਠਮਾਰਕੰਡੇਯ ਪੁਰਾਣ ਵਿੱਚੋਂ ਦੇਵੀ ਦੀ ਕਥਾ ਅਤੇ ਮਹਾਤਮ ਦਾ ਸੱਤ ਸੌ ਸ਼ਲੋਕ, ਜਿਸ ਦਾ ਨਾਮ 'ਦੁਰਗਾਪਾਠ' ਅਤੇ 'ਦੁਰਗਾਸਪਤਸ਼ਤੀ' ਹੈ. ਦੇਖੋ, ਸਤਸਈ.
ਚੰਡੀਵਾਹਨਚੰਡੀ (ਦੁਰਗਾ) ਦਾ ਵਾਹਨ, ਸ਼ੇਰ. ਸਿੰਹ. ਸਿੰਘ.
ਚਡ਼ੇ ਗਾਟੇ ਕਰਨਾਕ੍ਰਿ- ਲੱਤ ਦੇ ਜੋੜ ਵਿੱਚ ਹੱਥ ਪਾ ਕੇ ਗਰਦਨ ਭਾਰ ਸਿੱਟਣਾ. "ਕਹੈ ਮਰਦਾਨਾ ਯਾਂਕੋ ਮਾਰੋਂ ਚੱਡੇ ਗਾਟੇ ਕਰ." (ਨਾਪ੍ਰ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.