ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਚਹੁਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸ… ਚਹਸੰ. चह् ਧਾ- ਠਗਣਾ, ਹੰਕਾਰੀ ਹੋਣਾ, ਪੀਹਣਾ. ਚਹੁ ਉਮਾਹਾ ਹੋਇ(ਵਾਰ ਮਲਾ ਮਃ ੧) ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ. ਚਹੁਕੁੰਡੀਚਾਰੇ ਦਿਸ਼ਾ ਵਿੱਚ. ਚਤੁਰ ਕੂਟ ਮੇ. "ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁਕੁੰਡੀ ਜਾਪੈ." (ਵਾਰ ਮਾਰੂ ੨. ਮਃ ੫) ਚਹੁਚਕਸੰ. ਕ੍ਰਿ. ਵਿ- ਚਾਰੋਂ ਓਰ. ਚਾਰੇ ਪਾਸੇ. "ਚਹੁਚਕੀ ਕੀਅਨੁ ਲੋਆ." (ਵਾਰ ਰਾਮ ੩) ਚਹੁਛਿਅਦਸ. ਦੇਖੋ, ਚਹੁ ੨. ਚਹੁਬਦਨ ਕੋ ਜਾਨਚਾਰ ਵਦਨ (ਮੁਖ) ਵਾਲਾ ਬ੍ਰਹਮਾ, ਉਸ ਦਾ ਯਾਨ (ਸਵਾਰੀ) ਹੰਸ. "ਚਹੁਬਦਨ ਕੋ ਜਾਨ ਹੈ." (ਨਾਪ੍ਰ) ਚਹੁ ਵੇਛੋਰਾ ਹੋਇ(ਵਾਰ ਮਲਾ ਮਃ ੧) ਗਾਈ- ਪੁੱਤਾਂ, ਨਿਰਧਨਾ, ਪੰਥੀ, ਚਾਕਰ. ਵਰਖਾ ਹੋਣ ਤੋਂ ਬੈਲ ਜੋਤੇ ਜਾਂਦੇ ਹਨ, ਇਸ ਲਈ ਵੱਗ ਤੋਂ ਵਿਛੁੜਦੇ ਹਨ. ਕੰਗਾਲ ਮਜ਼ਦੂਰੀ ਅ… ਚਹਚਹਾਵਿ- ਮਨਭਾਉਂਦਾ. ਪਸੰਦ। ੨. ਸ਼ੋਖ਼. ਚਹਬੱਚਾਫ਼ਾ. [چہبّچہ] ਸੰਗ੍ਯਾ- ਚਾਹਬੱਚਾ. ਹ਼ੌਜ. ਕੁੰਡ. "ਚਹਬੱਚਾ ਮੇ ਨ੍ਹਾਨ ਸਿਧਾਰੇ." (ਚਰਿਤ੍ਰ ੨੬੬) ਚਹਮਚਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ. "ਗੁਰਮੁਖ ਭਾਇ ਭਗਤਿ ਚਹਮੱਚੈ." (ਭਾਗੁ) ੨. ਭੀੜ ਭੜੱਕਾ. ਚਹਲਸੰਗ੍ਯਾ- ਉਤਸਵ. ਚਾਉ. ਆਨੰਦ। ੨. ਗਾਰਾ. ਚਿੱਕੜ. ਚਹਲਪਹਲਸੰਗ੍ਯਾ- ਰੌਨਕ਼। ੨. ਧੂਮਧਾਮ. ਚਹਲਾਦੇਖੋ, ਚਲ੍ਹਾ. ਚਹਾਵਿ- ਚਾਹਿਆ ਹੋਇਆ। ੨. ਸੰਗ੍ਯਾ- ਜਲ ਦੇ ਕਿਨਾਰੇ ਰਹਿਣ ਵਾਲਾ ਇੱਕ ਪੰਛੀ. Snipe. ਚਹਾਰਫ਼ਾ. [چہار] ਸੰਗ੍ਯਾ- ਚਾਰ. ਸੰ. ਚਤ੍ਵਾਰ੍‌. ਚਹਾਰਮਫ਼ਾ. [چہارم] ਵਿ- ਚੌਥਾ. ਚਹਾਰਮੀਜ਼ਮੀਨ ਦੀ ਪੈਦਾਵਰ ਤੋਂ ਚੌਥਾ ਹ਼ਿੱਸਾ ਲੈਣ ਵਾਲਾ. ਚੌਥਦਾਰ. ਦੇਖੋ, ਚੌਥ ੩. ਚਹਿਕਨਾਦੇਖੋ, ਚੁਹਕਾਰ. ਚਹੂੰਚਕਦੇਖੋ, ਚਹੁਚਕ. ਚਹੇੜੂਦੇਖੋ, ਛਹੇੜੂ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.