ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਚਰਨਾਦੇਖੋ, ਚਰਣਾ। ੨. ਚੜ੍ਹਨਾ. ਆਰੋਹਣ ਕਰਨਾ. "ਮੰਦਰਿ ਚਰਿਕੇ ਪੰਥੁ ਨਿਹਾਰਉ." (ਸੋਰ ਮਃ ੫) "ਚਰਿ ਸੰਤਨ ਨਾਵ ਤਰਾਇਓ." (ਗਉ ਅਃ ਮਃ ੫) ੩. ਲੱਭਣਾ. ਪ੍…
ਚਰਨਾਠੀਦੇਖੋ, ਚਨਣਾਠੀ.
ਚਰਨਾਮ੍ਰਿਤਚਰਣਾਂ ਦਾ ਅਮ੍ਰਿਤ, ਦੇਖੋ, ਚਰਣਾਮ੍ਰਿਤ. "ਚਰਨਾਮ੍ਰਿਤ ਸਿੱਖਾਂ ਪੀਲਾਯਾ." (ਭਾਗੁ)
ਚਰਨਾਰਬਿੰਦਚਰਣਕਮਲ. ਦੇਖੋ, ਚਰਣਾਰਵਿੰਦ. "ਚਰਨਾਰਬਿੰਦ ਬਸਾਇ ਹਿਰਦੈ." (ਸਾਰ ਮਃ ੫)
ਚਰਨਾਰੇਦ੍ਵਿਤੀਯਾ. ਚਰਣਾਂ ਨੂੰ. ਚਰਣਾਂ ਪ੍ਰਤਿ ੨. ਚਰਣਰੇਣੁ ਦਾ ਸੰਖੇਪ.
ਚਰਨਾਵੇਸੰ. चरण्ामेव ਚਰਣਮੇਵ. ਚਰਨ ਹੀ. ਕੇਵਲ ਚਰਨ. "ਮਨ ਅਵਰ ਨ ਭਾਵੈ ਚਰਨਾਵੈ ਚਰਨਾਵੈ." (ਬਿਲਾ ਮਃ ੫. ਪੜਤਾਲ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.