ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਚਟੀਸੰਗ੍ਯਾ- ਚੱਟੀ. ਜੁਰਮਾਨਾ. "ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ." (ਵਾਰ ਸੂਹੀ ਮਃ ੨) ਹਾਕਮ ਦਾ ਬੱਧਾ ਜੋ ਚੱਟੀ ਭਰਦਾ ਹੈ ਉਹ ਗੁਣ ਅਤੇ ਉਪਕਾ…
ਚੱਟੀਦੇਖੋ, ਚਟੀ ੧.। ੨. ਲੇਹਨ ਕੀਤੀ. ਦੇਖੋ, ਚਟਣਾ। ੩. ਬਦਰੀਨਾਰਾਇਣ ਦੇ ਰਾਹ ਵਿੱਚ ਮੁਸਾਫਿਰਾਂ ਦੇ ਪੜਾਉ ਨੂੰ ਚੱਟੀ ਆਖਦੇ ਹਨ.
ਚਟਸੰ. चट् ਧਾ- ਬਰਸਣਾ, ਲਪੇਟਣਾ, ਤੋੜਨਾ, ਉੱਚਾਟਨ ਕਰਨਾ, ਉਖੇੜਨਾ। ੨. ਸੰ. ਝਟਿਤਿ. ਕ੍ਰਿ. ਵਿ- ਛੇਤੀ. ਫ਼ੌਰਨ. "ਤ੍ਰਿਯ ਰੋਵਤ ਕੁਟਵਾਰ ਕੇ ਤਟ ਚਟ ਕ…
ਚਟੁਸੰ. ਸੰਗ੍ਯਾ- ਪ੍ਯਾਰਾ ਵਾਕ੍ਯ। ੨. ਖ਼ੁਸ਼ਾਮਦ। ੩. ਵ੍ਰਤੀ ਪੁਰੁਸ ਦਾ ਆਸਨ। ੪. ਉਦਰ- ਪੇਟ। ੫. ਚਾਟੜਾ. ਚੇਲਾ। ੬. ਵਿ- ਸੁੰਦਰ. ਮਨੋਹਰ.
ਚਟੀਆਸੰਗ੍ਯਾ- ਚਾਟੀ. ਮੱਟੀ। ੨. ਚਟੁਗਣ ਚਾਟੜੇ. ਚੇਲੇ. ਦੇਖੋ, ਚਟੁ. "ਚਟੀਆ ਸਭੇ ਬਿਗਾਰੇ." (ਭੈਰ ਨਾਮਦੇਵ)
ਚਟਸਾਲਸੰ. ਚਟੁਸ਼ਾਲਾ. ਸੰਗ੍ਯਾ- ਚਟੁ (ਚੇਲਿਆਂ) ਦੇ ਪੜ੍ਹਨ ਦਾ ਘਰ. ਪਾਠਸ਼ਾਲਾ. ਮਦਰਸਾ। ੨. ਵਿਦ੍ਯਾਰਥੀਆਂ ਦੇ ਰਹਿਣ ਦਾ ਮਕਾਨ. Boarding house.
ਚਟਸਾਲਾਸੰ. ਚਟੁਸ਼ਾਲਾ. ਸੰਗ੍ਯਾ- ਚਟੁ (ਚੇਲਿਆਂ) ਦੇ ਪੜ੍ਹਨ ਦਾ ਘਰ. ਪਾਠਸ਼ਾਲਾ. ਮਦਰਸਾ। ੨. ਵਿਦ੍ਯਾਰਥੀਆਂ ਦੇ ਰਹਿਣ ਦਾ ਮਕਾਨ. Boarding house.
ਚਟਸਾਲਿਪਾਠਸ਼ਾਲਾ ਵਿੱਚ. "ਚਟਸਾਲਿ ਬਾਲਕੁ ਪਾਇਆ." (ਰਾਮ ਮਃ ੫. ਬੰਨੋ)
ਚਟਕਸੰਗ੍ਯਾ- ਪ੍ਰੇਮ. ਲਗਨ। ੨. ਚਮਕ. ਭੜਕ। ੩. ਚਪਲਤਾ. ਫੁਰਤੀ। ੪. ਚਟ ਚਟ ਧੁਨਿ. ਪਾਟਣ ਦੀ ਆਵਾਜ਼। ੫. ਸੰ. ਚਿੜਾ.
ਚਟਕਨਾਕ੍ਰਿ- ਪਾਟਣਾ. ਚਟਪਟ ਸ਼ਬਦ ਕਰਨਾ। ੨. ਪਟਕਣਾ. ਪਛਾੜਨਾ. "ਛਿਤਿ ਪੈ ਚਟਕੇ ਚਟਕੀਲੇ." (ਚਰਿਤ੍ਰ ੧)੩ ਉਤਰਨਾ.
ਚਟਕਾਸੰਗ੍ਯਾ- ਸੁਆਦ. ਚਸਕਾ। ੨. ਚਟ ਚਟ ਸ਼ਬਦ. ਚਿਰੜਾਟ। ੩. ਸੰ. ਚਿੜੀ. ਚਟਕ ਦੀ ਮਦੀਨ.
ਚਟਕੀਲਾਵਿ- ਚਮਕਦਾਰ। ੨. ਚਾਲਾਕ. ਦੇਖੋ, ਚਟਕਨਾ ੨। ੩. ਸ਼ੋਭਾ ਵਾਲਾ। ੪. ਖਿੜਿਆ ਹੋਇਆ. "ਉਪਬਨ ਮੇ ਗੁਲਾਬ ਚਟਕੀਲੇ." (ਗੁਪ੍ਰਸੂ)
ਚਟਨਾਕ੍ਰਿ- ਜੀਭ ਲਗਾਕੇ ਖਾਣਾ. ਚਾਟਨਾ. ਲੇਹਨ. "ਸਿਲ ਜੋਗ ਅਲੂਣੀ ਚਟੀਐ." (ਵਾਰ ਰਾਮ ੩) ਦੇਖੋ, ਸਿਲ.
ਚਟਪਟਕ੍ਰਿ. ਵਿ- ਤੁਰੰਤ. ਛੇਤੀ. ਫੌਰਨ. "ਚਟਪਟ ਭਾਜੇ." (ਰਾਮਾਵ)
ਚਟਪਟੀਸੰਗ੍ਯਾ- ਉਤਾਵਲੀ. ਸ਼ੀਘ੍ਰਤਾ। ੨. ਘਬਰਾਹਟ। ੩. ਕਰਾਰੀ ਅਤੇ ਸਵਾਦੀ ਚੀਜ਼.
ਚਟਵਾਨਾਦੇਖੋ, ਚਟਾਉਣਾ।
ਚਟਾਸੰਗ੍ਯਾ- ਚਾਟੜਾ. ਚੇਲਾ. ਚਟੁ। ੨. ਚਾਟਾ. ਮਟਕਾ। ੩. ਉਂਜਲ. (ਅੰਜਲਿ). ਬੁੱਕ. "ਸਤਿ ਚਟੇ ਸਿਰਿ ਛਾਈ." (ਵਾਰ ਮਾਝ ਮਃ ੧) ੪. ਦੇਖੋ, ਚੱਟਾ.
ਚਟਾਉਣਾਕ੍ਰਿ- ਚੱਟਣ ਦੀ ਕ੍ਰਿਯਾ ਕਰਾਉਣਾ। ੨. ਰਿਸ਼ਵਤ ਖਵਾਉਣੀ. "ਕਾਹੂੰਕੋ ਮੁਹਰੈਂ. ਚਟਵਾਈ." (ਚਰਿਤ੍ਰ ੫੫)
ਚਟਾਈਸੰਗ੍ਯਾ- ਚੱਟਣ ਦੀ ਕ੍ਰਿਯਾ। ੨. ਘਾਹ ਅਥਵਾ ਤੀਲੀਆਂ ਆਦਿਕ ਦਾ ਆਸਨ. ਸਫ.
ਚਟਾਕਸੰਗ੍ਯਾ- ਦਾਗ਼. ਧੱਬਾ। ੨. ਚਟਾਕਾ. ਚਟ ਚਟ ਧੁਨਿ। ੩. ਕ੍ਰਿ. ਵਿ- ਤੁਰੰਤ. ਛੇਤੀ. "ਚਟਾਕ ਚੋਟੈਂ." (ਰਾਮਾਵ)
ਚਟਾਨਸੰਗ੍ਯਾ- ਪਹਾੜੀ ਜ਼ਮੀਨ ਦਾ ਪੱਧਰ ਮੈਦਾਨ. ਚਿਟਾਨ. ਸੈਲ ਪੱਥਰ.
ਚਟਾਨਾਦੇਖੋ, ਚਟਾਉਣਾ.
ਚਟਾਰਾਸੰ. ਚਾਟਕੇਰ. ਸੰਗ੍ਯਾ- ਚਿੜੇ ਦਾ ਬੱਚਾ. "ਚਿਰਗਟ ਫਾਰਿ ਚਟਾਰਾ ਲੈਗਇਓ." (ਆਸਾ ਕਬੀਰ) ਚਟਾਰਾ ਸੂਖਮ (ਲਿੰਗ) ਸ਼ਰੀਰ ਹੈ. ਦੇਖੋ, ਚਿਰਗਟ.
ਚਟੁਕਾਰਸੰ. ਖ਼ੁਸ਼ਾਮਦੀ.
ਚੱਟਾਸੰਗ੍ਯਾ- ਚਾਟੜਾ. ਚੇਲਾ। ੨. ਇੱਟਾਂ ਦਾ ਚਿਣਕੇ ਲਾਇਆ ਢੇਰ। ੩. ਕ੍ਰਿ. ਵਿ- ਤੁਰੰਤ. ਫ਼ੌਰਨ "ਕਰ ਤਉ ਅਪਨੇ ਬਲ ਕੋ ਤਨਾ ਚੱਟਾ." (ਕ੍ਰਿਸਨਾਵ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.